ਬਲਵੀਰ ਰਾਣੀ ਸੋਢੀ ਨੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਚੰਡੀਗੜ• ’ਚ ਕੀਤੀ ਮੀਟਿੰਗ

* ਬਲਾਕ ਸੰਮਤੀ ਅਤੇ ਜਿਲ•ਾ ਪਰੀਸ਼ਦ ਚੋਣਾਂ ਬਾਰੇ ਹੋਈਆਂ ਵਿਚਾਰਾਂ
ਫਗਵਾੜਾ 10 ਜੁਲਾਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਚੰਡੀਗੜ• ਵਿਖੇ ਸੂਬਾ ਕਾਂਗਰਸ ਪ੍ਰਧਾਨ ਅਤੇ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹੋਈ ਮੀਟਿੰਗ ਵਿਚ ਬਲਾਕ ਸੰਮਤੀ ਅਤੇ ਜਿਲ•ਾ ਪਰੀਸ਼ਦ ਦੀਆਂ ਸਤੰਬਰ ਮਹੀਨੇ ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਗੰਭੀਰ ਵਿਚਾਰ ਵਟਾਂਦਰਾ ਹੋਇਆ। ਸ੍ਰੀਮਤੀ ਸੋਢੀ ਨੇ ਉਹਨਾਂ ਨੂੰ ਫਗਵਾੜਾ ਦੇ ਸਿਆਸੀ ਹਾਲਾਤਾਂ ਨਾਲ ਜਾਣੂ ਕਰਵਾਇਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਣੀ ਸੋਢੀ ਨੇ ਦ¤ਸਿਆ ਕਿ ਜਾਖੜ ਨੇ ਸਾਫ ਕਿਹਾ ਹੈ ਕਿ ਕਾਂਗਰਸ ਪਾਰਟੀ ਉਪਰੋਕਤ ਚੋਣਾਂ ਵਿਚ ਉਹੀ ਉਮੀਦਵਾਰ ਮੈਦਾਨ ਵਿਚ ਉਤਾਰੇਗੀ ਜਿਹਨਾਂ ਦੇ ਜਿ¤ਤਣ ਦੀ ਪੂਰੀ ਸੰਭਾਵਨਾ ਹੋਵੇਗੀ। ਉਹਨਾਂ ਦ¤ਸਿਆ ਕਿ ਸੂਬਾ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਜਲਦੀ ਹੀ ਮਹਿਲਾ ਕਾਂਗਰਸ ਵਲੋਂ ਫਗਵਾੜਾ ਹਲਕੇ ਵਿਚ ਚੋਣ ਪ੍ਰਚਾਰ ਮੁਹਿਮ ਸ਼ੁਰੂ ਕੀਤੀ ਜਾਵੇਗੀ। ਜਿਹਨਾਂ ਵੀ ਉਮੀਦਵਾਰਾਂ ਨੂੰ ਹਾਈਕਮਾਂਡ ਵਲੋਂ ਟਿਕਟ ਦਿ¤ਤੀ ਜਾਵੇਗੀ ਉਹਨਾਂ ਦੀ ਜਿ¤ਤ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿਰਫ 15 ਮਹੀਨੇ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਬਹੁਤ ਵ¤ਡੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਹਨਾਂ ਵਿਚ ਕਿਸਾਨਾਂ ਦੇ ਕਰਜੇ ਮਾਫ ਕਰਨਾ ਸਭ ਤੋਂ ਪ੍ਰਮੁ¤ਖ ਹੈ। ਕੈਪਟਨ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ ਕੇ ਹੀ ਸੂਬੇ ਦੀ ਜਨਤਾ ਨੇ ਪਹਿਲਾਂ ਗੁਰਦਾਸਪੁਰ ਲੋਕਸਭਾ ਹਲਕੇ ਦੀ ਜਿਮਨੀ ਚੋਣ, ਫਿਰ ਤਿੰਨ ਵ¤ਡੀਆਂ ਕਾਰਪੋਰੇਸ਼ਨਾਂ ਅਤੇ ਹਾਲ ਹੀ ਵਿਚ ਸ਼ਾਹਕੋਟ ਵਿਧਾਨਸਭਾ ਸੀਟ ਲਈ ਹੋਈ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੂੰਝਾ ਫੇਰ ਜਿ¤ਤ ਨਾਲ ਨਵਾਜਿਆ ਹੈ। ਉਹਨਾਂ ਦਾਅਵਾ ਕਰਕੇ ਕਿਹਾ ਕਿ ਬਲਾਕ ਸੰਮਤੀ ਅਤੇ ਜਿਲ•ਾ ਪਰੀਸ਼ਦ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਸ਼ਾਨਦਾਰ ਜਿ¤ਤ ਪ੍ਰਾਪਤ ਕਰੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *