ਪੰਜਾਬ ‘ਚ ਸਿੱਖਿਆ ਦੀ ਮਾਣਮਤੀ ਸੰਸਥਾ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ

ਫਗਵਾੜਾ8ਜੂਨ(ਅਸ਼ੋਕ ਸ਼ਰਮਾ) ਵਿਦਿਆ ਨੂੰ ਮਨੁੱਖ ਦਾ ‘ਤੀਜਾ ਨੇਤਰ’ ਮੰਨਿਆ ਜਾਂਦਾ ਹੈ। ਵਿਦਿਆ ਜਿਥੇ ਮਨੁੱਖ ਨੂੰ ਜੀਵਨ ਜਾਚ ਸਿਖਾਉਂਦੀ ਹੈ ਓਥੇ ਹੀ ਦੁਨੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਚਲਣ ਦੀ ਸਿੱਖ ਦਿੰਦੀ ਹੈ। ਪਰ ਵਿਦਿਆ ਦੇ ਵਪਾਰੀਕਰਨ ਨੇ ਵਿਦਿਆ ਨੂੰ ਗਹਿਰੀ ਠੇਸ ਪਹੁੰਚਾਈ ਹੈ, ਇਨ੍ਹਾਂ ਹਲਾਤਾਂ ਦੇ ਵਿੱਚ ਵੀ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਫਗਵਾੜੇ ਦੀ ਹੀ ਨਹੀਂ ਬਲਕਿ ਪੰਜਾਬ ਦੀ ਇੱਕ ਅਜਿਹਿਆ ਵਿਦਿਅਕ ਅਧਾਰਾ ਬਣਦਾ ਜਾ ਰਿਹਾ ਹੈ ਜੋ ਨਿਸਵਾਰਥ ਭਾਵਨਾ ਨਾਲ 1929 ਤੋਂ ਸਵਰਗੀ ਮੋਹਨ ਸਿੰਘ ਹਦਿਆਬਾਦੀ ਦੇ ਦਿਖਾਏ ਰਸਤੇ ਤੇ ਚਲਦੇ ਹੋਏ ਨਿਰੰਤਰ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਸਮੇਂ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ ਦੇ ਚੇਅਰਪਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਸੁਚਜੀ ਦੇਖ ਰੇਖ ਹੇਠ ਸੰਸਥਾ ਨੇ ਨਵੇਂ ਮੁਕਾਮ ਹਾਸਲ ਕੀਤੇ ਹਨ। ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਅਧੀਨ 20 ਵੱਖ-ਵੱਖ ਵਿਦਿਅਕ ਸੰਸਥਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਵਿੱਚ ਰਾਮਗੜ੍ਹੀਆਂ ਸਕੂਲ, ਪੋਸਟ ਗ੍ਰੈਜੂਏਸ਼ਨ ਕਾਲਜ, ਸਰਕਾਰੀ ਇੰਡਸਟਰੀਅਲ ਟ੍ਰੇਨਿੰਗ ਸੈਂਟਰ, ਪਾਲੀਟੈਕਨਿਕ ਕਾਲਜ, ਰਾਮਗੜ੍ਹੀਆਂ ਇੰਸਟੀਅਟ ਆਫ ਇੰਜਨਿਅਰਿੰਗ ਕਾਲਜ, ਕਮਿਉਨਿਟੀ ਡਿਵੈਲਪਮੈਂਟ ਸੈਂਟਰ, ਇੰਸਟਿਉਟ ਆਫ ਅਡਵਾਂਸ ਸਟੱਡੀਜ਼, ਨੈਨੀ ਕੇਅਰ ਆਦਿ 20 ਤੋਂ ਵੱਧ ਵਿਦਿਅਕ ਸੰਸਥਾਵਾਂ ਵਿੱਚ ਹਜਾਰਾਂ ਬੱਚੇ ਆਪਣੇ ਬੇਹਤਰ ਭਵਿੱਖ ਲਈ ਵਿਦਿਆ ਬਹੁਤ ਘੱਟ ਫੀਸ ਤੇ ਲੈ ਰਹੇ ਹਨ। ਇਨ੍ਹਾਂ ਸੰਸਥਾਵਾਂ ‘ਚੋ 8 ਤੋਂ ਵੱਧ ਸੰਸਥਾਨ ਸਿਰਫ ਲੜਕੀਆਂ ਦੇ ਲਈ ਹੀ ਹਨ, ਤਾਂ ਜੋ ਲੜਕੀਆਂ ਉੱਚ ਅਤੇ ਕਿੱਤਾ ਅਧਾਰਤ ਵਿਸ਼ਿਆ ਦਾ ਅਧਿਐਨ ਕਰ ਸਕਣ। ਨੈਨੀ ਕੇਅਰ ਦੀ ਲੋੜ ਨੂੰ ਵੇਖਦੇ ਹੋਏ 2018 ਵਿੱਚ ਰਾਮਗੜ੍ਹੀਆਂ ਇੰਸਟੀਚਿਉਟ ਆਫ ਨੈਨੀ ਕੇਅਰ ਦਾ ਉਦਘਾਟਨ ਕੀਤਾ ਗਿਆ। ਜਿਸ ‘ਚ ਵਿਦਿਆਰਥੀਆ ਨੇ ਵਿਸ਼ੇਸ਼ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ 2018 ਵਿੱਚ ਸ਼ੁਰੂ ਕੀਤੇ ਲੈਂਗੂਏਜ ਪਲੈਨੇਟ (ਭਾਸ਼ਾ ਗਿਆਨ) ਵਿੱਚ ਵਿਦਿਆਰਥੀ ਆਈਲਟ (ਅੰਗਰੇਜ਼ੀ), ਸਪੈਨਿਸ਼ ਅਤੇ ਫ੍ਰੈਂਚ ਭਾਸ਼ਾ ਗਹਿਰਾਈ ਦੇ ਵਿੱਚ ਸਿਖਣ ਦੇ ਨਾਲ ਨਾਲ ਸਰਟੀਫੀਕੇਟ ਵੀ ਹਾਸਲ ਕਰ ਸਕਦੇ ਹਨ। ਕੌਂਸਲ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਦੱਸਿਆ ਕੇ ਵੱਖ ਵੱਖ ਪ੍ਰਮਾਣਿਤ ਬੋਰਡ, ਯੂਨੀਵਰਸਿਟੀਆਂ, ਇੰਸਟੀਚਿਉਟ ਤੋਂ ਮਾਨਤਾ ਹਾਸਲ ਕਰ ਉਨ੍ਹਾਂ ਦੀ ਕੌਂਸਲ ਵਲੋਂ ਕਿੱਤਾਮੁਖੀ, ਤਕਨੀਕੀ ਅਤੇ ਹੁਨਰਮੰਦ ਕੋਰਸਾ ਦੇ ਨਾਲ ਨਾਲ ਲੋੜਵੰਦਾਂ ਵਿਦਿਆਰਥੀਆਂ ਨੂੰ ਵਜੀਫੇ ਦੇ ਪੜ੍ਹਾਈ ਯਕੀਨੀ ਬਨਾਈ ਜਾਂਦੀ ਹੈ। ਮੈਡਮ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਡਾਇਰੈਕਟਰ ਡਾ. ਵਿਉਮਾਂ ਭੋਗਲ ਢੱਟ ਅਤੇ ਸਹਿ ਡਇਰੈਕਟਰ ਰਵਨੀਤ ਕਾਲੜਾ ਦੀ ਅਗਾਹ ਵਧੂ ਸੋਚ ਸਦਕਾ ਵਿਦਿਆ ਦੇ ਖੇਤਰ ‘ਚ ਵਿਕਾਸ ਦੀ ਸਿਖਰਾਂ ਨੂੰ ਛੂਹ ਰਹੀ ਹੈ। ਇਸ ਸਮੇਂ ਸਿੱਖਿਆ ਨੀਤੀਆਂ ਦੇ ਤਹਿਤ ਬੀ.ਏ., ਬੀ.ਐਡ, ਬੀ.ਬੀ.ਏ, ਬੀ.ਸੀ.ਏ. ਬੀ. ਕਾਮ, ਐਮ ਏ ਹਿਸਟਰੀ, ਐਮ ਏ ਪੰਜਾਬੀ, ਏ ਐਨ ਐਮ ਆਦਿ ਗ੍ਰੈਜੂਏਸ਼ਨ ਕੋਰਸ ਚਲਾਏ ਜਾ ਰਹੇ ਹਨ। ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਬੀ.ਟੈੱਕ ਮਕੈਨੀਕਲ, ਸਿਵਲ, ਕੰਪਿਊਟਰ ਸਾਂਇਸ, ਆਈ. ਟੀ. ਅਤੇ ਇਲੈਕਟਰਾਨਿਕਸ ਵਿਸ਼ਿਆ ਦੀ ਪੜਾਈ ਲਈ ਆਧੁਨਿਕ ਪ੍ਰਯੋਗਸ਼ਾਲਾ ਅਤੇ ਕੰਪਿਊਟਰ ਲੈਬ ਹਨ। ਉਨ੍ਹਾਂ ਦੱਸਿਆ ਕੇ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਪੱਧਰ ਤੇ ਐਂਟੀ ਰੈਗਿੰਗ, ਐਂਟੀ ਸੈਕੂਸ਼ਲ ਹਰਾਸਮੈਂਟ, ਰਿਸਰਚ ਅਤੇ ਪਲੇਸਮੈਂਟ ਸੈਲਾਂ ਦਾ ਗਠਨ ਕੀਤਾ ਗਿਆ ਹੈ। ਕਾਲਜ ਵਿੱਚ ਪਲੇਸਮੈਂਟ ਲਈ ਆਰ. ਬੀ.ਐੱਸ, ਟੀ.ਸੀ.ਐੱਸ, ਜੇ.ਸੀ.ਟੀ., ਵਿਪਰੋ, ਟੈੱਕ ਮਹਿੰਦਰਾ, ਐਕਸੀਸ ਬੈਂਕ, ਐਚ ਸੀ ਐਲ ਆਦਿ ਹਰ ਖੇਤਰ ਦਿਆਂ ਕੰਪਨੀਆਂ ਸੰਸਥਾ ਅਧੀਨ ਚਲ ਰਹੇ ਵਿਦਿਅਕ ਸੰਸਥਾਨਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾ ਰਹੀਆਂ ਹਨ। ਫਗਵਾੜਾ ਸਥਿਤ ਇਸ ਵਿਦਿਅਕ ਅਦਾਰੇ ਨੇ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਢਲੇ ਸਿਖਿਅਕ ਅਦਾਰਿਆਂ ਵਿੱਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *