ਪ੍ਰਧਾਨ ਮੋਦੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਦਾ ਰਚ ਰਹੇ ਹਨ ਪਖੰਡ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਕਿਸਾਨਾਂ ਰਹੇ ਹਨ ਖੁਦਕੁਸ਼ੀਆਂ ਪਰ ਕੈਪਟਨ ਮਨਾ ਰਹੇ ਹਨ ਛੁੱਟੀਆਂ
-ਕੇਂਦਰੀ ਸਰਕਾਰ ਸੁਆਮੀਨਾਥਨ ਕਮਿਸਨ ਦਾ ਸਿਫਾਰਸ਼ ਕਿਉ ਨਹੀ ਲਾਗੂ ਕਰਦੀ
ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ,21 ਜੂਨ, ਵਿਸ਼ੇਸ਼ ਪ੍ਰਤੀਨਿਧ
ਕੇਂਦਰੀ ਹੁਕਮਰਾਨਾਂ ਅਤੇ ਕਾਂਗਰਸ ਸਰਕਾਰ ਵ¤ਲੋਂ ਵੋਟਾ ਲੈਣ ਸਮੇਂ ਦੇਸ ਦੀ ਕਿਸਾਨੀ ਨਾਲ ਕੀਤੇ ਵਾਅਦਿਆਂ ਤੋ ਮੁਕਰਨ ਕਰਕੇ ਕਿਸਾਨੀ ਨਾਲ ਕੀਤੇ ਵਿਸਵਾਸਘਾਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ•ਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਕਿਹਾ ਕਿ ਡਾ.ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਵਾਅਦੇ ਤੋਂ ਮੋਦੀ ਸਰਕਾਰ ਨੇ ਮੁਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ•ਾਂ ਕਿਹਾ ਕਿ ਪ੍ਰਧਾਨ ਮੋਦੀ ਨਰਿੰਦਰ ਮੋਦੀ ਕਿਸਾਨਾਂ ਨੇ ਸਿੱਧੀ ਗੱਲਬਾਤ ਦਾ ਪਖੰਡ ਰਚ ਰਹੇ ਹਨ, ਕੈਪਟਨ ਸਰਕਾਰ ਖੁਦਕੁਸ਼ੀਆਂ ਰੋਕਣ ਵਿਚ ਨਕਾਮ ਹੈ। ਪਿਛਲੇ ਦਿਨੀ ਪੰਜਾਬ ਵਿਚ ਤਿੰਨ ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਪਰ ਕੇਂਦਰ ਤੇ ਰਾਜ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਉਨ•ਾਂ ਕਿਹਾ ਕਿ ਕਿਸਾਨੀ ਦੇ ਖੁਦਕੁਸੀ ਦੇ ਰਾਹ ਤੁਰਨ ਦਾ ਸਭ ਤੋ ਵ¤ਡਾ ਕਾਰਨ ਹੈ ਕਿ ਫਸਲਾਂ ਦੇ ਲਾਭਦਾਇਕ ਭਾਅ ਨਾ ਮਿਲਣਾ ਹੈ। ਪਿਛਲੇਂ ਚਾਰ ਦਹਾਕਿਆ ਤੋ ਕਿਸਾਨਾਂ ਨੂੰ ਉਨ•ਾਂ ਦੀਆ ਫਸਲਾਂ ਦੇ ਭਾਅ ਲਾਗਤਾਂ ਤੋਂ ਵੀ ਘ¤ਟ ਮਿਲੇ ਹਨ ਜਿਸ ਕਾਰਨ ਨਾ ਕੇਵਲ ਕਿਸਾਨ ਕਰਜੇ ਦੇ ਬੋਝ ਥ¤ਲੇ ਦ¤ਬ ਗਿਆ ਹੈ ਸਗੋਂ ਪਰਿਵਾਰ ਦੀ ਸਮਾਜਿਕ ਜਿੰਮੇਵਾਰੀਆਂ ਜਿਵੇ ਬ¤ਚਿਆ ਦੀ ਪੜਾਈ, ਡਾਕਟਰੀ ਇਲਾਜ ਤੇ ਹੋਰ ਜਰੂਰਤਾਂ ਪੂਰੀਆਂ ਕਰਨ ਤੋਂ ਅਸਮ¤ਰਥ ਹੋਇਆ ਖੁਦਕੁਸੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ।
ਉਨ•ਾਂ ਕਿਹਾ ਕਿ ਖੇਤੀ ਦੇ ਘਾਟੇ ਵਿ¤ਚ ਜਾਣ ਤੇ ਕਿਸਾਨ ਖੁਦਕੁਸੀਆਂ ਰੋਕਣ ਦੀ ਸਟ¤ਡੀ ਕਰਨ ਲਈ ਕੇਂਦਰ ਸਰਕਾਰ ਵ¤ਲੋਂ ਉਘੇ ਖੇਤੀਬਾੜੀ ਵਿਗਿਆਨੀ ਡਾ. ਸਵਾਮੀਨਾਥਨ ਦੀ ਅਗਵਾਈ ਵਿ¤ਚ ਇ¤ਕ ਕਮਿਸਨ ਦਾ ਗਠਨ ਕੀਤਾ ਗਿਆ ਸੀ ਇਸ ਕਮਿਸਨ ਵ¤ਲੋਂ ਸਾਲ 2006 ਵਿ¤ਚ ਦਿ¤ਤੀ ਆਪਣੀ ਰਿਪੋਰਟ ਵਿ¤ਚ ਸਪ¤ਸਟ ਕੀਤਾ ਗਿਆ ਸੀ ਕਿ ਜੇਕਰ ਕਿਸਾਨ ਨੂੰ ਬਚਾਉਣਾ ਹੈ ਤਾਂ ਉਸ ਨੂੰ ਲਾਗਤ ਦਾ 50 % ਮੁਨਾਫਾ ਦੇਣ ਦਾ ਫਾਰਮੂਲਾ ਫਿਕਸ ਕੀਤਾ ਜਾਵੇ। ਪੰ੍ਰਤੂ ਦੁ¤ਖ ਦੀ ਗ¤ਲ ਹੈ ਕਿ ਇਸ ਰਿਪੋਰਟ ਨੂੰ ਅ¤ਜੇ ਤ¤ਕ ਲਾਗੂ ਨਹੀ ਕੀਤਾ ਗਿਆ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ
ਦੇਸ਼ ਦੀ ਕਿਸਾਨੀ ਮੌਜੂਦਾ ਕੇਂਦਰ ਸਰਕਾਰ ਤੋ ਦੁ¤ਖੀ ਹੋ ਚੁ¤ਕੀ ਹੈ ਅਤੇ ਜੇਕਰ ਹੁਣ ਵੀ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਕਿਸਾਨੀ ਦੀ ਬਾਂਹ ਨਾ ਫੜ•ੀ ਤਾ ਆਉਣ ਵਾਲੇ ਸਮੇਂ ਵਿ¤ਚ ਇਸ ਦੇ ਸਿ¤ਟੇ ਭੁਗਤਣੇ ਪੈਣਗੇ। ਉਨ•ਾਂ ਕਿਹਾ ਕਿ ਫਸਲਾਂ ਦੇ ਭਾਅ ਡਾ.ਸਵਾਮੀਨਾਥਨ ਵ¤ਲੋਂ ਸੁਝਾਏ ਫਾਰਮੂਲੇ ਅਨੁਸਾਰ ਨਿਰਧਾਰਤ ਕੀਤੇ ਜਾਣ, ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ, ਕਿਸਾਨਾਂ ਦੀ ਘ¤ਟੋ-ਘ¤ਟ ਆਮਦਨ ਨਿਸਚਿਤ ਕਰਨ ਲਈ ਕਿਸਾਨ ਆਮਦਨ ਕਮਿਸ਼ਨ ਦਾ ਗ¤ਠਨ ਕੀਤਾ ਜਾਵੇ, ਖੇਤੀਬਾੜੀ ਦਾ ਬਜਟ ਰੇਲਵੇ ਦੀ ਤਰ•ਾਂ ਅਲ¤ਗ ਪੇਸ਼ ਕੀਤਾ ਜਾਵੇ ਅਤੇ ਜਿੰਨੀ ਅਬਾਦੀ ਖੇਤੀ ਤੇ ਨਿਰਭਰ ਕਰਦੀ ਹੈ ਉਸ ਰੇਸੋਂ ਅਨੁਸਾਰ ਹੀ ਖੇਤੀਬਾੜੀ ਲਈ ਬਜਟ ਰਾਖਵਾ ਰ¤ਖਿਆ ਜਾਵੇ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਸਿਰ ਚੜ•ੇ ਹਰ ਤਰ•ਾਂ ਦੇ ਕਰਜੇ ਮੁਆਫ ਕਰਨ ਦਾ ਵਾਅਦਾ ਕੀਤਾ ਪਰ ਕਿਸਾਨ ਕੈਪਟਨ ਸਰਕਾਰ ਦੀ ਕਰਜਮੁਆਫੀ ਤੋਂ ਸੰਤੁਸ਼ਟ ਨਹੀਂ ਤੇ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ? ਜਿ¤ਥੇ ਕੈਪਟਨ ਰਾਜ ਦੇ ਇਕ ਸਾਲ ਤੋਂ ਉਪਰ ਦੇ ਸਮੇਂ ਵਿ¤ਚ ਇਕ ਹਜ਼ਾਰ ਤੋਂ ਜ਼ਿਆਦਾ ਕਿਸਾਨ ਖੁਦਕੁਸੀਆਂ ਕਰ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *