ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਬਲਾਕ ਪ੍ਰਧਾਨਾਂ ਸਮੇਤ ਸਿਵਲ ਹਸਪਤਾਲ ’ਚ ਕਰਵਾਇਆ ਡੋਪ ਟੈਸਟ

* ਸਿਆਸੀ ਆਗੂਆਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਕਾਇਮ ਰਹਿਣਾ ਜਰੂਰੀ
ਫਗਵਾੜਾ 6 ਜੁਲਾਈ (ਚੇਤਨ ਸ਼ਰਮਾ) ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਿਸ ਮਹਿਕਮੇ ਸਮੇਤ ਸੂਬੇ ਦੇ ਸਰਕਾਰੀ ਵਿਭਾਗਾਂ ਵਿਚ ਤਾਇਨਾਤ ਸਮੂਹ ਮੁਲਾਜਮਾ ਦੇ ਡੋਪ ਟੈਸਟ ਕਰਾਉਣ ਦੇ ਐਲਾਨ ਤੋਂ ਬਾਅਦ ਆਮ ਲੋਕਾਂ ਅਤੇ ਸੋਸ਼ਲ ਮੀਡੀਆ ਵਿਚ ਚਰਚਾ ਜੋਰਾਂ ਤੇ ਸੀ ਕਿ ਸਿਆਸੀ ਆਗੂਆਂ ਤੇ ਮੰਤਰੀਆਂ ਦੇ ਵੀ ਡੋਪ ਟੈਸਟ ਕਰਵਾਉਣੇ ਚਾਹੀਦੇ ਹਨ। ਲੋਕਾਂ ਦੀ ਇਸ ਆਵਾਜ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਆਪਣਾ ਡੋਪ ਟੈਸਟ ਕਰਵਾਇਆ। ਉਹਨਾਂ ਦੇ ਨਾਲ ਹੀ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁ¤ਗਾ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵਲੋਂ ਵੀ ਡੋਪ ਟੈਸਟ ਕਰਵਾਏ ਗਏ। ਇਸ ਮੌਕੇ ਸ੍ਰ. ਮਾਨ ਨੇ ਕਿਹਾ ਕਿ ਉਹਨਾਂ ਲੋਕਾਂ ਦੀ ਮੰਗ ਨੂੰ ਜਾਇਜ ਸਮਝਦੇ ਹੋਏ ਮਹਿਸੂਸ ਕੀਤਾ ਕਿ ਉਹਨਾਂ ਨੂੰ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ ਕਿਉਂਕਿ ਲੀਡਰ ਤਾਂ ਹੀ ਜਨਤਾ ਦਾ ਪ੍ਰਤੀਨਿਧੀ ਅਖਵਾ ਸਕਦਾ ਹੈ ਜੇਕਰ ਲੋਕਾਂ ਦਾ ਉਸ ਵਿਚ ਵਿਸ਼ਵਾਸ ਕਾਇਮ ਰਹੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਡੋਪ ਟੈਸਟ ਦੇ ਐਲਾਨ ਦਾ ਉਹੀ ਵਿਅਕਤੀ ਵਿਰੋਧ ਕਰੇਗਾ ਜੋ ਕਿਸੇ ਤਰ•ਾਂ ਦੇ ਨਸ਼ੇ ਦੀ ਲਤ ਦਾ ਸ਼ਿਕਾਰ ਹੋਵੇਗਾ। ਇਸ ਦੌਰਾਨ ਐਸ.ਐਮ.ਓ. ਡਾ. ਦਵਿੰਦਰ ਸਿੰਘ ਨੇ ਸ੍ਰ. ਮਾਨ ਅਤੇ ਹੋਰਨਾਂ ਦੇ ਡੋਪ ਟੈਸਟ ਕਲੀਅਰ ਹੋਣ ਦੀ ਪੁਸ਼ਟੀ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਕਾਂਗਰਸ ਸਕ¤ਤਰ ਮਨੀਸ਼ ਭਾਰਦਵਾਜ, ਕੋਂਸਲਰ ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਸਾਬਕਾ ਕੋਂਸਲਰ ਸੁਸ਼ੀਲ ਮੈਨੀ ਤੇ ਗੁਰਜੀਤ ਪਾਲ ਵਾਲੀਆ ਆਦਿ ਵੀ ਸਨ।
ਤਸਵੀਰ-001

Geef een reactie

Het e-mailadres wordt niet gepubliceerd. Vereiste velden zijn gemarkeerd met *