ਰੋਸ ਵਜੋਂ ਦੂਰਦਰਸ਼ਨ ਪ੍ਰੋਗਰਾਮ ਅਫਸਰਾਂ ਨੇ ਕੀਤੀ ਨਾਹਰੇਬਾਜੀ ਅਤੇ ਮੰਗਿਆ ਇਨਸਾਫ


ਫਗਵਾੜਾ-ਜਲੰਧਰ 27ਜੁਲਾਈ (ਚੇਤਨ ਸ਼ਰਮਾ) ਦੂਰਦਰਸ਼ਨ ਕੇਂਦਰ ਜਲੰਧਰ ਦੇ ਸਮੁੱਚੇ ਪ੍ਰੋਗਰਾਮਕਾਡਰ ਨੇ ਅੱਜ ਪ੍ਰਸਾਰ ਭਾਰਤੀ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਵਿੱਢਦਿਆਂ ਦੂਰਦਰਸ਼ਨ ਦੇਬਾਹਰ ਰੋਸ ਵਜੋਂ ਨਾਹਰੇਬਾਜੀ ਕੀਤੀ। ਪ੍ਰੋਗਰਾਮ ਕਾਡਰ ਦਾ ਕਹਿਣਾ ਹੈ ਕਿ ਇਸ ਕਾਡਰ ਨੂੰਤਰੱਕੀ ਦੇਣ ਤੋਂ ਪ੍ਰਸਾਰ ਭਾਰਤੀ ਇਨਕਾਰ ਕਰ ਰਹੀ ਹੈ ਅਤੇ ਗੈਰ ਮਾਹਿਰਾਂ ਨੂੰ ਪ੍ਰੋਗਰਾਮਕਾਡਰ ਵਿੱਚ ਨਿਯੁੱਕਤੀਆਂ ਦਿੱਤੀਆਂ ਜਾ ਰਹੀਆਂ ਹਨ।ਉਹਨਾ ਕਿਹਾ ਕਿ ਡਿਪਟੀ ਡਾਇਰੈਕਟਰ, ਡਾਇਰੈਕਟਰ ਤੇ ਡੀ ਡੀ ਜੀ ਪੱਧਰ ਤੇ ਆਈ ਪੀ ਐਸ ਕਾਡਰ ਦੀ ਕੋਈ ਹੋਂਦ ਨਹੀਂ ਹੈ ਤੇ ਏ ਡੀਜੀ ਰੈਂਕ ਤੇ ਇਸ ਕਾਡਰ ਦੇ ਸਿਰਫ ਦੋ ਅਫਸਰ ਹਨ। ਜਦਕਿ ਬਾਕੀ ਦੀਆਂ ਪੋਸਟਾਂ ਤੇ ਹੋਰਸੇਵਾਵਾਂ ਦੇ ਲੋਕ ਕਾਬਜ਼ ਹਨ।ਬਹੁਤ ਹੀ ਹੈਰਾਨੀਜਨਕ ਤੱਥ ਅਤੇ ਅੰਕੜੇ ਪੇਸ਼ ਕਰਦਿਆਂਪ੍ਰੋਗਰਾਮ ਕਾਡਰ ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਕਿਸੇ ਵੀ ਹੋਰ ਸੇਵਾ ਵਿੱਚ ਅਜਿਹਾਨਹੀਂ ਹੈ ਕਿ ਗਜ਼ਟਿਡ ਅਫਸਰ ਭਰਤੀ ਹੋਣ ਤੋਂ 25-30 ਸਾਲ ਬਾਅਦ ਵੀ ਤਰੱਕੀ ਨਾ ਮਿਲੇ। ਇਹਨਾਅਫ਼ਸਰਾਂ ਵਿੱਚੋਂ ਕਈਆਂ ਨੂੰ ਦਹਾਕਿਆਂ ਤੋਂ ਉਹਨਾ ਦੇ ਬਕਾਏ ਤੱਕ ਨਹੀਂ ਮਿਲੇ। ਉਹਨਾ ਇਹਵੀ ਕਿਹਾ ਕਿ ਪ੍ਰਸਾਰ ਭਾਰਤੀ ਵਿੱਚ ਕੰਮ ਕਰਦੇ 24000 ਲੋਕਾਂ ਵਿਚੋਂ ਸਿਰਫ 15 ਫੀਸਦੀ ਹੀਪ੍ਰੋਗਰਾਮ ਸਾਈਡ ਤੋਂ ਹਨ। ਅਤੇ ਅੱਧੇ ਤੋਂ ਵੱਧ ਸਟਾਫ ਪਹਿਲਾਂ ਹੀ ਸੇਵਾ ਮੁਕਤ ਹੋਚੁੱਕਾ ਹੈ। ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੇ ਪ੍ਰਬੰਧ ਚਲਾਉਣ ਵਾਲੀ ਸੰਸਥਾ ਪ੍ਰਸਾਰਭਾਰਤੀ ਦੇ ਰੈਵੀਨਿਊ ‘ਚ ਹੌਲੀ-ਹੌਲੀ ਨਿਘਾਰ ਆ ਰਿਹਾ ਹੈ ਸਿੱਟੇ ਵਜੋਂ ਦਰਸ਼ਕਾਂ ਦੀ ਗਿਣਤੀਵੀ ਘੱਟ ਰਹੀ ਹੈ। ਜਿਸ ਦਾ ਕਾਰਨ ਪ੍ਰੋਗਰਾਮ ਕਾਡਰ ਦੇ ਅਫਸਰਾਂ ਦੀਆਂ ਨਿਯੁੱਕਤੀਆਂ ਨਾਹੋਣਾ ਅਤੇ ਮਿਆਰੀ ਪ੍ਰੋਗਰਾਮ ‘ਚ ਕਮੀ ਵੀ ਬਣਿਆ ਹੈ। ਉਦਾਹਰਨ ਦੇ ਤੌਰ ‘ਤੇ ਆਈ ਬੀ (ਪੀ)ਐਸ ਵਿੱਚ ਭਰਤੀ ਲਈ ਜਦੋਂ ਕਿ 17 ਸਾਲ ਦਾ ਕਲਾ, ਵਿਦਿਆ, ਪਬਲਿਸਿਟੀ ਦਾ ਤਜ਼ਰਬਾ ਹੋਣਾਜ਼ਰੂਰੀ ਹੈ ਪਰ ਆਲ ਇੰਡੀਆ ਟੈਲੀਕਾਮ ਦੇ ਦੋ ਅਫਸਰਾਂ ਨੂੰ ਏ ਡੀ ਜੀ (ਪ੍ਰੋਗਰਾਮ) ਵਜੋਂਨਿਯੁੱਕਤੀ ਦਿੱਤੀ ਗਈ ਹੈ। ਇਸੇ ਤਰ੍ਹਾਂ ਕੁਝ ਦੂਰਦਰਸ਼ਨ ਕੇਂਦਰਾਂ ਜਿਹਨਾਂ ‘ਚ ਤਿਰਵੇਂਦਰਮਦੂਰਦਰਸ਼ਨ ਸ਼ਾਮਲ ਹੈ, ਵਿਖੇ ਪ੍ਰੋਗਰਾਮ ਅਧਿਕਾਰੀ ਵਜੋਂ ਇੰਜਨੀਅਰਾਂ ਨੂੰ ਨਿਯੁੱਕਤ ਕੀਤਾਜਾ ਰਿਹਾ ਹੈ। ਜਿਸ ਨਾਲ ਮਿਆਰੀ ਪ੍ਰੋਗਰਾਮ ਨਹੀਂ ਬਣ ਰਹੇ।
ਜਲੰਧਰਦੂਰਦਰਸ਼ਨ ਦੇ ਬਾਹਰ ਜਿੱਥੇ ਇੱਕਤਰ ਹੋਏ ਪ੍ਰੋਗਰਾਮ ਕਾਡਰ ਦੇ ਅਫਸਰਾਂ ਨੇ ਆਪਣੇ ਨਾਲ ਹੋਈਬੇਇਨਸਾਫੀ ਤੇ ਰੋਸ ਪ੍ਰਗਟ ਕੀਤਾ, ਉਥੇ ਪ੍ਰਸਾਰ ਭਾਰਤੀ ਅਧਿਕਾਰੀਆਂ ਨੂੰ ਉਹਨਾ ਨਾਲ ਹੋਈਬੇਇਨਸਾਫੀ ਦੂਰ ਕਰਨ ਅਤੇ ਕਾਡਰ ਦੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਬੇਨਤੀਕੀਤੀ।ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਇੰਦੂ ਵਰਮਾ, ਪੁਨਿਤ ਸਹਿਗਲ, ਸੁਰਿੰਦਰ ਸਿੰਘਬਾਲੀ, ਸੁਰਿੰਦਰ ਸ਼ਰਮਾ, ਗੁਰਮੇਲ ਸਿੰਘ, ਆਰ ਕੇ ਗਰੇਵਾਲ, ਕੇਵਲ ਕ੍ਰਿਸ਼ਨ, ਕੁਲਵਿੰਦਰਬੁਟਰ, ਰੇਸ਼ਮ ਲਾਲ, ਅਨਿਲ ਕੁਮਾਰ, ਗੁਰਵਿੰਦਰ ਸਿੰਘ ਆਦਿ ਸ਼ਾਮਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *