ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਖੁੱਲ ਗਿਆ ਹੈ ਸੰਗਤਾਂ ਲਈ: ਮੱਲ੍ਹੀ

ਸੰਗਤਾਂ ਅਫ਼ਵਾਹਾਂ ‘ਤੋਂ ਬਚਣ
ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਤਕਰੀਬਨ ਪਿਛਲੇ ਦੋ ਸਾਲਾਂ ‘ਤੋਂ ਬੰਦ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਬਰੱਸਲਜ਼ ਪਿਛਲੇ ਮੁੜ ਖੁੱਲ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਮੱਲ੍ਹੀ ਨੇ ਦੱਸਿਆ ਕਿ ਯੂਰਪ ਦੀ ਰਾਜਧਾਨੀ ਬਰੱਸਲਜ਼ ਅਤੇ ਨੇੜਲੇ ਸ਼ਹਿਰਾਂ ਦੀਆਂ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਵਾਸਤੇ ਇਹ ਚੰਗੀ ਖ਼ਬਰ ਹੈ। ਉਹਨਾਂ ਕਿਹਾ ਕਿ ਗੁਰਦਵਾਰਾ ਸਾਹਿਬ ਦੋ ਸਾਲਾਂ ‘ਤੋਂ ਬੰਦ ਰਹਿਣ ਕਾਰਨ ਸਫਾਈਆਂ ਜੋਰਾਂ ਤੇ ਚੱਲ ਰਹੀਆਂ ਹਨ ਤੇ ਸੰਗਤਾਂ ਨੂੰ ਚਾਹੀਦਾਂ ਹੈ ਕਿ ਸਫਾਈ ਦੀ ਸੇਵਾ ਵਿੱਚ ਬਣਦਾ ਹਿੱਸਾ ਪਾਉਣ। ਗੁਰਦਵਾਰਾ ਸਾਹਿਬ ਸਵੇਰੇ 7 ਵਜੇ ‘ਤੋਂ ਸਾਂਮ 9 ਵਜੇ ਤੱਕ ਸੰਗਤਾਂ ਲਈ ਖੁਲ੍ਹਿਆ ਕਰੇਗਾ ਤਾਂ ਜੋ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕਰ ਸਕਣ। ਮੱਲ੍ਹੀ ਹੋਰਾਂ ਨੇ ਸੰਗਤਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਅਫਵਾਹਾਂ ‘ਤੋਂ ਬਚਣਾ ਚਾਹੀਦਾਂ ਹੈ ਕਿਉਕਿ ਕੁੱਝ ਲੋਕ ਅਜੇ ਵੀ ਇਹ ਅਫ਼ਵਾਹਾਂ ਫੈਲਾਅ ਰਹੇ ਨੇ ਕਿ ਗੁਰੂਘਰ ਪੱਕੇ ਤੌਰ ਤੇ ਨਹੀ ਖੁੱਲਿਆ।

AddressLange Molensstraat 14, 1800 Vilvoorde

Geef een reactie

Het e-mailadres wordt niet gepubliceerd. Vereiste velden zijn gemarkeerd met *