ਸਹਾਰਾ ਫਗਵਾੜਾ ਨੇ ਪਲਾਹੀ ਰੋਡ ਵਿਖੇ ਬੂਟੇ ਲਗਾ ਕੇ ਦਿ¤ਤਾ ਵਾਤਾਵਰਣ ਸੁਰ¤ਖਿਆ ਦਾ ਸੁਨੇਹਾ

ਫਗਵਾੜਾ 13 ਜੁਲਾਈ (ਚੇਤਨ ਸ਼ਰਮਾ) ਸਹਾਰਾ ਫਗਵਾੜਾ ਵਲੋਂ ਪਲਾਹੀ ਰੋਡ ਫਗਵਾੜਾ ਵਿਖੇ ਫਲਦਾਰ, ਫੁ¤ਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਣ ਸੁਰ¤ਖਿਆ ਦਾ ਸੁਨੇਹਾ ਦਿ¤ਤਾ ਗਿਆ। ਬੂਟੇ ਲਗਾਉਣ ਦੀ ਇਸ ਮੁਹਿਮ ਵਿਚ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਤੋਂ ਇਲਾਵਾ ਵਿਧਾਇਕ ਨਵਤੇਜ ਸਿੰਘ ਚੀਮਾ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁ¤ਗਾ ਕੌਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਤੋਂ ਇਲਾਵਾ ਸੂਬਾ ਕਾਂਗਰਸ ਸਕ¤ਤਰ ਅਵਤਾਰ ਸਿੰਘ ਪੰਡਵਾ ਅਤੇ ਵਿ¤ਕੀ ਰਾਣੀਪੁਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਕਤ ਸਾਰੇ ਹੀ ਆਗੂਆਂ ਨੇ ਇਕ ਇਕ ਬੂਟਾ ਲਗਾ ਕੇ ਇਸ ਮੁਹਿਮ ਨੂੰ ਹੁਲਾਰਾ ਦਿ¤ਤਾ ਅਤੇ ਸਹਾਰਾ ਫਗਵਾੜਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਜੋਗਿੰਦਰ ਸਿੰਘ ਮਾਨ ਅਤੇ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਮਿਲਕੇ ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆ ਪੀੜ•ੀਆਂ ਲਈ ਇਕ ਸਾਫ ਸੁਥਰਾ ਚੰਗਾ ਅਤੇ ਹਰਿਆ ਭਰਿਆ ਵਾਤਾਵਰਣ ਨਸੀਬ ਹੋ ਸਕੇ। ਇਸ ਮੋਕੇ ਜੇ.ਈ. ਬਾਗਬਾਨੀ ਸ੍ਰੀ ਬਾਲੀ, ਸਹਾਰਾ ਫਗਵਾੜਾ ਦੇ ਮੈਂਬਰ ਤਰਨਜੀਤ ਸਿੰਘ ਕਿੰਨੜਾ, ਨਵਜਿੰਦਰ ਸਿੰਘ ਬਾਹੀਆ, ਗੁਰਜੀਤ ਪਾਲ ਵਾਲੀਆ, ਬੋਬੀ ਵੋਹਰਾ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *