ਰੁੜਕਾ ਪ੍ਰਇਮਰੀ ਸਕੂਲ ਵੱਲੋਂ “ਤੰਦਰੁਸਤ ਪੰਜਾਬ” ਮਿਸ਼ਨ ਦਾ ਆਰੰਭ

“ਸਿੱਖਿਆ ਅਫ਼ਸਰ ਕਮਲਜੀਤ ਸਿੰਘ ਜੀ ਤੇ ਪਿੰਡ ਦੇ ਡਾਕਟਰੀ ਭਾਈਚਾ ਵੀ ਹੋਇਆ ਸ਼ਾਮਲ”

ਫਗਵਾੜਾ 5 ਜੁਲਾਈ (ਚੇਤਨ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਸਕੂਲ ਵਿੱਚ ਮੁੱਖ ਅਧਿਆਪਕ ਸ਼੍ਰੀ ਬੂਟਾ ਰਾਮ ਜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਂਜਾਬ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਕੂਲ ਵਿੱਚ ਪੌਦੇ ਲਗਾਉਣ ਦਾ ਉੋਪਰਾਲਾ ਕੀਤਾ ਗਿਆ।ਇਸ ਨੇਕ ਕਾਰਜ ਵਾਸਤੇ ਬਲਾਕ ਸਿੱਖਿਆ ਅੋਿਧਕਾਰੀ ਗੁਰਾਇਆ-1 ਸ.ਕਮਲਜੀਤ ਸਿੰਘ ਜੀ ਵੀ ਉਚੇਚੇ ਤੌਰ ‘ਤੇ ਪੁੱਜੇ।ਸਕੂਲ ਪੁੱਜਣ ‘ਤੇ ਸਕੂਲ ਸਟਾਫ਼ ਤੇ ਬੱਚੀਆਂ ਨੇ ਸਿੱਖਿਆ ਅਧਿਕਾਰੀ ਜੀ ਦਾ ਸੁਆਗਤ ਕੀਤਾ ਤੇ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ।ਉਹਨਾਂ ਵੱੋਲੋਂ ਸਕੂਲ ਦੇ ਕੰਮਾਂ ਤੇ ਸਰਵਪੱਖੀ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਸਮੂਹ ਪਿੰਡ ਵਾਸੀਆਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਨਾਲ ਇਹ ਸਾਰੇ ਵਿਕਾਸ ਕਾਰਜ ਚੱਲ ਰਹੇ ਹਨ ।
ਕਮਲਜੀਤ ਸਿੰਘ ਜੀ ਬੀ .ਪੀ.ਈ.ਓ ਗੁਰਾਇਆ-1 ਜੀ ਨੇ ਦੱਸਿਆ ਕਿ ਇਹ ਸਿੱਖਿਆ ਬਲਾਕ ਗੁਰਾਇਆ-1 ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਹੈ।ਬਲਾਕ ਅਧੀਨ ਪੈਂਦੇ ਸਮੂਹ ਸਕੂਲਾਂ ਨੂੰ ਇਸ ਮੌਸਮ ਦੌਰਾਨ ਪੋਦੇ ਲਗਾਉਣ ਲਈ ਨਿੱਜੀ ਪੱਧਰ ‘ਤੇ ਪ੍ਰੇਰਿਤ ਕੀਤਾ ਜਾਵੇਗਾ।ਵਿਭਾਗ ਵੱਲੋਂ ਵੱਖ ਵੱਖ ਸਮਿਆਂ ‘ਤੇ ਜਾਰੀ ਹਦਾਇਤਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਕੇ ਇਸ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ ।ਆਉਣ ਵਾਲੇ ਦਿਨਾਂ ਵਿੱਚ ਇਸ ਮਿਸ਼ਨ ਦੇ ਬਾਕੀ ਕੰਮ ਵੀ ਪੜਾਅ ਵਾਰ ਪੂਰੇ ਕੀਤੇ ਜਾਣਗੇ ।
ਕਮਲਜੀਤ ਸਿੰਘ ਜੀ ਤੇ ਸਕੂਲ ਦੇ ਬੁਲਬੁਲ ਸ਼ੈਕਸ਼ਨ ਦੀਆਂ ਬੱਚੀਆਂ ਦੇ ਸਾਂਝੇ ਉਪਰਾਲੇ ਨਾਲ ਸਕੂਲ ਵਿੱਚ ਪੌਦੇ ਲਾਏ ਗਏ।ਬੱਚੀਆਂ ਦੇ ਸਿਕਸਰ ਨੇ ਆਪਣਾ ਆਪਣਾ ਪੌਦਾ ਵੀ ਲਾਇਆ ਤਾਂ ਜੋ ਕਿ ਯਾਦ ਰਹਿ ਸਕੇ ।
ਇਸ ਸਮੇਂ ਪਿੰਡ ਦੇ ਹੀ ਡਾਕਟਰ ਭਾਈਚਾਰੇ ਵਿੱਚੋਂ ਸ਼੍ਰੀ ਰਾਜੇਸ਼ ਮੈਨੀ ਉਰਫ਼ ਵਿੱਕੀ ਮੈਨੀ ਮੈਡੀਕਲ ਸਟੋਰ ਵਾਲੇ ਤੇ ਸਾਬਕਾ ਪੰਚ ਡਾ.ਲਵਲੀ ਜੀ ਨੇ ਆਪਣੇ ਕਰ ਕਮਲਾਂ ਨਾਲ ਸਕੂਲ ਵਿੱਚ ਪੋਦਾ ਲਾ ਕਿ ਡਾਕਟਰ ਦਿਵਸ ਨੂੰ ਯਾਦਗਰ ਬਣਿਆ।ਇਹਨਾਂ ਸਾਥੀਆਂ ਵੱਲੋਂ ਵੀ ਸਮੇਂ ਸਮੇਂ ‘ਤੇ ਸਕੂਲ ਨੂੰ ਮਦਦ ਮਿਲਦੀ ਰਹਿੰਦੀ ਹੈ।ਸਕੂਲ ਮੁੱਖੀ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਹੋਰ ਪੌਦੇ ਤੇ ਪੰਜਾਬ ਸੂਬੇ ਨੂੰ ਉੱਨਤ ਕਰਨ ਹਿੱਤ ਬਾਕੀ ਕੰਮਾਂ ਵਿੱਚ ਸਕੂਲ ਆਪਣਾ ਬਣਦਾ ਯੋਗਦਾਨ ਪਾਵੇਗਾ। ਮੁੱਖ ਅਧਿਆਪਕ ਬੂਟਾ ਰਾਮ ਜੀ ਵੱਲੋਂ ਆਏ ਸਾਰੇ ਸੱਜਣਾਂ ਤੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।ਸਕੂਲ ਦੀਆਂ ਬੱਚੀਆਂ ਨੇ ਪ੍ਰਣ ਵੀ ਲਿਆ ਕਿ ਇਹਨਾਂ ਪੌਦਿਆ ਦੀ ਦੇਖਭਾਲ ਉਹ ਆਪ ਰੋਜ਼ਾਨਾ ਕਰਨਗੀਆਂ ।ਇਸ ਸਮੇਂ ਉਕਤ ਤੋਂ ਇਲਾਵਾ ਕੁਲਵਿੰਦਰ ਕੌਰ,ਮਨਪ੍ਰੀਤ ਕੌਰ,ਰਾਜੂ,ਪ੍ਰਵੀਨ ਕੌਰ ਮੈਡਮ ਰਣਕੀਤ ਕੌਰ ਤੇ ਸਕੂਲੀ ਵਿਦਿਆਰਥਣਾਂ ਸ਼ਾਮਲ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *