ਸੰਤਰੀ ਤੇ ਮੰਤਰੀ ’ਚ ਗੂੜੀ ਸਾਂਝ, ਕਿਵੇ ਨਸ਼ਿਆਂ ਤੋਂ ਮੁਕਤ ਹੋਵੇਗਾ ਪੰਜਾਬ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, 3 ਜੁਲਾਈ, ਵਿਸ਼ੇਸ਼ ਪ੍ਰਤੀਨਿਧ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ•ਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਮੌਜੂਦਾ ਹਲਾਤਾਂ ਵਿਚ ਵੀ ਬਾਦਲਾਂ ਦੇ ਰਾਜ ਦੀ ਤਰ•ਾਂ ਸੰਤਰੀ ਤੇ ਮੰਤਰੀ ਵਿਚ ਗੂੜੀ ਸਾਂਝ ਹੈ ਅਜਿਹੇ ਵਿਚ ਨਸ਼ਾ ਮੁਕਤ ਪੰਜਾਬ ਕਿਵੇ ਹੋ ਸਕਦਾ ਹੈ। ਕਿਉਕਿ ਜੇ ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾਇਆ ਜਾਵੇ ਤਾਂ ਦੁੱਧ ਕਿਵੇ ਬਚ ਸਕਦਾ ਹੈ ਇਹੋ ਜਿਹੇ ਹਲਾਤ ਅੱਜ ਪੰਜਾਬ ਵਿਚ ਬਣੇ ਹੋਏ ਹਨ। ਉਨ•ਾਂ ਕਿਹਾ ਕਿ ਜੇ ਸਰਕਾਰਾਂ ਚਹਾਉਣ ਤਾਂ ਇਕ ਹਫਤੇ ਵਿਚ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਪਰ ਸਰਕਾਰਾਂ ਕਦੇ ਵੀ ਅਜਿਹਾ ਨਹੀ ਚਾਹੁੰਦੀਆਂ ਕਿਉਕਿ ਨਸ਼ਾ ਤਸਕਰਾਂ ਨਾਲ ਲੀਡਰਾਂ ਦੀਆਂ ਨਜ਼ਦੀਕੀਆਂ ਹੀ ਪੰਜਾਬ ਨੂੰ ਨਸ਼ਾ ਮੁਕਤ ਹੋਣ ਨਹੀ ਦਿੰਦੀਆਂ ਹਨ। ਉਨ•ਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜੇ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਨੇ ਹੱਥ ’ਚ ਸ਼੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ ਨੂੰ ਇਕ ਹਫਤੇ ਅੰਦਰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਤਾਂ ਫਿਰ ਉਸ ਵਾਅਦੇ ਤੇ ਇਕ ਫੀਸਦੀ ਵੀ ਕੰਮ ਕਿਉ ਨਹੀ ਕੀਤਾ ਗਿਆ। ਜਿਸ ਤੋਂ ਕਾਂਗਰਸ ਸਰਕਾਰ ਦੀ ਨੀਅਤ ਸਾਫ ਨਜ਼ਰ ਆਉਂਦੀ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *