‘ਇਪਟਾ’ ਵੱਲੋਂ ਝਾਰਖੰਡ ਵਿਖੇ ਰੰਗਕਰਮੀ ਲੜਕੀਆਂ ਨਾਲ ਜਬਰ ਜਨਾਹ ਖਿਲਾਫ਼ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ
ਝਾਰਖੰਡ ਵਿਚ ਰੰਗਕਰਮੀਆਂ ਨਾਲ ਅਗਵਾ ਕਰਨ ਤੋਂ ਬਾਅਦ ਸਮੂਹਕ ਜਬਰ ਜਨਾਹ ਦੇ ਖਿਲਾਫ਼ ‘ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਪੰਜਾਬ’ (ਇਪਟਾ) ਜ਼ਿਲ•ਾ ਕਪੂਰਥਲਾ ਵੱਲੋਂ ਮਾਨਯੋਗ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ‘ਇਪਟਾ’ ਦੇ ਜਨਰਲ ਸਕੱਤਰ ਸ੍ਰੀ ਗੁਰਮੁਖ ਸਿੰਘ ਢੋਡ ਨੇ ਦੱਸਿਆ ਕਿ ਝਾਰਖੰਡ ਦੇ ਪੱਥਲਗੜੀ ਖੇਤਰ ਦੇ ਇਕ ਸਕੂਲ ਵਿਚ ਮਨੁੱਖ ਤਸਕਰੀ ਅਤੇ ਹੋਰਨਾਂ ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਸੁਚੇਤ ਕਰਦੇ ਨੁੱਕੜ ਨਾਟਕ ਕਰਨ ਗਈ ਨਾਟ ਮੰਡਲੀ ਦੀਆਂ ਪੰਜ ਰੰਗਕਰਮੀ ਕੁੜੀਆਂ ਦਾ ਗੁੰਡਾ ਅਨਸਰਾਂ ਵੱਲੋਂ ਸਮੂਹਿਕ ਜਬਰ ਜਨਾਹ ਅਤੇ ਵੀਡੀਓ ਬਣਾਉਣ ਵਰਗਾ ਗੈਰ-ਮਨੁੱਖੀ ਅਪਰਾਧ ਕੀਤਾ ਗਿਆ। ਉਨ•ਾਂ ਕਿਹਾ ਕਿ ਇਸ ਘਟਨਾ ਤੋਂ ਕਈ ਦਿਨਾਂ ਤੱਕ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਅਤੇ ਉਲਟਾ ਸ਼ਿਕਾਇਤ ਕਰਨ ਵਾਲਿਆਂ ਨਾਲ ਬਦਸਲੂਕੀ ਕੀਤੀ ਗਈ। ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਨ•ਾਂ ਕਿਹਾ ਕਿ ਸਮਾਜ ਵਿਚ ਹਰ ਕਿਸਮ ਦਾ ਅਪਰਾਧ ਬਹੁਤ ਹੀ ਖ਼ਤਰਨਾਕ ਹੱਦ ਤੱਕ ਵਧ ਰਿਹਾ ਹੈ। ਉਨ•ਾਂ ਕਿਹਾ ਕਿ ਪਹਿਲਾਂ ਅਪਰਾਧੀ ਲੁਕ-ਛਿਪ ਕੇ ਅਪਰਾਧ ਕਰਦੇ ਸਨ, ਪਰੰਤੂ ਹੁਣ ਕੀਤੇ ਜਾ ਰਹੇ ਅਪਰਾਧ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਸ਼ਰੇਆਮ ਸੱਭਿਅਕ ਸਮਾਜ ਨੂੰ ਚੁਣੌਤੀ ਦੇ ਰਹੇ ਹਨ। ਇਸ ਕਰਕੇ ਔਰਤ ਕਲਾਕਾਰਾਂ ਦੇ ਮਨ ਵਿਚ ਡਰ ਬਣਿਆ ਹੋਇਆ ਹੈ, ਉਥੇ ਉਨ•ਾਂ ਦੇ ਮਾਪੇ ਸਹਿਮੇ ਹੋਏ ਹਨ। ਇਸ ਮੌਕੇ ਐਡਵੋਕੇਟ ਜਸਪਾਲ ਗਿੱਲ, ਸਰਪ੍ਰਸਤ ਸਿਰਜਣਾ ਕੇਂਦਰ ਚੰਨ ਮੋਮੀ, ‘ਇਪਟਾ’ ਪ੍ਰਧਾਨ ਪੰਜਾਬ ਇੰਦਰਜੀਤ ਰੂਪੋਵਾਲੀ, ‘ਇਪਟਾ’ ਪ੍ਰਧਾਨ ਕਪੂਰਥਲਾ ਡਾ. ਹਰਭਜਨ ਸਿੰਘ, ਲੋਕ ਕਲਾ ਮੰਚ ਆਰ. ਸੀ. ਐਫ ਕਸ਼ਮੀਰ ਬਜਨੌਰ ਤੇ ਹੋਰ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *