ਵਿਧਾਇਕ ਚੀਮਾ ਅਤੇ ਡਿਪਟੀ ਕਮਿਸ਼ਨਰ ਨੇ ਬੂਟੀ ਸਾਫ ਕਰਨ ਵਾਲੀ ਮਸ਼ੀਨ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਸੁਲਤਾਨਪੁਰ ਲੋਧੀ (ਕਪੂਰਥਲਾ), 5 ਜੁਲਾਈ :ਵਿਸ਼ੇਸ਼ ਪ੍ਰਤੀਨਿਧ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਬੇਈਂ ਵਿਚੋਂ ਜੰਗਲੀ ਬੂਟੀ (ਜਲ ਕੁੰਭੀ) ਨੂੰ ਸਾਫ਼ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਅੱਜ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਮੌਜੂਦਗੀ ਵਿਚ ਇਕ ਵਿਦੇਸ਼ੀ ਤਕਨੀਕ ਵਾਲੀ ਇਕ ਅਤਿ-ਆਧੁਨਿਕ ਵਿਸ਼ੇਸ਼ ਮਸ਼ੀਨ ਨਾਲ ਬੂਟੀ ਨੂੰ ਸਾਫ਼ […]

ਰਾਣਾ ਗੁਰਜੀਤ ਵੱਲੋਂ ਕਪੂਰਥਲਾ ਵਿੱਚ ਨਸ਼ਿਆਂ ਖਿਲਾਫ਼ ਸਰਬ-ਪਾਰਟੀ ਮੁਹਿੰਮ ਦਾ ਆਗਾਜ਼

ਕਪੂਰਥਲਾ,5 ਜਲਾਈ, ਵਿਸ਼ੇਸ਼ ਪ੍ਰਤੀਨਿਧ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਲੋਕਲ ਐਮ.ਐਲ.ਏ ਰਾਣਾ ਗੁਰਜੀਤ ਵੱਲੋਂ ਕਪੂਰਥਲਾ ਤੋਂ ਨਸ਼ਿਆਂ ਦੀ ਲਾਹਣਤ ਖਿਲਾਫ਼ ਸਰਬ-ਪਾਰਟੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 7 ਜੁਲਾਈ ਦੀ ਸ਼ਾਮ ਨੂੰ ਕਪੂਰਥਲਾ ਤੋਂ ‘ਕੈਂਡਲ ਲਾਈਟ ਮਾਰਚ’ ਨਾਲ ਸ਼ੁਰੂ ਹੋਵੇਗੀ।ਇਹ ਫੈਸਲਾ ਅੱਜ ਇਥੇ ਸੱਤ ਨਾਰਾਇਣ ਮੰਦਰ ਵਿਖੇ ਹੋਈ ਇੱਕ ਸਰਬ-ਪਾਰਟੀ ਮੀਟਿੰਗ ਵਿੱਚ […]

ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਨੇ ਲਗਾਇਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ

ਕਪੂਰਥਲਾ, 5 ਜੁਲਾਈ, ਵਿਸ਼ੇਸ਼ ਪ੍ਰਤੀਨਿਧ ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਲਾਵਟ ਰਹਿਤ ਭੋਜਨ ਪਦਾਰਥਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਮੁਹੱਬਤ ਨਗਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ […]

ਹੁਣ ਜ਼ਿਲ੍ਹੇ ਨੂੰ ਹਰਿਆ-ਭਰਿਆ ਰੱਖਣ ਵਿਚ ਵੀ ਸਹਿਯੋਗ ਦੇਣਗੇ ‘ਖੁਸ਼ਹਾਲੀ ਦੇ ਰਾਖੇ’-ਅਵਤਾਰ ਸਿੰਘ ਭੁੱਲਰ

ਕਪੂਰਥਲਾ, 5 ਜੁਲਾਈ, ਵਿਸ਼ੇਸ਼ ਪ੍ਰਤੀਨਿਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਵਿਚ ‘ਖੁਸ਼ਹਾਲੀ ਦੇ ਰਾਖੇ’ ਵੀ ਆਪਣਾ ਯੋਗਦਾਨ ਪਾਉਣਗੇ ਅਤੇ ਜ਼ਿਲ੍ਹੇ ਨੂੰ ਹਰਿਆ-ਭਰਿਆ ਰੱਖਣ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਹ ਪ੍ਰਗਟਾਵਾ ਅੱਜ ਸਥਾਨਕ ਯੋਜਨਾ ਭਵਨ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ‘ਗਾਰਡੀਅਨਸ ਆਫ਼ ਗਵਰਨੈਸ’ ਨਾਲ ਕੀਤੀ ਮੀਟਿੰਗ […]

‘ਕਿਥੇ ਹੈ ਉਹ ਲੋਕਤੰਤਰ’ ਜਿਸਦੀ ਦੁਹਾਈ ਦਿੱਤੀ ਜਾਂਦੀ ਏ?

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਅਚਾਨਕ ਹੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੇ ਵਰਤਮਾਨ ਹਾਲਾਤ ਪੁਰ ਵਿਚਾਰ ਚਰਚਾ ਕੀਤੀ ਜਾ ਰਹੀ ਸੀ। ਜਿਸ ਸਮੇਂ ਉਸ ਮਹਿਫਲ ਵਿੱਚ ਪੁਜੇ ਉਸ ਸਮੇਂ ਇੱਕ ਸਜੱਣ ਕਹਿ ਰਹੇ ਸਨ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣੀ, ਭਾਰਤੀ ਜਨਤਾ ਪਾਰਟੀ ਦਾ ਅੱਜ ਉਹ […]

ਕੁਦਰਤ ਨਾਲ ਛੇੜ ਛਾੜ ਮਨੁੱਖ ਲਈ ਹੋ ਰਹੀ ਹੈ ਘਾਤਕ ਸਿੱਧ-ਸਿੰਘ ਸਾਹਿਬਾਨ

-ਗੁਰਦੁਆਰਾ ਟਾਹਲੀ ਸਾਹਿਬ ਦੇ ਜੋੜ ਮੇਲੇ ਮੌਕੇ ਦੇਸ਼ ਵਿਦੇਸ਼ ’ਚੋਂ ਸੰਗਤਾਂ ਨੇ ਭਰੀ ਹਾਜ਼ਰੀ -ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਇਤਿਹਾਸ ਤੋਂ ਜਾਣੂ ਕਰਵਾਇਆ ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਸਬੰਧੀ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਬਲ੍ਹੇਰਖਾਨਪੁਰ ਵਿਖੇ ਵਿਸ਼ਾਲ ਧਾਰਮਕ ਦੀਵਾਨ ਸਜਾਏ ਗਏ। ਗੁਰਦੁਆਰਾ ਟਾਹਲੀ ਸਾਹਿਬ ਵਿਖੇ […]