ਡੈਡਿਕੇਟਿਡ ਬ੍ਰਦਰਜ਼ ਗਰੁੱਪ ਨੇ ਪ੍ਰਿੰਸੀਪਲ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਨੂੰ ਕੀਤਾ ਸਨਾਮਾਨਿਤ

(ਹਰਪ੍ਰੀਤ ਸਿੰਘ ਸੰਧੂ)ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ 251ਵਾਂ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਡਾ. ਬੀ.ਐਸ. ਸਿੱਧੂ, ਪ੍ਰਿੰਸੀਪਲ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਡਾ. ਸਿੱਧੂ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੁ਼ਸਹਾਲ ਜੀਵਨ ਜਿਉਣ ਲਈ ਕੁਦਰਤ ਨੂੰ ਪਿਆਰ ਕੌਰ ਆਪਣੇ ਨਜਦੀਕੀ ਦੋਸਤਾਂ ਨੂੰ ਪਿਆਰ ਕਰੋ, ਦੁਸਰਿਆਂ ਤੇ ਨਿਰਭਰ ਨਾ ਰਹੋ, ਆਪਣੇ ਬੱਚਿਆਂ ਤੋਂ ਜਿਆਦਾ ਉਮੀਦ ਨਾ ਰਖੋ । ਆਪਣੀ ਪੂੰਜੀ ਨੂੰ ਆਪਣੇ ਸਵਸਥ ਸ਼ਰੀਰ ਲਈ ਖਰਚ ਕਰੋ । ਹਰਪ੍ਰੀਤ ਸਿੰਘ ਸੰਧੂ ਨੇ ਜੀ ਆਇਆਂ ਨੂੰ ਆਖਿਆ । ਸਰਦੂਲ ਸਿੰਘ ਭੱਲਾ, ਡਾ. ਐਨ.ਡੀ. ਮਿੱਤਲ, ਮੈਡਮ ਸੁਮਨ ਆਨੰਦ, ਬਸ਼ੀਰ ਸਿਆਣੀ ਐਡਵੋਕੇਟ, ਰਣਦੀਪ ਸਿੰਘ, ਕੈਪਟਨ ਹਰਜਿੰਦਰ ਸਿੰਘ, ਐਸ. ਪੀ. ਗੋਇਲ, ਬ੍ਰਿਜ ਲਤਾ ਜੈਨ, ਬੀ.ਐਸ. ਬੇਦੀ, ਡਾ. ਵਿਜੈ ਸ਼ਰਮਾ ਨੇ ਵੀ ਆਪਣੇ ਸਾਕਾਰਤਮਕ ਵਿਚਾਰ ਪੇਸ਼ ਕੀਤੇ ।
ਇਹ ਜਾਣਕਾਰੀ ਵਿਕਾਸ ਗੋਇਲ ਨੇ ਪ੍ਰੈਸ ਨੂੰ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *