ਗਤਕੇ ਨੂੰ ਓਲੰਪਿਕ ਤੱਕ ਲਿਜਾਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਠਰੋਡ ਮੈਪਠ ਤਿਆਰ : ਗਰੇਵਾਲ

ਠਵਿਜ਼ਨ ਡਾਕੂਮੈਂਟ 2030ਠਤਹਿਤ ਹਰ ਪੰਜ ਸਾਲਾਂ ਪਿੱਛੋਂ ਹੋਵੇਗੀ ਪ੍ਰਾਪਤੀਆਂ ਦੀ ਪੜਚੋਲ

ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ 14 ਰਾਜਾਂ ਦੀਆਂ ਗੱਤਕਾ ਟੀਮਾਂ

ਗੁਰੂ ਹਰਸਹਾਏ 28 ਜੂਨ – ਨੈਸ਼ਨਲ ਗ¤ਤਕਾ ਐਸੋਸੀਏਸ਼ਨ ਆਫ ਇੰਡੀਆ ਵ¤ਲੋਂ ਇੰਟਰਨੈਸ਼ਨਲ ਸਿ¤ਖ ਮਾਰਸ਼ਲ ਆਰਟ ਅਕੈਡਮੀ ਅਤੇ ਵਰਲਡ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਜੰਗਜੂ ਕਲਾ ਗਤਕੇ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਦੀ ਯੋਜਨਾ ਹੈ ਜਿਸ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਾਲ 2030 ਤੱਕ ‘ਰੋਡ ਮੈਪ‘ ਤਿਆਰ ਕੀਤਾ ਹੋਇਆ ਹੈ ਅਤੇ ਇਸ ਠਵਿਜ਼ਨ ਡਾਕੂਮੈਂਟਠ ਉ¤ਪਰ ਹਰ ਪੰਜ ਸਾਲਾਂ ਬਾਅਦ ਮੁਲਾਂਕਣ ਕਰਕੇ ਅੱਗੇ ਵਧਿਆ ਜਾਵੇਗਾ।

ਅੱਜ ਇ¤ਥੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦ¤ਸਿਆ ਕਿ ਸਾਲ 2030 ਤੱਕ ਤਿਆਰ ਕੀਤੇ ਇਸ ਵਿਜ਼ਨ ਡਾਕੂਮੈਂਟ ਅਨੁਸਾਰ ਗੱਤਕਾ ਖੇਡ ਟੂਰਨਾਮੈਂਟਾਂ ਦੇ ਪ੍ਰਬੰਧਾਂ, ਮੈਨੇਜਮੈਂਟ ਪ੍ਰਣਾਲੀ, ਰੈਫਰੀ ਅਤੇ ਜਜਮੈਂਟ ਦੇ ਕੰਮਾਂ ਸਮੇਤ ਸਮੁ¤ਚੀ ਗ¤ਤਕਾ ਖੇਡ ਪ੍ਰਣਾਲੀ ਦਾ ਮੌਜੂਦਾ ਤਕਨੀਕੀ ਯੁ¤ਗ ਦੇ ਮਿਆਰ ਅਨੁਸਾਰ ਕੰਪਿਊਟਰ ਆਈਸਨ ਕੀਤਾ ਜਾਵੇਗਾ ਅਤੇ ਜਲਦ ਹੀ ਗਤਕਾ ਖੇਡ ਟੂਰਨਾਮੈਂਟਾਂ ਵਿ¤ਚ ਡਿਜੀਟਲ ਸਕੋਰਬੋਰਡ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਨਾਲ ਟੂਰਨਾਮੈਂਟਾਂ ਵਿ¤ਚ ਪਾਰਦਰਸ਼ਤਾ ਵਧੇਗੀ ਅਤੇ ਆਮ ਲੋਕਾਂ ਦੀ ਵੀ ਗ¤ਤਕਾ ਖੇਡ ਵਿ¤ਚ ਦਿਲਚਸਪੀ ਵਧੇਗੀ। ਗ¤ਤਕਾ ਪ੍ਰੋਮੋਟਰ ਗਰੇਵਾਲ ਨੇ ਦ¤ਸਿਆ ਕਿ ਇਸੇ ਠਰੋਡਮੈਪਠ ਅਨੁਸਾਰ ਗੱਤਕੇ ਦਾ ਸਿੰਥੈਟਿਕ ਗਰਾਊਂਡ ਵੀ ਲਿਆਂਦਾ ਜਾਵੇਗਾ।

ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦ¤ਸਿਆ ਕਿ ਇ¤ਕ ਦਹਾਕਾ ਪਹਿਲਾਂ ਲੁਪਤ ਹੋਣ ਵਾਲੀਆਂ ਖੇਡਾਂ ਦੀ ਕਤਾਰ ਵਿ¤ਚ ਸ਼ਾਮਲ ਗ¤ਤਕਾ ਖੇਡ ਹੁਣ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਇਸਮਾ ਦੇ ਯਤਨਾਂ ਸਦਕਾ ਮਾਨਤਾ ਪ੍ਰਾਪਤ ਖੇਡ ਬਣ ਚੁ¤ਕੀ ਹੈ ਅਤੇ ਇਸ ਵਿਰਾਸਤੀ ਕਲਾ ਨੂੰ ਨੈਸ਼ਨਲ ਸਕੂਲ ਖੇਡਾਂ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿ¤ਚ ਸ਼ਾਮਲ ਕਰਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਇਸ ਦੀ ਗਰੇਡੇਸ਼ਨ ਵੀ ਕਰਵਾਈ ਜਾ ਚੁ¤ਕੀ ਹੈ।

ਵਿਰਾਸਤੀ ਖੇਡ ਗ¤ਤਕਾ ਨੂੰ ਦੇਸ਼ ਵਿਦੇਸ਼ ਵਿ¤ਚ ਪ੍ਰਫੁ¤ਲਤ ਕਰਨ ਲਈ ਸਮੂਹ ਸਮਾਜਿਕ, ਧਾਰਮਿਕ ਅਤੇ ਖੇਡ ਪ੍ਰੇਮੀਆਂ ਨੂੰ ਸ¤ਦਾ ਦਿੰਦਿਆਂ ਹਰਜੀਤ ਸਿੰਘ ਗਰੇਵਾਲ ਨੇ ਖ਼ਾਸਕਰ ਨੌਜਵਾਨਾਂ ਅਤੇ ਲੜਕੀਆਂ ਨੂੰ ਕਿਹਾ ਕਿ ਸ¤ਭਿਆਚਾਰ ਨਾਲ ਜੁੜੀ ਹੋਣ ਅਤੇ ਸਵੈ ਰ¤ਖਿਆ ਦੀ ਖੇਡ ਹੋਣ ਕਾਰਨ ਉਹ ਗ¤ਤਕਾ ਖੇਡ ਨੂੰ ਅਪਨਾਉਣ ਤਾਂ ਜੋ ਨੌਜਵਾਨਾਂ ਵਿ¤ਚੋਂ ਮਾੜੀਆਂ ਕੁਰੀਤੀਆਂ ਦੀ ਰੋਕਥਾਮ ਅਤੇ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇ।

ਇ¤ਥੇ ਸ਼ੁਰੂ ਹੋ ਰਹੀ ਤਿੰਨ ਰੋਜ਼ਾ ਨੈਸ਼ਨਲ ਗ¤ਤਕਾ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਨੈਸ਼ਨਲ ਚੈਂਪੀਅਨਸ਼ਿਪ ਵਿ¤ਚ ਚੌਦਾਂ ਰਾਜਾਂ ਤੋਂ ਗ¤ਤਕਾ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਨਗੇ। ਉਨ੍ਹਾਂ ਦ¤ਸਿਆ ਕਿ ਇਹ ਤਿੰਨ ਰੋਜ਼ਾ ਅ¤ਠਵੀਂ ਨੈਸ਼ਨਲ ਗ¤ਤਕਾ ਚੈਂਪੀਅਨਸ਼ਿਪ ਇੰਟਰਨੈਸ਼ਨਲ ਸਿ¤ਖ ਮਾਰਸ਼ਲ ਅਕੈਡਮੀ, ਗ¤ਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗ¤ਤਕਾ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਮਾ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਪਟਿਆਲਾ, ਨੈਸ਼ਨਲ ਗ¤ਤਕਾ ਐਸੋਸੀਏਸ਼ਨ ਦੇ ਸੰਯੁਕਤ ਸਕ¤ਤਰ ਗੁਰਮੀਤ ਸਿੰਘ ਰਾਜਪੁਰਾ ਤੇ ਬਲਜੀਤ ਸਿੰਘ ਸੈਣੀ, ਜ਼ਿਲ੍ਹਾ ਗ¤ਤਕਾ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਹਰਬੀਰ ਸਿੰਘ, ਜ਼ਿਲ੍ਹਾ ਗ¤ਤਕਾ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਪੰਕਜ ਧਮੀਜਾ, ਇਸਮਾ ਦੇ ਜ਼ਿਲ੍ਹਾ ਕੁਆਰਡੀਨੇਟਰ ਤਲਵਿੰਦਰ ਸਿੰਘ, ਕਮਲਪਾਲ ਸਿੰਘ ਚੇਅਰਮੈਨ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ, ਜਿਲਾ ਖੇਡ ਅਫਸਰ ਸੁਨੀਲ ਕੁਮਾਰ ਤੋਂ ਇਲਾਵਾ ਬਖਸ਼ੀਸ਼ ਸਿੰਘ, ਹਰਜੀਤ ਸਿੰਘ ਗਿੱਲਕਲਾਂ, ਚਤਰ ਸਿੰਘ ਬਰਨਾਲਾ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ :

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਹੋਰ ਅਹੁਦੇਦਾਰ ਨੈਸ਼ਨਲ ਗ¤ਤਕਾ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦੇ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *