ਨਸ਼ਾ ਰਹਿਤ ਇਸ ਸਾਲ ਹੋਣਗੇ ਟੂਰਨਾਮੈਂਟ ਕਬੱਡੀ ਫੈਡਰੈਸ਼ਨ ਯੂਰਪ

ਬੈਲਜੀਅਮ 12 ਜੁਲਾਈ(ਅਮਰਜੀਤ ਸਿੰਘ ਭੋਗਲ) ਯੁਰਪੀਅਨ ਕਬੱਡੀ ਫੈਡਰੇਸ਼ਨ ਵਲੋ ਇਸ ਵਰੇ ਗਰਮੀਆ ਦੇ ਟੂਰਨਾਮੈਂਟ 15 ਜੁਲਾਈ ਤੋ ਸੁਰੂ ਹੋਣ ਜਾ ਰਹੇ ਹਨ ਜਿਸ ਦਾ ਪਹਿਲਾ ਮੈਚ ਬੈਲਜੀਅਮ ਦੀ ਵੱਧ ਵਸੋ ਵਾਲੇ ਸ਼ਹਿਰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਾਲ ਫੇਡਰੈਸ਼ਨ ਵਲੋ ਕੁਝ ਜਰੁਰੀ ਗੱਲਾ ਵੱਲ ਧਿਆਨ ਦਿਤਾ ਜਾ ਰਿਹਾ ਹੈ ਜਿਸ ਵਿਚ ਖਾਸਕਰਕੇ ਕਿਸੇ ਵੀ ਖਿਡਾਰੀ ਨੂੰ ਨਸ਼ਾ ਕਰਕੇ ਜਾ ਕੋਈ ਚਕਨਾਈ ਵਾਲੀ ਚੀਜ ਲਾ ਕੇ ਨਹੀ ਖੇਡਣ ਦਿਤਾ ਜਾਵੇਗਾ ਰੇਪਰੀ ਦਾ ਫੇਸਲਾ ਆਖਰੀ ਹੋਵੇਗਾ ਜੋ ਖਿਡਾਰੀ ਰੈਫਰੀ ਨਾਲ ਕਿਸੇ ਵੀ ਤਰਾ ਦੀ ਗੁਸਤਾਖੀ ਕਰੇਗਾ ਉਸ ਨੂੰ ਬਾਹਰ ਕੱਢ ਦਿਤਾ ਜਾਵੇਗਾ ਸੱਦਾ ਦੇਣ ਤੋ ਦੱਸ ਮਿੰਟ ਵਿਚ ਅਗਰ ਕਿਸੇ ਟੀਮ ਨੇ ਗਰਾਊਡ ਵਿਚ ਆਉਣ ਤੋ ਦੇਰੀ ਕੀਤੀ ਤਾ ਉਸ ਨੂੰ ਬਾਹਰ ਕੱਢ ਦਿਤਾ ਜਾਵੇਗਾ ਇਸ ਤੋ ਇਲਾਵਾ ਹਰ ਇਕ ਸ਼ਰਤ ਨੂੰ ਪਲੈਅਰ ਅਤੇ ਪ੍ਰਬੰਧਕ ਮੰਨਣ ਲਈ ਬਚਨਬੰਧ ਹੋਣਗੇ ਤਾ ਹੀ ਅਸੀ ਆਪਣੀ ਪਨੀਰੀ ਨੂੰ ਨਸ਼ਾਰਹਿਤ ਖਿਡਾਰੀ ਬਣਾ ਸਕਦੇ ਹਾ ਯੂਰਪੀਅਨ ਕਬੱਡੀ ਫੈਡਰੈਸ਼ਨ ਨੇ ਪੰਜਾਬ ਤੋ ਵੀ ਆਉਣ ਵਾਲੇ ਖਿਡਾਰੀਆ ਨੂੰ ਅਪੀਲ ਕੀਤੀ ਕਿ ਉਹ ਸਾਡੇ ਇਸ ਕਾਰਜ ਵਿਚ ਸਾਥ ਦੇਣ ਤਾ ਜੋ ਕਬੱਡੀ ਤੇ ਨਸ਼ੇ ਦਾ ਲੱਗਾ ਕਲੰਕ ਧੋਤਾ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *