ਲੋਕ ਇਨਸਾਫ ਪਾਰਟੀ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਤੋ ਫਿਕਰਮੰਦ ਹੈ

ਬੈਲਜੀਅਮ 9 ਜੁਲਾਈ (ਹਰਚਰਨ ਸਿੰਘ ਢਿੱਲੋਂ) ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਯੂਰਪ ਅਤੇ ਯੂ ਕੇ ਦੀ ਮੀਟਿੰਗ ਵਿਚ ਕ੍ਰਿਪਾਲ ਸਿੰਘ ਬਾਜਵਾ ਸਕੱਤਰ ਲੋਕ ਇਨਸਾਫ ਪਾਰਟੀ ਯੂਰਪ ਅਤੇ ਯੂ ਕੇ ਨੇ ਦਸਿਆ ਕੇ ਸਾਡੀ ਪਾਰਟੀ ਹਰੇਕ ਉਸ ਵਿਆਕਤੀ ਦੇ ਨਾਲ ਹੈ ਜੋ ਨਸ਼ਿਆਂ ਦਾ ਖਾਤਮਾ ਕਰਨ ਲਈ ਉਪਰਾਲੇ ਕਰ ਰਹੇ ਹਨ , ਕੌਰ ਕਮੇਟੀ ਯੂਰਪ ਅਤੇ ਯੂ ਕੇ ਦੇ ਪ੍ਰਧਾਨ ਕੁਲਦੀਪ ਸਿੰਘ ਪੱਡਾ, ਸਕੱਤਰ ਕ੍ਰਿਪਾਲ ਸਿੰਘ ਬਾਜਵਾ , ਮੁੱਖ ਸਲਾਹਕਾਰ ਦਵਿੰਦਰ ਸਿੰਘ ਮੱਲੀ, ਮੁੱਖ ਬੁਲਾਰਾ ਜਗਤਾਰ ਸਿੰਘ ਮਾਹਲ, ਆਰਗੋਨੇਜਰ ਸ਼ਮਸ਼ੇਰ ਸਿੰਘ ਅਤੇ ਸਰਪ੍ਰਸਤ ਬਲਜੀਤ ਸਿੰਘ ਭੁੱਲਰ ਆਦਿ ਸਾਰਿਆਂ ਨੇ ਦੇਸ਼ ਪੰਜਾਬ ਦੀ ਧਰਤੀ ਤੇ ਚਿੱਟਾ ਅਤੇ ਹੋਰ ਵੀ ਖਤਰਨਾਕ -ਜਾਨਲੇਵਾ ਨਸ਼ਿਆਂ ਵਿਚ ਗਰਕਦੇ ਜਾ ਰਹੇ ਲੋਕਾਂ ਤੇ ਚਿੰਤਾਂ ਜਤਾਉਦਿਆਂ ਕਿਹਾ ਕਿ ਅਸੀ ਹਰ ਉਸ ਇਨਸਾਨ ਦੀ ਮਦਦ ਕਰਨ ਲਈ ਹਰ ਕੋਸ਼ਿਸ਼ ਕਰਾਂਗੇ ਜੋ ਨਸ਼ੇ ਛੱਡਣ ਅਤੇ ਨਸ਼ੇ ਰੋਕਣ ਲਈ ਯਤਨ ਕਰ ਰਹੇ ਹਨ, ਸ੍ਰ ਸਿਮਰਨਜੀਤ ਸਿੰਘ ਬੈਂਸ ਭਰਾ ਲੋਕ ਇਨਸਾਫ ਪਾਰਟੀ ਦੀ ਕੋਸ਼ਿਸ਼ ਪੰਜਾਬ ਨੂੰ ਭਰਿਸ਼ਟਾਚਾਰ ਅਤੇ ਨਸ਼ੇ ਤੋ ਮੁਕਤ ਕਰਨਾ ਹੈ, ਨਸ਼ਿਆ ਤੋ ਦੂਰ ਕਰਨ ਲਈ ਕੁਝ ਚੰਗੇ ਲੋਕਾਂ ਦੀ ਬਹੁਤ ਵੱਡੀ ਕੋਸ਼ਿਸ਼ ਹੈ ਕਿ ਨੋਜੁਆਨਾ ਦਾ ਰੁਝਾਨ ਖੇਡਾ ਵੱਲ ਲਗਾਇਆ ਜਾਵੇ , ਉਹਨਾ ਇਨਸਾਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਨਸ਼ਾ ਰਹਿਤ ਖੇਡਾ ਕਰਵਾਉਦੇ ਹਨ, ਸਾਨੂੰ ਸਾਰਿਆਂ ਨੂੰ ਕਬੱਡੀ- ਫੁੱਟਬਾਲ -ਦੌੜਾਂ ਆਦਿ ਤੋ ਖਿਡਾਰੀਆਂ ਨੂੰ ਨਸ਼ੇ ਤੋ ਦੂਰ ਰੱਖਣ ਵਿਚ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ,

Geef een reactie

Het e-mailadres wordt niet gepubliceerd. Vereiste velden zijn gemarkeerd met *