ਵਿਧਾਨ ਸਭਾ ਹਲਕਾ ਪੱਟੀ ਦੇ 10 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੀਚੇਵਾਲ ਦਾ ਦੌਰਾ

ਲੋਹੀਆਂ ਖਾਸ, 26 ਜੁਲਾਈ (ਸੁਰਜੀਤ ਸਿੰਘ ਸੀਚੇਵਾਲ) ਵਿਧਾਨ ਸਭਾ ਹਲਕਾ ਪੱਟੀ 10 ਪਿੰਡਾਂ ਦੇ ਪੰਚਾਂ-ਸਰਪੰਚਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੱਥੂ ਚੱਕ ਦੀ ਅਗਵਾਈ ’ਚ ਅੱਜ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪਿੰਡ ਸੀਚੇਵਾਲ ਦਾ ਦੌਰਾ ਕੀਤਾ। ਇਸ ਵਫਦ ਵਿੱਚ ਬਲਾਕ ਨੌਸ਼ਹਿਰਾ ਪੰਨੂਆ ਦੇ ਪਿੰਡ ਜੱਲੋਵਾਲ, ਨੱਥੂਪੁਰ, ਵਰਾਣਾ, ਜੈਤੋਕੇ, ਡਿਮਾਣਾ ਅਤੇ ਬਲਾਕ ਪੱਟੀ ਦੇ ਪਿੰਡ ਬਗਾਣਾ, ਨੱਥੂ ਚੱਕ, ਬੱਠੇ ਭੈਣੀ, ਬੁਰਜ ਪੂਹਲਾ ਅਤੇ ਬੰਸਲਾ ਰਾਇ ਆਦਿ ਪਿੰਡਾਂ ਦੇ ਪੰਚ ਅਤੇ ਸਰਪੰਚ ਆਦਿ ਹਾਜ਼ਰ ਸਨ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਵਿੱਚ ਸਰਲ ਤਰੀਕੇ ਨਾਲ ਤਿਆਰ ਕੀਤੇ ਗਏ ਟਰੀਟਮੈਂਟ ਪਲਾਂਟ ਨੂੰ ਦੇਖਣ ਲਈ ਉਚੇਚੇ ਤੌਰ ’ਤੇ ਸੀਚੇਵਾਲ ਵਿਖੇ ਆਇਆ ਸੀ। ਇਸ ਮੌਕੇ ਉਨ•ਾਂ ਸੀਚੇਵਾਲ ਵਿਖੇ ਪਿੰਡ ਦੇ ਗੰਦੇ ਪਾਣੀ ਨੂੰ ਸੋਧ ਕੇ ਸਿੰਚਾਈ ਲਈ ਵਰਤੇ ਜਾਣ ਲਈ ਤਿਆਰ ਕੀਤੇ ਹੋਏ ਦੇਸੀ ਤਕਨੀਕ ਵਾਲੇ ਟਰੀਟਮੈਂਟ ਪਲਾਂਟ ਨੂੰ ਵਿਸ਼ੇਸ਼ ਤੌਰ ’ਤੇ ਦੇਖਿਆ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਥਾਨਕ ਪੱਧਰ ’ਤੇ ਲੋਕਾਂ ਦੀਆਂ ਗੰਦੇ ਪਾਣੀਆਂ ਸਬੰਧੀ ਸਮੱਸਿਆਵਾਂ ਦਾ ਸਸਤਾ ਹੱਲ ਸੰਤ ਸੀਚੇਵਾਲ ਵੱਲੋਂ ਈਜਾਦ ਕੀਤੀ ਦੇਸੀ ਤਕਨੀਕ ਨੂੰ ਅਪਣਾ ਕੇ ਸਹਿਜੇ ਹੀ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਦੇਸੀ ਤਕਨੀਕ ਨਾਲ ਬਣਾਏ ਗਏ ਇਸ ਟਰੀਟਮੈਂਟ ਪਲਾਂਟ ’ਚ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਫਦ ਨੂੰ ਪਿੰਡ ਹਰੀਪੁਰ ਵਿਖੇ ਅਤਿ ਅਧੁਨਿਕ ਤਕਨੀਕ ਨਾਲ ਬਣਾਇਆ ਗਿਆ ਟਰੀਟਮੈਂਟ ਪਲਾਂਟ ਵੀ ਦਿਖਾਇਆ। ਜ਼ਿਕਰਯੋਗ ਹੈ ਕਿ ਪਿਛਲ ਦਿਨੀਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਹ ਆਪਣੇ ਪਿੰਡਾਂ ਦਾ ਵਿਕਾਸ ਕਰਨਾ ਚਾਹੁੰਦੇ ਹਨ ਤਾਂ ਇੱਕ ਵਾਰ ਉਹ ਦੁਆਬੇ ਦੇ ਪਿੰਡ ਸੀਚੇਵਾਲ ਦਾ ਦੌਰਾ ਜਰੂਰ ਕਰਨ। ਇਸ ਮੌਕੇ ਸੰਤ ਸੀਚੇਵਾਲ ਵੱਲੋਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਵਰੀਤ ਸਿੰਘ ਜੱਲੇਵਾਲ, ਰਛਪਾਲ ਸਿੰਘ, ਬੋਪਾਰਾਏ, ਪੰਚ ਸੁਰਜੀਤ ਸਿੰਘ ਸ਼ੰਟੀ, ਸਰਪੰਚ ਰਜਵੰਤ ਕੌਰ, ਮਹਿਲਾ ਮੰਡਲ ਦੀ ਪ੍ਰਧਾਨ ਗੁਰਬਖਸ਼ ਕੌਰ, ਪੰਚ ਫਕੀਰ ਸਿੰਘ, ਪੰਚ ਰਾਮ ਆਸਰਾ, ਦਇਆ ਸਿੰਘ, ਪੰਚ ਬੂਟਾ ਸਿੰਘ, ਸੁਰਜੀਤ ਸਿੰਘ ਸੀਤਾ ਅਤੇ ਸ਼ੇਰਪ੍ਰਤਾਪ ਸਿੰਘ ਪੰਨੂ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *