ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾ ਨੇ ਬਰਕਰਾਰ ਰ¤ਖਿਆ ਕੰਪਿਊਟਰ ਸਾਇੰਸ ਅਤੇ ਆਈ.ਟੀ. ‘ਚ ਦਬਦਬਾ

– ਸਨਿਕਸ਼ਾ ਮੜਿਆ ਬੀਸੀਏ ਫਾਈਨਲ ਵਿ¤ਚ ਦੁਆਬੇ ਵਿ¤ਚ ਪਹਿਲੇ ਅਤੇ ਯੂਨਿਵਰਸਿਟੀ ‘ਚੋਂ ਤੀਜੇ ਸਥਾਨ ਤੇ। ਭਾਵਨਾ ਬੀਐਸਸੀ ਆਈਟੀ ਵਿ¤ਚ ਪਹਿਲੇ ਸਥਾਨ ਤੇ
ਕਪੂਰਥਲਾ , 3 ਜੁਲਾਈ, ਗੁਰਦੇਵ ਭੱਟੀ
ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੁਆਰਾ ਮਈ 2018 ਵਿ¤ਚ ਲਈ ਗਈ ਬੀਸੀਏ ਅਤੇ ਬੀ.ਐਸ.ਸੀ. ਆਈ.ਟੀ ਕਲਾਸਾਂ ਦੇ ਘੋਸ਼ਿਤ ਨਤੀਜਿਆਂ ਵਿ¤ਚ ਅਪਣਾ ਦਬਦਬਾ ਕਾਇਮ ਰ¤ਖਿਆ ਹੈ।ਕਾਲਜ ਦੀ ਵਿਦਿਆਰਥਣ ਸਨਿਕਸ਼ਾ ਮੜੀਆ ਨੇ 1849/2300 ਅੰਕ ਲੈ ਕੇ ਬੀਸੀਏ ਫਾਈਨਲ ਕਲਾਸ ਵਿ¤ਚ ਯੂਨੀਵਰਸਿਟੀ ਮੈਰਿਟ ਲਿਸਟ ਵਿ¤ਚ ਤੀਜਾ ਅਤੇ ਦੁਆਬੇ ਦੇ ਕਾਲਜਾਂ ਵਿ¤ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੀ ਵਿਦਿਆਰਥਣ ਟਵਿੰਕਲ ਸ਼ਰਮਾ ਨੇ 1772/2300 ਅੰਕ ਲੈ ਕੇ ਮੈਰਿਟ ਲਿਸਟ ਵਿ¤ਚ ਦਸਵਾਂ ਸਥਾਨ ਹਾਸਲ ਕੀਤਾ ਹੈ। ਕਾਲਜ ਦੀਆਂ ਬਾਕੀ ਵਿਦਿਆਰਥਣਾਂ ਦਾ ਰਿਜਲਟ ਵੀ ਸ਼ਤ-ਪ੍ਰਤੀਸ਼ਤ ਰਿਹਾ ਹੈ।ਇਸੇ ਤਰਾਂ ਕਾਲਜ ਦੀ ਹੈਡ ਗਰਲ ਭਾਵਨਾ ਨੇ ਬੀਐਸਸੀ ਆਈ ਟੀ ਦੀ ਫਾਈਨਲ ਪ੍ਰੀਖਿਆ ਵਿ¤ਚ 1849/2300 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।ਕਾਲਜ ਦੇ ਪਿੰ੍ਰਸੀਪਲ ਡਾ. ਅਰਚਨਾ ਗਰਗ ਨੇ ਇਸ ਉਪਲਭਦੀ ਲਈ ਵਿਦਿਆਰਥਣਾਂ ਨੂੰ ਵਧਾਈ ਦਿ¤ਤੀ ਹੈ।ਕਾਲਜ ਦੇ ਕੰਪਿਊਟਰ ਵਿਭਾਗ ਦਾ ਪ੍ਰਦ੍ਰਸ਼ਨ ਹਰ ਸਾਲ ਬੇਹਤਰੀਨ ਹੀ ਰਹਿੰਦਾ ਹੈ। ਬ¤ਚਿਆਂ ਨੇ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਇਸ ਸਾਲ ਵੀ ਆਈਟੀ ਦੇ ਨਤੀਜਿਆਂ ਦੀ ਵਧੀਆ ਸ਼ੁਰੂਆਤ ਹੋਈ ਹੈ। ਕਾਲਜ ਵਲੋਂ ਯੂਨੀਵਰਸਿਟੀ ਮੈਰਿਟ ਲਿਸਟ ਵਿ¤ਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *