ਬੈਲਜੀਅਮ ਵਿਚ ਅੰਤਰਰਾਸ਼ਟਰੀ ਪੱਧਰ ਤੇ ਘਲੂਘਾਰਾ ਦਿਵਸ ਮਨਾਇਆ

ਤਸਵੀਰ ਉਪਰ ਪੰਥਕ ਬੁਲਾਰੇ ਅਤੇ ਜਾਗੋ ਵਾਲਾ ਜਥਾ ਹੇਠਾ ਸੰਗਤਾ ਤਸਵੀਰ ਭੋਗਲ ਬੇਲਜੀਅਮ

ਬੈਲਜੀਅਮ26 ਜੂਨ (ਅਮਰਜੀਤ ਸਿੰਘ ਭੋਗਲ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਅਤੇ ਸਿੱਖ ਵੈਲਫੈਅਰ ਕੌਸਲ ਬੈਲਜੀਅਮ ਵਲੋ ਸਾਝੇ ਤੋਰ ਤੇ ਸੰਗਤਾ ਦੇ ਸਹਿਯੋਗ ਨਾਲ ਘੱਲੂਘਾਰਾ ਦਿਵਸ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਿਸ ਵਿਚ ਯੁਰਪ ਅਮਰੀਕਾ ਅਤੇ ਯੂ ਕੇ ਤੋ ਵੱਖ ਵੱਖ ਬੁਲਾਰਿਆ ਅਤੇ ਸੰਗਤਾ ਨੇ ਭਾਗ ਲਿਆ ਅਮਰੀਕਾ ਤੋ ਵਿਸ਼ੇਸ਼ ਤੋਰ ਤੇ ਸ: ਅਵਤਾਰ ਸਿੰਘ ਪੁਨੂੰ 2020 ਵਾਲਿਆ ਨੇ ਸੰਗਤਾ ਨੂੰ ਸਬੌਧਨ ਕਰਦੇ ਹੋਏ ਕਿਹਾ ਕਿ ਜਿਵੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਕਲਮ ਦੀ ਤਾਕਤ ਨਾਲ ਔਰੰਗਜੇਬ ਨੂੰ ਇਕ ਪੱਤਰ ਲਿਖ ਕੇ ਜਦੋ ਉਸ ਦੀ ਗਲਤੀ ਤੇ ਕਮਜੋਰੀ ਦਾ ਕਿਸਾ ਬਿਆਨ ਕੀਤਾ ਤਾ ਔਰੰਗਜੇਬ ਪੜ ਕੇ ਹੀ ਮਰ ਗਿਆ ਸੀ ਦੀ ਤਰਜ ਤੇ ਅਸੀ ਬਿਨਾ ਕਤਲੋ ਗਾਰਤ ਦੇ ਕਲਮ ਦੀ ਤਾਕਤ ਨਾਲ ਦੁਨੀਆ ਦੇ ਕਨੂੰਨ ਵਿਚ ਰਹਿ ਕੇ ਆਪਣੇ ਘਰ ਲਈ ਲੜਾਈ ਲੜ ਰਹੇ ਹਾ ਜਿਸ ਲਈ ਸਾਨੂੰ ਸਿਰਫ ਤੁਹਾਡੀ ਇਕ ਇਕ ਵੋਟ ਦੀ ਜਰੂਰਤ ਹੈ ਇਸ ਲਈ ਦੁਨੀਆ ਵਿਚ ਵਸਦੇ ਸਿੱਖਾ ਦਾ ਫਰਜ ਬਣਦਾ ਹੈ ਕਿ ਸਾਡਾ ਸਾਥ ਦੇਣ ਸਟੇਜ ਦੀ ਸੇਵਾ ਨਿਭਾਉਦੇ ਹੋਏ ਇੰਟਨੈਸ਼ਨਲ ਸਿੱਖ ਕੌਂਸ਼ਲ ਬੈਲਜੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਬਰਗਾੜੀ ਕਾਡ ਵਿਚ ਧਰਨੇ ਤੇ ਬੇਠੇ ਭਾਈ ਧਿਆਨ ਸਿੰਘ ਮੰਡ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆ ਨਾਲ ਫੋਨ ਤੇ ਗੱਲ ਕੀਤੀ ਜੋ ਸੰਗਤਾ ਨੇ ਮੋਕੇ ਤੇ ਚੱਲ ਰਹੇ ਸੰਘਰਸ਼ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਇਸ ਤੋ ਇਲਾਵਾ ਭਾਈ ਗੁਰਦਿਆਲ ਸਿੰਘ ਲਾਲੀ ਜਰਮਨ, ਸ਼ਮਸ਼ੇਰ ਸਿੰਘ ਅਮ੍ਰਿਤਸਰੀ ਫਰਾਸ, ਰੁਘਵੀਰ ਸਿੰਘ ਕੁਹਾੜ ਫਰਾਂਸ, ਗੁਰਮੀਤ ਸਿੰਘ ਖਨਿਆਣ ਜਰਮਨ,ਭਾਈ ਮਾਹਲ ਜਰਮਨ, ਭਾਈ ਜਸਵੀਰ ਸਿੰਘ ਮੁਖ ਗਵਾਹ 1984 ਅਮਰੀਕਾ,ਤੋ ਇਲਾਵਾ ਕਈ ਬੁਲਾਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿਚ ਜਿਆਦਾਤਰ ਬਰਗਾੜੀ ਕਾਡ ਹੀ ਭਾਰੂ ਰਿਹਾ ਅਤੇ ਇਨਸਾਫ ਲਈ ਇਕਜੁਟਤਾ ਦੀ ਗੱਲ ਚੱਲੀ ਯੂ ਕੇ ਤੋ ਅਤੇ ਭਾਈ ਸਲੱਖਣ ਸਿੰਘ ਜਾਗੋ ਵਾਲਿਆ ਵਲੋ ਕਵੀਸ਼ਰੀ ਵਾਰਾ ਰਾਹੀ ਸੰਨ ਚੁਰਾਸੀ ਦੀਆ ਘਟਨਾਵਾ ਪੇਸ਼ ਕੀਤੀਆ ਅੰਤ ਗੁਰਦੁਆਰਾ ਸਾਹਿਬ ਵਲੋ ਅਵਤਾਰ ਸਿੰਘ ਪੁਨੂੰ, ਜਸਵੀਰ ਸਿੰਘ ਮੁਖ ਗਵਾਹ ਅਤੇ ਕਵੀਸ਼ਰੀ ਜਥੇ ਨੂੰ ਸਿਰੋਪਾਉ ਦਿਤੇ ਅਤੇ ਭਾਈ ਭੁਰਾ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ

Geef een reactie

Het e-mailadres wordt niet gepubliceerd. Vereiste velden zijn gemarkeerd met *