ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਆਈਸੀਏਆਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਐਵਾਰਡ ਦੇਣ ਦਾ ਐਲਾਨ
ਲੁਧਿਆਣਾ, 13 ਜੁਲਾਈ ( ਸਤ ਪਾਲ ਸੋਨੀ ) : ਭਾਰਤੀ ਖੇਤੀ ਖੋਜ ਕੌਂਸਲ, ਨਵੀਂ ਦਿ¤ਲੀ ਨੇ ਕੌਮੀ ਪ¤ਧਰ ਦਾ ਸਰਦਾਰ ਪਟੇਲ ਐਵਾਰਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਦੇਣ ਦਾ ਐਲਾਨ ਕੀਤਾ ਹੈ । 2017 ਲਈ ਮਿਲਣ ਵਾਲਾ ਇਹ ਵ¤ਕਾਰੀ ਪੁਰਸਕਾਰ ਆਈਸੀਏਆਰ ਦੇ ਵਿਸ਼ੇਸ਼ ਸਮਾਗਮ ਵਿ¤ਚ ਨਵੀਂ ਦਿ¤ਲੀ ਵਿ¤ਚ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿ¤ਲੋਂ ਹਾਸਲ ਕਰਨਗੇ ।
ਭਾਰਤੀ ਖੇਤੀ ਖੋਜ ਕੌਂਸਲ ਸਾਰੇ ਰਾਜਾਂ ਦੀਆਂ ਐਗਰੀਕਲਚਰਲ ਯੂਨੀਵਰਸਿਟੀਆਂ/ਸੰਸਥਾਵਾਂ ਵਿ¤ਚ ਹੋ ਰਹੇ ਵਿ¤ਦਿਅਕ, ਖੋਜ ਅਤੇ ਪਸਾਰ ਕਾਰਜਾਂ ਨੂੰ ਅਧਾਰ ਬਣਾ ਕੇ ਸਰਵੋਤਮ ਅਦਾਰੇ ਨੂੰ ਸਰਦਾਰ ਪਟੇਲ ਸਰਵੋਤਮ ਸੰਸਥਾਨ ਪੁਰਸਕਾਰ ਨਾਲ ਨਿਵਾਜ਼ਦੀ ਹੈ। ਇਹ ਪੁਰਸਕਾਰ ਖੇਤੀ ਨਾਲ ਸੰਬੰਧਤ ਰਾਜਾਂ ਦੀਆਂ ਯੂਨੀਵਰਸਿਟੀਆਂ ਲਈ ਵਿਸ਼ੇਸ਼ ਵ¤ਕਾਰ ਵਾਲਾ ਹੈ। ਭਾਰਤੀ ਖੇਤੀ ਖੋਜ ਕੌਂਸਲ ਦਾ ਇਹ ਐਵਾਰਡ ਯੂਨੀਵਰਸਿਟੀ ਨੂੰ ਮਿਲਣਾ ਇਸ ਗ¤ਲ ਦਾ ਪ੍ਰਮਾਣ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਰਾਸ਼ਟਰੀ ਪ¤ਧਰ ਤੇ ਭਾਰਤ ਦੇ ਸਿਖਰਲੇ ਖੇਤੀ ਸੰਸਥਾਨਾਂ ਵਿ¤ਚੋਂ ਇ¤ਕ ਹੈ।
ਇ¤ਥੇ ਜ਼ਿਕਰਯੋਗ ਹੈ ਕਿ ਭਾਰਤੀ ਖੇਤੀ ਖੋਜ ਕੌਂਸਲ ਦਾ ਇਹ ਐਵਾਰਡ 1995 ਵਿ¤ਚ ਸ਼ੁਰੂ ਹੋਇਆ ਸੀ ਅਤੇ ਪਹਿਲਾ ਐਵਾਰਡ ਹਾਸਲ ਕਰਨ ਵਾਲੀ ਯੂਨੀਵਰਸਿਟੀ ਪੀਏਯੂ ਹੀ ਸੀ । ਉਸ ਤੋਂ ਬਾਅਦ 2016 ਵਿ¤ਚ ਵੀ ਪੀਏਯੂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵ¤ਲੋਂ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦਾ ਐਵਾਰਡ ਮਿਲਿਆ ਸੀ । 2017 ਵਿ¤ਚ ਪੀਏਯੂ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵ¤ਲੋਂ ਅਧਿਆਪਨ, ਸਿ¤ਖਿਆ ਅਤੇ ਖੋਜ ਦੇ ਖੇਤਰ ਵਿ¤ਚ ਮਾਣਮ¤ਤੀਆਂ ਪ੍ਰਾਪਤੀਆਂ ਲਈ ਪੰਜਾਬ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ ਸੀ । 2017 ਵਿ¤ਚ ਹੀ ਤਾਇਵਾਨ ਯੂਨੀਵਰਸਿਟੀ ਵ¤ਲੋਂ ਦੁਨੀਆਂ ਦੀਆਂ 300 ਯੂਨੀਵਰਸਿਟੀਆਂ ਦੀ ਸੂਚੀ ਵਿ¤ਚ ਪੀਏਯੂ ਨੂੰ ਦੇਸ਼ ਦੀਆਂ ਸਰਵੋਤਮ ਦੋ ਖੇਤੀਬਾੜੀ ਸੰਸਥਾਵਾਂ ਵਿ¤ਚੋਂ ਇ¤ਕ ਮੰਨਿਆ ਗਿਆ ਸੀ । ਇਸ ਤੋਂ ਬਿਨਾਂ 2017 ਵਿ¤ਚ ਹੀ ਭਾਰਤੀ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਸੁਸਾਇਟੀ ਨੇ ਦੇਸ਼ ਭਰ ਦੀਆਂ ਖੇਤੀ ਸੰਸਥਾਵਾਂ ਵਿ¤ਚੋਂ ਪੀਏਯੂ ਨੂੰ ਫ਼ਸਲਾਂ ਦੀਆਂ ਉਤਮ ਕਿਸਮਾਂ ਵਿਕਸਿਤ ਕਰਨ ਲਈ ਸਨਮਾਨਿਤ ਕੀਤਾ ਸੀ ।
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿ¤ਲੋਂ ਨੇ ਇਸ ਐਵਾਰਡ ਨੂੰ ਯੂਨੀਵਰਸਿਟੀ ਦੇ ਸਮੁ¤ਚੇ ਸਟਾਫ ਦੇ ਸਾਂਝੇ ਯਤਨਾਂ ਦਾ ਸਿ¤ਟਾ ਦ¤ਸਿਆ । ਉਹਨਾਂ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ, ਡੀਨਾਂ, ਡਾਇਰੈਕਟਰਾਂ ਅਤੇ ਵਿਭਾਗਾਂ ਦੇ ਮੁਖੀਆਂ ਦੇ ਨਾਲ-ਨਾਲ ਸਾਰੇ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਇਸੇ ਦ੍ਰਿੜਤਾ ਨਾਲ ਭਵਿ¤ਖ ਵਿ¤ਚ ਕਾਰਜਸ਼ੀਲ ਰਹਿਣ ਦਾ ਸ¤ਦਾ ਦਿ¤ਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *