ਗਾਇਕ ਨਰੇਸ਼ ਸਾਗਰ ਦੇ ਸਿੰਗਲ ਟਰੈਕ ” ਮਿੱਤਰਾਂ ਦਾ ਨਾਂ ” ਦਾ ਪੋਸਟਰ ਰਿਲੀਜ

ਫਗਵਾੜਾ (ਚੇਤਨ ਸ਼ਰਮਾ) ਗਾਇਕ ਨਰੇਸ਼ ਸਾਗਰ ਦੇ ਸਿੰਗਲ ਟਰੈਕ “ਮਿੱਤਰਾਂ ਦਾ ਨਾਂ” ਦਾ ਪੋਸਟਰ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਰਾਜੂ ਮਾਹੀ, ਗਾਇਕ ਜਸਵੀਰ ਮਾਹੀ, ਡਾਇਰੈਕਟਰ ਸੀਟੂ ਬਾਈ ਵਲੋਂ ਸਾਂਝੇ ਤੌਰ ਤੇ ਰਿਲੀਜ ਕੀਤਾ ਗਿਆ। ਇਸ ਮੌਕੇ ਗਾਇਕ ਨਰੇਸ਼ ਸਾਗਰ ਨੇ ਦੱਸਿਆ ਕਿ ਇਸ ਟਰੈਕ ਨੂੰ ਲਿਖਿਆ ਹੈ ਗੀਤਕਾਰ ਅਜੈ ਸੂਰਾਪੁਰੀ ਨੇ ਅਤੇ ਇਸ ਦਾ ਸੰਗੀਤ ਹਰਪ੍ਰੀਤ ਅਨਾੜੀ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਮਿੱਤਰਾਂ ਦਾ ਨਾਂ ਟਰੈਕ ਦੀ ਆਡੀਓ ਨੂੰ ਪ੍ਰੋਡਿਊਸਰ ਧਰਮਵੀਰ ਰਾਜੂ ਨੇ ਰਿੰਗ ਰਿਕਾਰਡਸ ਕੰਪਨੀ ਦੇ ਬੈਨਰ ਹੇਠ ਮਿਊਜਿਕ ਸੋਸ਼ਲ ਸਾਈਟਾਂ ਤੇ ਰਿਲੀਜ਼ ਕੀਤਾ ਗਿਆ ਹੈ। ਬਹੁਤ ਹੀ ਜਲਦ ਇਸ ਟਰੈਕ ਦੀ ਵੀਡੀਓ ਦਾ ਫਿਲਮਾਂਕਣ ਡਾਇਰੈਕਟਰ ਸੀਟੂ ਬਾਈ ਵਲੋਂ ਕੀਤਾ ਜਾ ਰਿਹਾ ਹੈ। ਸਾਫ ਸੁਥਰੇ ਬੋਲਾਂ ਵਾਲੇ ਭੰਗੜਾ ਬੀਟ ਟਰੈਕ ਦੀਆਂ ਗਾਇਕ ਰਾਜੂ ਮਾਹੀ ਨੇ ਪੂਰੀ ਟੀਮ ਨੂੰ ਮੁਬਾਰਕਾਂ ਦਿੱਤੀਆਂ। ਇਸ ਮੋਕੇ ਧਰਮਵੀਰ ਰਾਜੂ, ਗਾਇਕਾ ਅਮਨ ਤੱਖਰ, ਕਿਸ਼ਨ ਲਾਲ, ਬੰਟੀ ਮਾਹੀ, ਹੈਪੀ ਤੱਖਰ, ਗੋਰਾ ਢੋਲੀ, ਮੱਖਣ ਭੁਲਾਰਾਈ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *