ਨਸ਼ੇ ਛ¤ਡੋ ਕੋਹੜ ਵ¤ਢੋ ਦਾ ਨਾਹਰਾ ਲਗਾ ਸ਼ਹਿਰ ‘ਚ ਕ¤ਢੀ ਰੈਲੀ

ਫਗਵਾੜਾ 3 ਜੁਲਾਈ (ਚੇਤਨ ਸ਼ਰਮਾ) ਨਸ਼ੇ ਦਾ ਕੋਹੜ ਦਿਨੋ ਦਿਨ ਪੰਜਾਬ ਦੀ ਜਵਾਨੀ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਲੋਕਾਂ ‘ਚ ਨਸ਼ੇ ਦੇ ਵਿਰੋਧ ਪ੍ਰਤੀ ਰੋਸ ਦਿਨੋ ਦਿਨ ਵ¤ਧ ਰਿਹਾ ਹੈ। ਲੋਕਾਂ ਨੂੰ ਨਸ਼ੇ ਦੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਫਗਵਾੜੇ ਦੀ ਮਾਨਮਤੀ ਸੰਸਥਾ ਸਰਬ ਨੌਜਵਾਨ ਸਭਾ ਅਤੇ ਪ¤ਤਰਕਾਰਾਂ ਦੀ ਚੰਡੀਗੜ•-ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਮਿਲ ਕੇ ਸ਼ਹਿਰ ਵਿ¤ਚ ਨਸ਼ੇ ਛ¤ਡੋ ਕੋਹੜ ਵ¤ਢੋ ਦਾ ਨਾਹਰਾ ਦੇਕੇ ਅਤੇ ਬਾਹਾਂ ‘ਚ ਕਾਲੀਆਂ ਪ¤ਟੀਆਂ ਬਣ ਕੇ ਮੋਟਰ ਸਾਈਕਲ ਰੈਲੀ ਕ¤ਢੀ। ਇਸ ਰੈਲੀ ਵਿ¤ਚ ਸ਼ਹਿਰਵਾਸੀਆਂ ਨੇ ਵੀ ਭਰਪੂਰ ਯੋਗਦਾਨ ਪਾਇਆ। ਰੈਲੀ ਖੇੜਾ ਰੋਡ ਤੋਂ ਸ਼ੁਰੂ ਹੋ ਕੇ ਪ੍ਰੀਤ ਨਗਰ ਜਯੋਤੀ ਮਾਡਲ ਸਕੂਲ ਵਿਖੇ ਸਮਾਪਤ ਹੋਈ, ਜਿਥੇ ਮੁਹ¤ਲਾ ਨਿਵਾਸੀਆਂ ਨੂੰ ਸਮਾਗਮ ਕਰ ਨਸ਼ੇ ਦੇ ਖਿਲਾਫ ਇ¤ਕਜੁ¤ਟ ਹੋ ਕੇ ਵਿਰੋਧ ਕਰਨ ਲਈ ਪ੍ਰੇਰਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉ¤ਘੇ ਕਾਲਮਨਵੀਸ ਗੁਰਮੀਤ ਪਾਲਹੀ ਨੇ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਇਸ ਨੂੰ ਨਸ਼ਾ ਮੁਕ¤ਤ ਕਰਵਾਉਣਾ ਹੀ ਪਵੇਗਾ। ਮਨਮੀਤ ਮੇਵੀ ਨੇ ਨਸ਼ਾ ਵਿਰੋਧੀ ਗੀਤ ਸੁਣਾ ਨੌਜਵਾਨਾਂ ਨੂੰ ਉਸਾਰੂ ਕੰਮਾਂ ਲਈ ਪ੍ਰੇਰਿਤ ਕੀਤਾ। ਵਰਿੰਦਰ ਕੰਬੋਜ ਨੇ ਕਿਹਾ ਕਿ ਪਾਰਟੀ ਸਿਆਸਤ ਤੋਂ ਉਪਰ ਉ¤ਠ ਕੇ ਨਸ਼ਿਆਂ ਵਿਰੁਧ ਮੁਹਿੰਮ ਖੜੀ ਕਰਨਾ ਸਮੇਂ ਦੀ ਲੋੜ ਹੈ। ਸਰਬ ਨੌਜਵਾਨ ਸਭਾ ਵਲੋਂ ਨਸ਼ੇ ਦੇ ਭੈੜੇ ਪਰਭਾਵਾਂ ਤੋਂ ਜਾਣੂ ਕਰਵਾਉਣ ਲਈ ਘਰ ਘਰ ਜਾ ਕੇ ਲੋਕਾਂ ਨੂੰ ਇਸ ਕੋਹੜ ਪ੍ਰਤੀ ਜਾਗਰੁਕ ਕੀਤਾ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਚੰਡੀਗੜ ਪੰਜਾਬ ਜਰਨਲਿਸ¤ਟ ਐਸੋਸੀਏਸ਼ਨ ਦੇ ਫਗਵਾੜਾ ਯੂਨੀਟ ਦੇ ਪ੍ਰਧਾਨ ਮਨਦੀਪ ਸਿੰਘ ਨੇ ਸ਼ਹਿਰਵਾਸੀਆ ਨੂੰ ਉਨ•ਾਂ ਦੀ ਇਸ ਮੁਹਿੰਮ ਵਿ¤ਚ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਕੌਰ ਕੰਬੋਜ(ਐਮ.ਸੀ.), ਡਾ. ਅਸ਼ੌਕ ਭਾਟੀਆ, ਗੁਰਜੀਤ ਸਿੰਘ ਤੁਲੀ, ਮਲਕੀਅਤ ਸਿੰਘ ਅਪਰਾ, ਪ੍ਰੀਤਪਾਲ ਕੌਰ ਤੁਲੀ, ਜਸਵਿੰਦਰ ਕੌਰ, ਕੁਲਬੀਰ ਸਿੰਘ ਕੁੰਦੀ, ਹਰਜੀਤ ਕੌਰ, ਮਨਦੀਪ ਕੌਰ, ਸਤਵਿੰਦਰ ਸਿੰਘ, ਚੇਤਨ ਸ਼ਰਮਾ, ਵਿਜੇ ਕੁਮਾਰ, ਗ¤ਗਜੀਤ ਸਿੰਘ, ਓਂਕਾਰ ਸਿੰਘ ਜਗਦੇਵ, ਹਰਵਿੰਦਰ ਸੈਣੀ, ਰਵੀ ਚੌਹਾਨ, ਵਿਜੇ ਸੋਨੀ, ਸਨਦੀਪ ਸ਼ਰਮਾ, ਅਸ਼ੋਕ ਸ਼ਰਮਾ, ਅਮਨਦੀਪ, ਅਮੀਤ ਸ਼ਰਮਾ, ਅਮਰਜੀਤ ਸਿੰਘ, ਅਨੂਪ ਦੁ¤ਗਲ, ਹੈਪੀ ਬ੍ਰੋਕਰ, ਵਿਸ਼ਾਲ ਵਿ¤ਜ, ਆਰ ਪੀ ਸ਼ਰਮਾ, ਮਲਕੀਅਤ ਸਿੰਘ, ਮਨਜੀਤ ਸਿੰਘ ਚਾਨਾ, ਪਰਵਿੰਦਰ ਜੀਤ ਸਿੰਘ, ਰਜਤ ਭਨੌਟ, ਕੁਲਵਿੰਦਰ ਕੌਰ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *