ਨਸ਼ੇ ਦੀ ਸਮਸਿ¤ਆ ਗਠਜੋੜ ਦੀ ਦੇਣ ਜਿਸਦੇ ਹ¤ਥ ਨਸ਼ੇ ਨਾਲ ਮਰਨ ਵਾਲੇ ਬੇਗੁਨਾਹਾਂ ਦੇ ਲਹੂ ਦੇ ਨਾਲ ਰੰਗੇ ਹਨ-ਮਾਨ

* ਅਕਾਲੀ ਭਾਜਪਾ ਗਠਜੋੜ ਨੂੰ ਬੇਤੁਕੀ ਬਿਆਨਬਾਜੀ ਕਰਨ ਦਾ ਅਧਿਕਾਰ ਨਹੀਂ
ਫਗਵਾੜਾ 10 ਜੁਲਾਈ (ਚੇਤਨ ਸ਼ਰਮਾ) ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪਧਾਨ ਜੋਗਿੰਦਰ ਸਿੰਘ ਮਾਨ ਨੇ ਅ¤ਜ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਆਗੂਆਂ ਨੂੰ ਨਸ਼ਿਆਂ ਦੀ ਸਮ¤ਸਿਆ ਬਾਰੇ ਕੋਈ ਵੀ ਗ¤ਲ ਕਰਨ ਦਾ ਨੈਤਿਕ ਹ¤ਕ ਨਹੀਂ ਹੈ। ਕਿਉਂਕਿ ਇਹ ਸਮ¤ਸਿਆ ਉਨਾਂ ਦੇ ਹੀ ਪਾਪ ਦੀ ਨਿਸ਼ਾਨੀ ਹੈ। ਅ¤ਜ ਇ¤ਥੇ ਇਕ ਬਿਆਨ ਵਿ¤ਚ ਉਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਆਗੂਆਂ ਨੇ ਆਪਣੀ ਸਰਕਾਰ ਦੌਰਾਨ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰਾਂ ਨਾਲ ਪ੍ਰਫੁ¤ਲਤ ਕੀਤਾ ਜਿਸ ਕਾਰਨ ਅ¤ਜ ਸੂਬੇ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਉਨਾਂ ਕਿਹਾ ਕਿ ਭੋਲਾ, ਬਿ¤ਟੂ ਔਲਖ ਅਤੇ ਹੋਰ ਕਈ ਨਸ਼ੇ ਦੇ ਤਸਕਰ ਅਕਾਲੀ ਭਾਜਪਾ ਗ¤ਠਜੋੜ ਦੇ ਆਗੂਆਂ ਨਾਲ ਰ¤ਲ ਕੇ ਇਹ ਕਾਲਾ ਕਾਰੋਬਾਰ ਕਰਦੇ ਰਹੇ ਜਿਸ ਕਾਰਨ ਅ¤ਜ ਪੰਜਾਬ ਦੀ ਜਵਾਨੀ ਸੰਕਟ ਦੀ ਸਥਿਤੀ ਵਿ¤ਚ ਹੈ। ਸ਼ਰਮ ਵਾਲੀ ਗ¤ਲ ਹੈ ਕਿ ਜਿਹੜੇ ਅਕਾਲੀ ਭਾਜਪਾ ਗ¤ਠਜੋੜ ਦੇ ਆਗੂਆਂ ਦੇ ਹ¤ਥ ਨਸ਼ੇ ਨਾਲ ਮਰਨ ਵਾਲੇ ਨੌਜਵਾਨ, ਦੇ ਲਹੂ ਨਾਲ ਰੰਗੇ ਹਨ ਉਹੀ ਆਗੂ ਅ¤ਜ ਨਸ਼ੇ ਨੂੰ ਖਤਮ ਕਰਨ ਦੀ ਦੁਹਾਈ ਦੇ ਰਹੇ ਹਨ ਅਤੇ ਇਸ ਮੁ¤ਦੇ ਤੇ ਮਗਰਮ¤ਛੀ ਹੰਝੂ ਵਹਾ ਰਹੇ ਹਨ। ਉਹਨਾਂ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰਪੂਰ ਸ਼ਲਾਘਾ ਕਰਿਦਆਂ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ੇ ਦੇ ਤਸਕਰਾਂ ਖਿਲਾਫ ਮਿਸਾਲੀ ਕਾਰਵਾਈ ਕਰਕੇ ਡਰ¤ਗ ਰੈਕੇਟ ਦਾ ਲ¤ਕ ਤੋੜ ਦਿ¤ਤਾ ਹੈ। ਜਿ¤ਥੇ ਇਕ ਪਾਸੇ ਨਸ਼ੇ ਦੀ ਸਪਲਾਈ ਲਾਈਨ ਕ¤ਟ ਦਿ¤ਤੀ ਗਈ ਹੈ ਉਥੇ ਦੂਸਰੇ ਪਾਸੇ ਇਸ ਘਿਨਾਉਣੇ ਕੰਮ ਨੂੰ ਕਰਨ ਵਾਲੀਆਂ ਕਈ ਵ¤ਡੀਆਂ ਮ¤ਛੀਆਂ ਅ¤ਜ ਜੇਲ• ਦੀਆਂ ਸਲਾਖਾਂ ਦੇ ਪਿ¤ਛੇ ਸੁ¤ਟ ਦਿ¤ਤੀਆਂ ਗਈਆਂ ਹਨ। ਉਨਾਂ ਕਿਹਾ ਕਿ ਜਿਸ ਤਰਾਂ ਪੰਜਾਬ ਵਿ¤ਚ ਕਾਂਗਰਸ ਪਾਰਟੀ ਨੇ ਮਰਹੂਮ ਮੁਖ ਮੰਤਰੀ ਸ. ਬੇਅੰਤ ਸਿੰਘ ਦੀ ਅਗਵਾਈ ਵਿ¤ਚ ਅ¤ਤਵਾਦ ਨੂੰ ਖਤਮ ਕੀਤਾ ਸੀ ਉਸੇ ਤਰਾਂ, ਪੰਜਾਬ ਦੇ ਮੌਜੂਦਾ ਮੁ¤ਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿ¤ਚ ਨਸ਼ੇ ਨੂੰ ਬਹੁਤ ਜਲਦੀ ਖਤਮ ਕਰੇਗੀ।
ਤਸਵੀਰ-ਜੋਗਿੰਦਰ ਸਿੰਘ ਮਾਨ।

Geef een reactie

Het e-mailadres wordt niet gepubliceerd. Vereiste velden zijn gemarkeerd met *