ਸਿਹਤ ਵਿਭਾਗ ਲੋਕਾਂ ਦੀ ਚੰਗੀ ਸਿਹਤ ਲਈ ਵਚਨਵੱਧ – ਸਿਵਲ ਸਰਜਨ

ਲੋਕਾਂ ਨੂੰ ਜਾਗਰੂਕ ਕਰਨ ਲਈ ਖੁਦ ਫੀਲਡ ਵਿੱਚ ਗਏ ਸਿਵਲ ਸਰਜਨ
ਫਗਵਾੜਾ 5 ਜੁਲਾਈ (ਚੇਤਨ ਸ਼ਰਮਾ) ਸਿਹਤ ਵਿਭਾਗ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ ਤੇ ਬੀਮਾਰੀਆਂ ਤੋਂ ਬਚਾਅ ਲਈ ਯਤਨਸ਼ੀਲ ਹੈ ਪਰ ਇਹ ਯਤਨ ਤਦ ਹੀ ਸਫਲ ਹਨ ਜਦ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਮੌਕੇ ਕਹੇ। ਜਿਕਰਯੋਗ ਹੈ ਕਿ ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਖੁਦ ਫੀਲਡ ਵਿੱਚ ਜਾ ਕੇ ਪ੍ਰੀਤਨਗਰ ਅਤੇ ਸੰਤਪੁਰਾ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨੇ ਲੋਕਾਂ ਤੋਂ ਐਂਟੀ ਲਾਰਵਾ ਟੀਮਾਂ ਦੇ ਕੰਮਾਂ ਦੀ ਜਾਣਕਾਰੀ ਲਈ ।ਉਨ੍ਹਾਂ ਇਹ ਵੀ ਕਿਹਾ ਕਿ ਘਰਾਂ ਵਿੱਚ ਚੈਕਿੰਗ ਕਰਨ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਲੋਕਾਂ ਵੱਲੋਂ ਸਹਿਯੋਗ ਕੀਤਾ ਜਾਏ।ਉਨ੍ਹਾਂ ਵੱਲੋਂ ਲੋਕਾਂ ਨੂੰ ਬਰਸਾਤੀ ਮੌਸਮ ਵਿੱਚ ਬੀਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਡੇਂਗੂ ਦੇ ਡੰਕ ਤੋਂ ਸ਼ਹਿਰਵਾਸੀਆਂ ਦਾ ਬਚਾਅ ਰਹੇ ਇਸ ਵਾਸਤੇ ਜਰੂਰੀ ਹੈ ਕਿ ਲੋਕ ਖੁਦ ਜਾਗਰੂਕ ਹੋਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁਕੱਰਵਾਰ ਡ੍ਰਾਈ ਡੇ ਦੀ ਪਾਲਨਾ ਕਰਨੀ ਯਕੀਨੀ ਬਣਾਈ ਜਾਏ।
ਜਿਲਾ ਐਪੀਡੀਮੋਲੋਜਿਸਟ ਡਾ.ਸ਼ੋਭਨਾ ਬਾਂਸਲ ਨੇ ਲੋਕਾਂ ਨੂੰ ਕਿਹਾ ਕਿ ਬਰਸਾਤੀ ਮੌਸਮ ਵਿੱਚ ਮੱਛਰਾਂ ਦੀ ਬ੍ਰੀਡਿੰਗ ਜਿਆਦਾ ਹੁੰਦੀ ਹੈ। ਇਸ ਲਈ ਜਰੂਰੀ ਹੈ ਕਿ ਸਾਫ ਪਾਣੀ ਦਾ ਠਹਰਾਅ ਨਾ ਹੋਣ ਦਿੱਤਾ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਸਾਫ ਪਾਣੀ ਏਡੀਜ ਐਜੀਪਟੀ ਤੇ ਮਾਦਾ ਐਨਾਫਲੀਜ ਮੱਛਰਾਂ ਦੇ ਪੈਦਾ ਹੋਣ ਦਾ ਕਾਰਨ ਹੈ। ਡਾ. ਸ਼ੋਭਨਾ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ,ਫਰਿੱਜਾਂ ਦੀਆਂ ਟ੍ਰੇਆਂ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ ਕੀਤਾ ਜਾਏ ਤੇ ਸੁਖਾਇਆ ਜਾਏ।ਛੱਤਾਂ ਤੇ ਪਏ ਕਬਾੜ ਨੂੰ ਨਸ਼ਟ ਕੀਤਾ ਜਾਏ। ਪੂਰੀ ਬਾਹਾਂ ਦੇ ਕਪੜੇ ਪਾਏ ਜਾਣ ਅਤੇ ਮੱਛਰ ਭਜਾਉਣ ਵਾਲੀਆਂ ਕ੍ਰੀਮਾਂ ਅਤੇ ਤੇਲਾਂ ਦਾ ਪ੍ਰਯੋਗ ਕੀਤਾ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਘਰਾਂ ਵਿੱਚ ਭੇਜੀਆਂ ਜਾਂਦੀਆਂ ਐਂਟੀ ਲਾਰਵਾ ਟੀਮਾਂ ਲੋਕਾਂ ਦੀ ਭਲਾਈ ਵਾਸਤੇ ਹਨ ਇਸ ਲਈ ਉਨ੍ਹਾਂ ਨਾਲ ਸਹਿਯੋਗ ਕੀਤਾ ਜਾਏ। ਜਿਕਰਯੋਗ ਹੈ ਕਿ ਉਕਤ ਟੀਮਾਂ ਵੱਲੋਂ ਬ੍ਰੀਡਿੰਗ ਦੇ ਸੋਮਿਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਬ੍ਰੀਡਿੰਗ ਲੱਭਣ ਤੇ ਉਸ ਨੂੰ ਨਸ਼ਟ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਵੱਲੋਂ ਬ੍ਰੀਡਿੰਗ ਲੱਭਣ ਮਿਊਂਸੀਪਲ ਕਮੇਟੀ ਵੱਲੋਂ ਚਲਾਨ ਵੀ ਕੀਤੇ ਜਾਂਦੇ ਹਨ। ਇਸ ਦੌਰਾਨ ਗੁਰਵੀਰ ਸਿੰਘ, ਹਰਭੇਜ, ਬਲਜੀਤ ਸਿੰਘ, ਜੀਤ ਸਿੰਘ, ਜਸਵੰਤ ਸਿੰਘ ਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *