ਮਲੌਟ ਰੈਲੀ ’ਚ ਪ੍ਰਧਾਨ ਮੰਤਰੀ ਵਲੋਂ ਸਿੱਖੀ ਮਰਿਆਦਾ ਅਤੇ ਸਿਧਾਤਾਂ ਦੀ ਬੇਅਦਬੀ ਨਿੰਦਣਯੋਗ – ਮਾਨ

* ਕਿਹਾ – ਪ¤ਗ ਪ੍ਰਤੀ ਉਦਾਸੀਨ ਰਵੱਈਏ ਨੇ ਸਿੱਖਾਂ ਦਾ ਹਿਰਦਾ ਵਲੂੰਦਰਿਆ
ਫਗਵਾੜਾ 13 ਜੁਲਾਈ (ਚੇਤਨ ਸ਼ਰਮਾ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜ਼ਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਮਲੋਟ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਿੱਖੀ ਮਰਿਆਦਾ ਅਤੇ ਸਿਧਾਤਾਂ ਦੀ ਕੀਤੀ ਗਈ ਬੇਅਦਬੀ ’ਤੇ ਅਕਾਲੀ ਦਲ ਦੀ ਚੁੱਪੀ ’ਤੇ ਪ੍ਰਸ਼ਨ ਚਿੰਨ• ਖੜ•ਾ ਕਰਦਿਆਂ ਕਿਹਾ ਕਿ ਇਸ ਨਾਲ ਅਕਾਲੀ-ਭਾਜਪਾ ਗਠਜੋੜ ਦਾ ਘੱਟ ਗਿਣਤੀਆਂ ਵਿਰੋਧੀ ਚਿਹਰਾ ਉਜਾਗਰ ਹੋਇਆ ਹੈ। ਉਨ•ਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਪੱਗ ਨੂੰ ਅਣਗਿਣਤ ਸਿੰਘਾਂ ਨੇ ਸ਼ਹਾਦਤ ਦੇ ਕੇ ਹਾਸਿਲ ਕੀਤਾ ਉਸੇ ਪੱਗ ਨੂੰ ਅਕਾਲੀ ਦਲ ਦੇ ਆਗੂਆਂ ਦੀ ਹਾਜ਼ਰੀ ਵਿ¤ਚ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਸਕਿੰਟ ਵੀ ਆਪਣੇ ਸਿਰ ’ਤੇ ਸਜਾਉਣਾ ਵਾਜਿਬ ਨਾ ਸਮਝਿਆ ਜਦਕਿ ਮੋਦੀ ਉਂਝ ਰੰਗ ਵਿਰੰਗੀਆਂ ਪ¤ਗਾਂ ਅਤੇ ਟੋਪੀਆਂ ਪਾਉਣ ਦਾ ਸ਼ੌਕ ਰ¤ਖਦੇ ਹਨ। ਉਨ•ਾਂ ਕਿਹਾ ਕਿ ਇਸ ਨਾਲ ਹਰ ਸਿੱਖ ਦਾ ਹਿਰਦਾ ਵਲੂੰਦਰਿਆ ਗਿਆ ਹੈ ਅਤੇ ਪੰਜਾਬੀ ਤੇ ਖਾਸ ਤੌਰ ’ਤੇ ਸਿੱਖ ਅਕਾਲੀ ਦਲ ਅਤੇ ਭਾਜਪਾ ਨੂੰ ਇਸ ਪਾਪ ਲਈ ਕਦੇ ਮੁਆਫ਼ ਨਹੀਂ ਕਰਨਗੇ। ਉਨ•ਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਸਿੱਖੀ ਦੇ ਅ¦ਬਰਦਾਰ ਕਹਿਣ ਵਾਲੇ ਅਕਾਲੀ ਆਗੂ ਚੁੱਪ ਤੇ ਨਮੌਸ਼ੀ ਨਾਲ ਇਹ ਸਬ ਵੇਖਦੇ ਰਹੇ। ਉਨ•ਾਂ ਕਿਹਾ ਕਿ ਅਕਾਲੀ ਆਗੂ ਦੱਸਣ ਕਿ ਕਿਸ ਮਜ਼ਬੂਰੀ ਦੇ ਕਾਰਨ ਉਹ ਸਿੱਖੀ ਦੀ ਸ਼ਾਨ ਤੇ ਮਾਣ ਦੀ ਪ੍ਰਤੀਕ ਪੱਗੜੀ ਦਾ ਏਨਾ ਘੋਰ ਅਪਮਾਨ ਚੁੱਪ ਚਾਪ ਸਹਿ ਗਏ। ਉਨ•ਾਂ ਕਿਹਾ ਕਿ ਇਨਾਂ ਸਾਰੇ ਸਵਾਲਾਂ ਦਾ ਜਵਾਬ ਅਕਾਲੀ-ਭਾਜਪਾ ਗਠਜੋੜ ਨੂੰ ਦੇਣਾ ਪਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *