ਰਾਣਾ ਗੁਰਜੀਤ ਵੱਲੋਂ ਕਪੂਰਥਲਾ ਵਿੱਚ ਨਸ਼ਿਆਂ ਖਿਲਾਫ਼ ਸਰਬ-ਪਾਰਟੀ ਮੁਹਿੰਮ ਦਾ ਆਗਾਜ਼

ਕਪੂਰਥਲਾ,5 ਜਲਾਈ, ਵਿਸ਼ੇਸ਼ ਪ੍ਰਤੀਨਿਧ
ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਲੋਕਲ ਐਮ.ਐਲ.ਏ ਰਾਣਾ ਗੁਰਜੀਤ ਵੱਲੋਂ ਕਪੂਰਥਲਾ ਤੋਂ ਨਸ਼ਿਆਂ ਦੀ ਲਾਹਣਤ ਖਿਲਾਫ਼ ਸਰਬ-ਪਾਰਟੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 7 ਜੁਲਾਈ ਦੀ ਸ਼ਾਮ ਨੂੰ ਕਪੂਰਥਲਾ ਤੋਂ ‘ਕੈਂਡਲ ਲਾਈਟ ਮਾਰਚ’ ਨਾਲ ਸ਼ੁਰੂ ਹੋਵੇਗੀ।ਇਹ ਫੈਸਲਾ ਅੱਜ ਇਥੇ ਸੱਤ ਨਾਰਾਇਣ ਮੰਦਰ ਵਿਖੇ ਹੋਈ ਇੱਕ ਸਰਬ-ਪਾਰਟੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਸ਼ਹਿਰ ਦੇ ਪਤਵੰਤਿਆਂ ਤੋਂ ਬਿਨਾਂ ਕਾਂਗਰਸ ਪਾਰਟੀ , ਸ੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ।ਜ਼ਿਕਰਯੋਗ ਹੈ ਕਿ ਮੋਮਬੱਤੀ ਮਾਰਚ (ਕੈਂਡਲ ਲਾਈਟ ਮਾਰਚ) ਸ਼ੀਤਲਾ ਮੰਦਰ ਤੋਂ ਸ਼ੁਰੂ ਹੋਵੇਗਾ ਤੇ ਗਿਰਾਰੀ ਚੌਕ, ਕਪੂਰਥਲਾ ਤੇ ਜਾਕੇ ਮੁਕੰਮਲ ਹੋਵੇਗੀ।ਇਹ ਵੀ ਤਹਿ ਹੋਇਆ ਕਿ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ੍ਹ ਖਿਲਾਫ਼ ਵਿੱਢੀ ਇਸ ਮੁਹਿੰਮ ਨੂੰ ਹੋਰ ਬਲ ਦੇਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ, ਸਮਾਜਕ ਤੇ ਧਾਰਮਿਕ ਸੰਸਥਾਂਵਾਂ, ਜਗਰਾਤਾ ਕਮੇਟੀਆਂ, ਗੁਰਦੁਆਰਾ ਕਮੇਟੀਆਂ ਤੇ ਹੋਰ ਨੌਜਵਾਨ ਸਭਾਵਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾਕੇ ਕੰਮ ਕਰਨਗੀਆਂ। ਇਸ ਮੌਕੇ ਸ੍ਰੀ ਰਾਣਾ ਨੇ ਕਿਹਾ ਕਿ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਨੌਜਵਾਨਾਂ ਨੂੰ ਜਾਗਰੁਕ ਕਰਨ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਤੇ ਵੇਚਣ ਵਾਲ੍ਯਿਆਂ ਨੂੰ ਜੱਗ ਜ਼ਾਹਿਰ ਕਰਨਾ ਅਤੇ ਉਨਾਂ ‘ਤੇ ਕਾਨੂੰਨੀ ਕਾਰਵਾਈ ਕਰਨਾ ਵੀ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਇਸ ਮੀਟਿੰਗ ਵਿੱਚ ਮੌਜੂਦ ਸਾਰੇ ਨੁਮਾਇੰਦਿਆਂ ਨੇ ਇਹ ਸਮੂਹਿਕ ਫੈਸਲਾ ਲਿਆ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਕੇ ਸਹੀ ਰਾਹ ‘ਤੇ ਤੋਰਨ ਲਈ ਸਾਨੂੰ ਪਾਰਟੀਆਂ ਜਾਂ ਧੜਿਆਂ ਤੋਂ ਉੱਪਰ ਉੱਠਕੇ ਸਾਂਝੇ ਯਤਨ ਕਰਨ ਚਾਹੀਦੇ ਹਨ। ਉਨ੍ਹਾਂ ਚਿੰਤਾ ਵੀ ਪ੍ਰਗਟਾਈ ਕਿ ਨਸ਼ਾਖੋਰੀ, ਪੰਜਾਬ ਦੀ ਨੌਜਵਾਨੀ ਦੇ ਦਰਪੇਸ਼ ਇੱਕ ਬਹੁਤ ਗੰਭੀਰ ਤੇ ਖ਼ਤਰਨਾਕ ਮਸਲਾ ਹੈ ਅਤੇ ਸੂਬੇ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਰੇ ਫਾਸਲੇ ਤੇ ਵਿਤਕਰੇ ਭੁਲਾਕੇ ਸਾਂਝਾ ਹੰਬਲਾ ਮਾਰਨ ਦੀ ਲੋੜ ਹੈ। ਉਨਾਂ ਆਸ ਪ੍ਰਗਟਾਂਉਦਿਆਂ ਕਿਹਾ ਕਿ ਪੰਜਾਬੀ ਨਸ਼ਿਆਂ ਖਿਲਾਫ ਵਿੱਢੀ ਇਸ ਲਹਿਰ ਨੂੰ ਨੇਪਰੇ ਜ਼ਰੂਰ ਚੜ੍ਹਾਉਣਗੇ।ਇਸ ਮੁਹਿੰਮ ਲਈ ਐਡਵੋਕੇਟ ਪਰਮਜੀਤ ਵੱਲੋਂ ਵੀ ਸ਼ਲਾਘਾਯੋਗ ਯੋਗਦਾਨ ਪਾਇਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *