ਕੋਵਿਡ 19 ਕਾਰਨ ਗੁਰਦੁਆਰਾ ਦੂਰਨੇ ਅਣਮਿੰਥੇ ਸਮੇ ਲਈ ਬੰਦ

ਬੈਲਜੀਅਮ 21ਸਤੰਬਰ (ਅਮਰਜੀਤ ਸਿੰਘ ਭੋਗਲ) ਕੋਵਿਡ-19 ਦੇ ਵਾਧਾ ਹੁਦਾ ਦੇਖ ਕੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਐਟਵਰਪਨ ਦੂਰਨੇ ਅਣਮਿੰਥੇ ਸਮੇ ਲਈ ਬੰਦ ਕਰ ਦਿਤਾ ਗਿਆ ਹੈ ਇਸ ਲਈ ਸੰਗਤਾ ਘਰ ਵਿਚ ਹੀ ਸਿਮਰਨ ਕਰਨ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਜੀ ਨੇ ਦਿਤੀ ਦੱਸਣਯੋਗ ਹੈ ਕਿ ਬੈਲਜੀਅਮ ਵਿਚ ਕੋਰੋਨਾ ਦੇ ਲਾਗ ਵਾਲੇ […]

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਆਰਡੀਨੇਸਾਂ ਦੇ ਵਿਰੋਧ ਵਿੱਚ ਅਤੇ ਹਰਿਆਣੇਂ ਦੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਲੋਹੀਆਂ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ

ਜਲੰਧਰ (ਪ੍ਰੋਮਿਲ ਕੁਮਾਰ) 20/9/20 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ,ਲੋਹੀਆਂ ਅਤੇ ਸੁਲਤਾਨਪੁਰ ਜ਼ੋਨਾਂ ਵੱਲੋਂ ਇਕੱਤਰ ਹੋ ਕੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ,ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਕੇਂਦਰ ਵੱਲੋਂ ਜਾਰੀ ਮਾਰੂ ਆਰਡੀਨੇਸਾਂ ਦੇ ਵਿਰੋਧ ਵਿੱਚ ਅਤੇ ਹਰਿਆਣੇ ਦੇ ਕਿਸਾਨਾਂ ਦੇ ਸੰਘਰਸ਼ ਦੀ […]

ਖਾਧਾ ਪੀਤਾ ਲਾਹੇ ਦਾ ਬਾਕੀ ਮੋਦੀ-ਸ਼ਾਹੇ ਦਾ – ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਕਰੋਨਾ ਮਹਾਂਮਾਰੀ ਨੇ ਦੁਨੀਆਂ ਦੀਆਂ ਸੁਪਰ ਪਾਵਰਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ, ਆਪੋ ਆਪਣਿਆਂ ਸਿਹਤ ਸੇਵਾਵਾਂ ਦੇ ਦਮਗਜੇ ਧਰੇ ਧਰਾਏ ਰਹਿ ਗਏ। ਤਕਰੀਬਨ ਸਾਰੀ ਦੁਨੀਆਂ ਨੇ ਜਾਣ ਲਿਆ ਕਿ ਰੋਟੀ, ਕੱਪੜਾ ‘ਤੇ ਮਕਾਨ ਦੀਆਂ ਮੁੱਢਲੀਆਂ ਲੋੜਾਂ ਜੀਣ ਲਈ ਅਤਿਜਰੂਰੀ ਹਨ।ਰੋਟੀ ਦੀ ਜਰੂਰਤ ਤਾਂ ਕਿਸਾਨ ਪੂਰੀ ਕਰਦਾ ਹੀ ਹੈ ਕੱਪੜੇ ਵਿੱਚੋਂ ਵੀ ਜੇ […]

ਕੇਂਦਰ ਸਰਕਾਰ ਦੀਆ ਗਲਤ ਨੀਤੀਆ ਕਿਸਾਨੀ ਨੂੰ ਤਬਾਹ ਕਰਨ ਕਰ ਦੇਣਗੀਆ -ਭਾਈ ਭੂਰਾ

ਬੈਲਜੀਅਮ 21 ਸਤੰਬਰ (ਅਮਰਜੀਤ ਸਿੰਘ ਭੋਗਲ) ਕੇਂਦਰ ਸਰਕਾਰ ਵਲੋ ਬੀਤੇ ਦਿਨ ਖੇਤੀ ਆਰਡੀਨੈਂਸ ਬਿਲ ਲੋਕ ਸਭਾ ਵਿਚ ਪਾਸ ਕਰਕੇ ਦੇਸ ਦੇ ਕਿਸਾਨਾ ਖੇਤ ਮਜਦੁਰਾ ਅਤੇ ਖੇਤੀ ਨਾਲ ਜੁੜੇ ਹਰ ਉਸ ਵਿਅਕਤੀ ਦੇ ਢਿੰਡ ਵਿਚ ਲੱਤ ਮਾਰੀ ਹੈ ਜਿਨਾਂ ਦਾ ਸਿਰਫ ਪੇਟ ਪਾਲਣ ਦਾ ਸਾਧਨ ਖੇਤੀ ਸੀ ਇਹ ਵਿਚਾਰ ਜਗਦੀਸ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ […]

ਕਿਸਾਨਾਂ ਦੇ ਹੱਕਾ ਖਿਲਾਫ ਲਾਗੂ ਕੀਤੇ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ: ਗ੍ਰਾਮ ਪੰਚਾਇਤ ਸੀਚੇਵਾਲ

ਜਲੰਧਰ (ਪ੍ਰੋਮਿਲ ਕੁਮਾਰ) ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਸਰਪੰਚ ਤਜਿੰਦਰ ਸਿੰਘ ਵਲੋਂ ਸੰਬੋਧਨ ਹੁੰਦਿਆ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕਾਂ ਨਾਲ ਖੜੇ ਹਾਂ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਸ ਜੋ ਕਿ ਕਿਸਾਨਾਂ ਦੇ ਹੱਕਾਂ ਦੇ ਖਿਲਾਫ ਹਨ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀ ਤੋੜਨ ਵਾਲੇ […]

ਅਵਤਾਰ ਸਿੰਘ ਛੋਕਰ ਬਣੇ ਐਨ ਆਰ ਆਈ ਕੋਆਰਡੀਨੇਟਰ ਬੈਲਜੀਅਮ

ਬੈਲਜੀਅਮ 21 ਸਤੰਬਰ (ਅਮਰਜੀਤ ਸਿੰਘ ਭੋਗਲ) ਰਾਣਾ ਗੁਰਜੀਤ ਸਿੰਘ ਸੋਢੀ ਖੇਡ ਅਤੇ ਯੁਵਕ ਸੇਵਾਵਾ ਅਤੇ ਐਨ ਆਰ ਆਈ ਮਸਲੇ ਮੰਤਰੀ ਪੰਜਾਬ ਵਲੋ ਬੈਲਜੀਅਮ ਵਿਚ ਕਾਫੀ ਲੰਬੇ ਸਮੇ ਤੋ ਰਹਿ ਰਹੇ ਉਘੇ ਕਾਰੋਬਾਰੀ ਅਤੇ ਕਾਗਰਸ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਛੋਕਰ ਨੂੰ ਐਨ ਆਰ ਆਈ ਕੋਆਰਡੀਨੇਟਰ ਬੈਲਜੀਅਮ ਲਗਾਇਆ ਗਿਆ ਹੈ ਇਹ ਜਾਣਕਾਰੀ ਹਾਲੈਂਡ ਦੇ ਸੁਰਿੰਦਰ ਸਿੰਘ […]