ਪੁਨਰਜੋਤ ਫਗਵਾੜਾ ਅਤੇ ਗੁਰਾਇਆ ਵਲੋਂ ਅੱਖਾਂ ਦਾਨ ਦੇ ਫਾਰਮ ਭਰੇ ਗਏ।

ਫਗਵਾੜਾ 11 ਜੁਲਾਈ (ਚੇਤਨ ਸ਼ਰਮਾ) ਅੱਜ ਧਰੁਵ ਅਤੇ ਅਰਚਿਤ ਦੀ ਯਾਦ ਵਿੱਚ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਲੰਡਨ ਸਲੂਨ ਫਗਵਾੜਾ, ਸੋਨੀ ਮੋਟਰਜ਼ ਗੁਰਾਇਆ ਅਤੇ ਪੁਨਰਜੋਤ ਆਈ ਬੈਂਕ ਲੁਧਿਆਣਾ ਵਿੱਚ ਸੈਮੀਨਾਰ, ਜਾਗਰੂਕਤਾ ਭਾਸ਼ਣ ਅਤੇ ਅੱਖਾਂ ਦਾਨ ਦੇ ਫਾਰਮ ਭਰੇ ਗਏ। ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਨੋਜਵਾਨਾਂ ਅਤੇ ਬੱਚਿਆਂ ਦੀ ਅਚਨਚੇਤ ਮੋਤ ਤੋਂ ਬਾਅਦ ਸਦਮੇ ਭਰੇ ਅਤੇ ਡੂੰਘੇ ਦਰਦ ਦੇ ਦੌਰ ਵਿੱਚ ਵੀ ਮਾਪਿਆਂ ਵਲੋਂ ਉਹਨਾਂ ਦੀਆਂ ਅੱਖਾਂ ਦਾ ਦਾਨ ਬਹੁਤ ਹੀ ਸਾਹਸਪੂਰਨ ਅਤੇ ਮਾਨਵਤਾ ਦੀ ਸੇਵਾ ਲਈ ਬਹੁਤ ਉੱਚਾ ਸੁੱਚਾ ਕਦਮ ਹੈ। ਵਿਜੇ ਸੋਨੀ ਅਤੇ ਹੈਪੀ ਮਾਹੀ ਨੇ ਧਰੁਵ ਅਤੇ ਅਰਚਿਤ ਦੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰਨ ਲਈ ਪ੍ਰੇਰਿਆ। ਇਸ ਮੋਕੇ ਕਮਲ ਮਹਿਰਾ, ਮਨਦੀਪ, ਕਰਮਜੀਤ, ਰਾਜਵਿੰਦਰ, ਸੰਜਨਾ, ਸਲੇਟੀ ਅਤੇ ਸੰਨੀ ਬੱਧਣ ਨੇ ਲੋਕਾਂ ਦੇ ਪ੍ਰਣ ਪੱਤਰ ਭਰੇ।

Geef een reactie

Het e-mailadres wordt niet gepubliceerd. Vereiste velden zijn gemarkeerd met *