ਫਗਵਾੜਾ ਦੀ ਧੀ ਗੁੰਜਨ ਵਾਲੀਆ 13 ਜੁਲਾਈ ਨੂੰ ਘਰੇਲੂ ਪ੍ਰਸ਼ੰਸਕਾ ਨਾਲ ਹੋਵੇਗੀ ਰੂ-ਬ-ਰੂ

ਫਗਵਾੜਾ 11 ਜੁਲਾਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਟੈਲੀਵਿਜਨ ਦੀ ਦੁਨੀਆ ਵਿਚ ‘ਡੇਲੀ ਸੋਪ’ ਸੀਰੀਅਲਜ਼ ਰਾਹੀਂ ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਵਾਲੇ ਟੀ.ਵੀ. ਸਿਤਾਰੇ ਵਿਕਾਸ ਮਨਕਤਲਾ ਅਤੇ ਫਗਵਾੜਾ ਦੀ ਧੀ ਗੁੰਜਨ ਵਾਲੀਆ 13 ਜੁਲਾਈ ਦਿਨ ਸ਼ੁ¤ਕਰਵਾਰ ਨੂੰ ਜੀ.ਟੀ. ਰੋਡ ਮਿਲਾਪ ਟਾਵਰ ਨੇੜੇ ਇਲਾਈਟ ਸਿਨੇਮਾ ਵਿਖੇ ਖੁ¤ਲ•ੇ ਦਿ ਗਰੈਨੋ-ਰੈਸਟੋਬਾਰ ਦੀ ਰੀ-ਓਪਨਿੰਗ ਮੌਕੇ ਪ੍ਰਸ਼ੰਸਕਾ ਨਾਲ ਰੂ-ਬ-ਰੂ ਹੋਣਗੇ। ਗੁੰਜਨ ਵਾਲੀਆ ਫਗਵਾੜਾ ਦੀ ਜ¤ਮ ਪਲ ਹੈ ਜਦਕਿ ਉਸਦੇ ਪਤੀ ਵਿਕਾਸ ਮਨਕਤਲਾ ਵੀ ਟੀ.ਵੀ. ਦੀ ਦੁਨੀਆ ਦਾ ਜਾਣਿਆ ਪਹਿਚਾਣਿਆ ਚਿਹਰਾ ਹਨ। ਵਿਕਾਸ ਮਨਕਤਲਾ ਨੂੰ ਲੋਕ ‘ਲੈਫਟ-ਰਾਈਟ-ਲੈਫਟ’ ਅਤੇ ‘ਗੁਲਾਮ’ ਸੀਰੀਅਲਾਂ ਵਿਚ ਨਿਭਾਏ ਕਿਰਦਾਰਾਂ ਵਜੋਂ ਬਾਖੂਬੀ ਜਾਣਦੇ ਹਨ ਜਦਕਿ ਗੁੰਜਨ ਵਾਲੀਆ ਨੇ ‘ਇਸ਼ਕ ਗਰਾਰੀ’, ‘ਘਰ ਕੀ ਲੜਕੀ ਬੇਟੀਆਂ’ ਅਤੇ ‘ਤਾਰਿਆਂ ਦੀ ਲੋਏ’ ਸੀਰੀਅਲਾਂ ਨਾਲ ਵਿਸ਼ੇਸ਼ ਪਹਿਚਾਣ ਬਣਾਈ ਹੈ। ਗੁੰਜਨ ਵਾਲੀਆ ਦੇ ਪਿਤਾ ਅਤੇ ਗਰੈਨੋ-ਰੈਸਟੋਬਾਰ ਦੇ ਮਾਲਿਕ ਪਰਮਿੰਦਰ ਵਾਲੀਆ ਨੇ ਦ¤ਸਿਆ ਕਿ 13 ਜੁਲਾਈ ਨੂੰ ਸ਼ਾਮ 7 ਵਜੇ ਰੀ-ਓਪਨਿੰਗ ਤੋਂ ਬਾਅਦ ਕਰਾਓਕੇ ਫਨ ਨਾਈਟ ਦਾ ਆਯੋਜਨ ਵੀ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *