ਉਤਰਾਖੰਡ ਦੇ ਸਾਬਕਾ ਮੁਖ ਮੰਤਰੀ ਬੈਲਜੀਅਮ ਦੋਰੇ ਤੇ

ਬੈਲਜੀਅਮ 29 ਜੂਨ (ਅਮਰਜੀਤ ਸਿੰਘ ਭੋਗਲ) 2009 ਤੋ 2011 ਤੱਕ ਉਤਰਾਖੰਡ ਦੇ ਰਹਿ ਚੁਕੇ ਮੁਖ ਮੰਤਰੀ ਅਤੇ ਹੁਣ ਦੀ ਸਰਕਾਰ ਵਿਚ ਹਰਿਦੁਆਰ ਤੋ ਬੀ ਜੇ ਪੀ ਦੇ ਸੰਸਦ ਡਾ: ਰਮੇਸ਼ ਪਾਖਿਰਿਆਲ ਬੈਲਜੀਅਮ ਦੇ ਦੋਰੇ ਤੇ ਆਏ ਜਿਥੇ ਉਨਾ ਦਾ ਸਵਾਗਤ ਐਨ ਆਰ ਆਈ ਸਭਾ ਬੈਲਜੀਅਮ ਦੇ ਪ੍ਰਧਾਨ ਸ: ਤਰਸੇਮ ਸਿੰਘ ਸ਼ੇਰਗਿਲ ਵਲੋ ਆਪਣੇ ਸਾਥੀਆ ਨਾਲ ਕੀਤਾ ਦੁਪਿਹਰ ਦੇ ਭੋਜਨ ਦੁਰਾਨ ਸਪਾਈਸ ਆਫ ਇੰਡੀਆ ਰੈਸਟੋਰੈਂਟ ਵਿਚ ਡਾ: ਰਮੇਸ਼ ਨੇ ਆਪਣੇ ਮੁਲੀਟੀਕਲ ਸਫਰ ਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਜਦੋ ਉਹ ਉਤਰਾਖੰਡ ਦੇ ਮੁਖ ਮੰਤਰੀ ਸਨ ਤਾ ਉਨਾ ਨੇ ਉਤਰਾਖੰਡ ਦੀ ਤਰੱਕੀ ਲਈ ਬੜੇ ਕੰਮ ਕੀਤੇ ਹੁਣ ਉਹ ਹਰਿਦੁਆਰ ਦੇ ਮੈਂਬਰ ਪਾਰਲੀਮੈਂਟ ਹੋਣ ਕਰਕੇ ਉਨਾ ਵਲੋ ਗੰਗਾ ਨਦੀ ਤੇ ਇਕ ਕਿਤਾਬ ਗੰਗਾ ਇਜ ਵਰਲਡ ਹੈਰੀਟੇਜ ਲਿਖੀ ਗਈ ਹੈ ਜਿਸ ਕਿਤਾਬ ਨੂੰ ਉਨਾ ਬੈਲਜੀਅਮ ਵਿਚ ਜਾਰੀ ਕੀਤਾ ਉਨਾ ਦਸਿਆ ਕਿ ਉਹ ਹੁਣ ਤੱਕ ਤਕਰੀਬਨ ਵੱਖ ਵੱਖ ਵਿਸ਼ਿਆ ਤੇ 62ਕੁ ਦੇ ਕਰੀਬ ਕਿਤਾਬਾ ਲਿਖ ਚੁਕੇ ਹਨ ਜਿਨਾਂ ਦਾ ਵੱਖ ਵੱਖ ਭਾਸ਼ਾਵਾ ਵਿਚ ਅਨੁਵਾਦ ਵੀ ਹੋਇਆ ਹੈ ਉਨਾ ਦìਸਆ ਕਿ ਉਹ ਇਸ ਵਾਰ ਫਰਾਂਸ,ਬੈਲਜੀਅਮ,ਪੋਲੈਂਡ ਅਤੇ ਯੁਕਰੇਨ ਦੇ ਦੋਰੇ ਤੇ ਹਨ ਅਤੇ ਉਨਾ ਸਭ ਨੂੰ ਹਰਿਦੁਆਰ ਗੰਗਾ ਜੀ ਦੇ ਦਰਸਨ ਕਰਨ ਦਾ ਸੱਦਾ ਵੀ ਦਿਤਾ ਉਨਾ ਦੇ ਨਾਲ ਉਨਾ ਦੀਆ ਦੋ ਬੇਟੀਆ ਵੀ ਸਨ ਇਸ ਮੋਕੇ ਤੇ ਸ: ਸ਼ੇਰਗਿਲ ਵਲੋ ਡਾ: ਰਮੇਸ਼ ਦਾ ਫੁਲਾ ਦੇ ਗੁਲਦਸਤੇ ਅਤੇ ਇਕ ਸਨਮਾਨ ਪੱਤਰ ਨਾਲ ਸਨਮਾਨ ਕੀਤਾ ਅਤੇ ਬੈਲਜੀਅਮ ਆਉਣ ਤੇ ਜੀ ਆਇਆ ਕਿਹਾ ।
ਤਸਵੀਰ ਕਿਤਾਬ ਜਾਰੀ ਕਰਦੇ ਹੋਏ ਡਾ ਰਮੇਸ਼,ਸ਼ੇਰਗਿਲ ਅਤੇ ਵਿਜੇ ਕੁਮਾਰ

Geef een reactie

Het e-mailadres wordt niet gepubliceerd. Vereiste velden zijn gemarkeerd met *