ਅੱਜ ਬੈਲਜੀਅਮ ਵਿੱਚ ਰਾਸ਼ਟਰੀ ਪਧੱਰ ਤੇ ਹੜਤਾਲ

ਬਰੂਸਲ (ਯ.ਸ) ਅੱਜ ਬੈਲਜੀਅਮ ਵਿੱਚ ਰਾਸ਼ਟਰੀ ਪਧੱਰ ਤੇ ਹੜਤਾਲ ਕੀਤੀ ਜਾਵੇਗੀ। ਹਵਾਈ ਅਡਿਆਂ ਤੇ ਆਵਾਜਈ ਘੱਟ। ਬੱਸਾਂ ਅਤੇ ਰੇਲਗੱਡੀ ਮਿਹਕਮੇ ਵਲੋਂ ਵੀ ਇਸ ਹੜਤਾਲ ਵਿੱਚ ਹਿਸਾ ਲਿਆ ਜਾਵੇਗਾ। ਇਹ ਹੜਤਾਲ ਬੁਧਵਾਰ ਸ਼ਾਮ 10 ਵਜੇ ਤੱਕ ਚਲੇਗੀ। ਇਥੇ ਇਹ ਵੀ ਵਰਣਨਯੋਗ ਹੈ ਕਿ ਇਹ ਹੜਤਾਲ ਤਣਖਾਹਾਂ ਚ ਵਾਧੇ ਸੰਬਧੀ ਕੀਤੀ ਜਾ ਰਹੀ ਹੈ।

ਐਨ ਆਰ ਆਈ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜ਼ੀਅਮ ਵੱਲੋਂ ਦੀਪਾ ਰਾਜਸਥਾਨੀ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਹਰਦੀਪ ਸਿੰਘ ਦੀਪਾ ਰਾਜਸਥਾਨੀ ਨੂੰ ਪਿਛਲੇ ਦਿਨੀ ਉਸ ਸਮੇਂ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਮਾਤਾ ਜੀ ਸਰਦਾਰਨੀ ਰੇਸ਼ਮ ਕੌਰ ਸਦੀਵੀ ਵਿਛੋੜਾ ਦੇ ਗਏ। ਬੈਲਜ਼ੀਅਮ ਦੇ ਐਨ ਆਰ ਆਈ ਚੜ੍ਹਦੀ ਕਲਾ ਸਪੋਰਟਸ਼ ਕਲੱਬ […]