ਸਰਬ ਨੌਜਵਾਨ ਸਭਾ ਨੇ ਕੀਤਾ ਪਾਵਰਕਾਮ ਫਗਵਾੜਾ ਦੇ ਨਵ ਨਿਯੁਕਤ ਸੀਨੀਅਰ ਐਕਸੀਅਨ ਪਰਮਿੰਦਰ ਸਿੰਘ ਦਾ ਸਨਮਾਨ

* ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦਾ ਦਿ¤ਤਾ ਭਰੋਸਾ
* ਸਭਾ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿਮ ਸ਼ਲਾਘਾਯੋਗ-ਸ¤ਭਰਵਾਲ
ਫਗਵਾੜਾ 29 ਜੁਲਾਈ (ਚੇਤਨ ਸ਼ਰਮਾ) ਪੰਜਾਬ ਸਰਕਾਰ ਵਲੋਂ ਚਲਾਈ ਮੁਹਿਮ ‘ਤੰਦਰੁਸਤ ਪੰਜਾਬ’ ਨੂੰ ਸਫਲ ਬਨਾਉਣ ਵਿਚ ਵਡਮੁ¤ਲਾ ਯੋਗਦਾਨ ਪਾ ਰਹੀ ਫਗਵਾੜਾ ਦੀ ਪ੍ਰਸਿ¤ਧ ਸਮਾਜ ਸੇਵਾ ਸੰਸਥਾ ਸਰਬ ਨੌਜਵਾਨ ਸਭਾ ਵਲੋਂ ਅ¤ਜ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਨਸ਼ਿਆਂ ਦੇ ਖਿਲਾਫ ਇਕ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਉਕਤ ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਅਸ਼ੋਕ ਸ¤ਭਰਵਾਲ ਐਸ.ਈ. ਪਾਵਰਕਾਮ ਜਿਹਨਾਂ ਦਾ ਹਾਲ ਹੀ ਵਿਚ ਫਗਵਾੜਾ ਤੋਂ ਪਟਿਆਲਾ ਤਬਾਦਲਾ ਹੋਇਆ ਹੈ ਤੋਂ ਇਲਾਵਾ ਫਗਵਾੜਾ ਦੇ ਨਵਨਿਯੁਕਤ ਸੀਨੀਅਰ ਐਕਸੀਅਨ ਪਰਮਿੰਦਰ ਸਿੰਘ, ਅਡੀਸ਼ਨਲ ਐਸ.ਈ. (ਜਲੰਧਰ) ਅਤੇ ਪਵਨ ਕੁਮਾਰ ਬੀਸਲਾ) ਨੇ ਸਾਂਝੇ ਤੌਰ ਤੇ ਕੀਤੀ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪੁ¤ਜੇ ਮੁਖਿੰਦਰ ਸਿੰਘ ਚੇਅਰਮੈਨ ਆਈ.ਟੀ.ਆਈ. ਕਾਲਜ (ਲੜਕੇ), ਅਸ਼ੋਕ ਸੇਠੀ ਚੇਅਰਮੈਨ ਆਈ.ਟੀ.ਆਈ. ਕਾਲਜ (ਲੜਕੀਆਂ), ਭਾਜਪਾ ਆਗੂ ਅਵਤਾਰ ਸਿੰਘ ਮੰਡ, ਸੂਬਾਈ ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ, ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ, ਸਾਹਿਤਕਾਰ ਗੁਰਮੀਤ ਪਲਾਹੀ, ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕ¤ਤਰ ਮੀਨਾਕਸ਼ੀ ਵਰਮਾ ਆਦਿ ਨੇ ਸੰਬੋਧਨ ਕਰਦਿਆਂ ਨਸ਼ਿਆਂ ਦੀ ਰੋਕਥਾਮ ਬਾਰੇ ਵਿਚਾਰ ਰ¤ਖੇ ਅਤੇ ਸਰਬ ਨੌਜਵਾਨ ਸਭਾ ਵਲੋਂ ‘ਤੰਦਰੁਸਤ ਪੰਜਾਬ’ ਮੁਹਿਮ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸ੍ਰੀ ਅਸ਼ੋਕ ਸ¤ਭਰਵਾਲ ਐਸ.ਈ. ਪਾਵਰਕਾਮ ਨੇ ਸਭਾ ਦੇ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਫਗਵਾੜਾ ਵਿਚ ਤਾਇਨਾਤੀ ਦੌਰਾਨ ਉਹਨਾਂ ਨੂੰ ਵੀ ਸੰਸਥਾ ਨਾਲ ਜੁੜਨ ਦਾ ਮੌਕਾ ਮਿਲਿਆ ਜਿਸ ਤੇ ਉਹਨਾਂ ਨੂੰ ਹਮੇਸ਼ਾ ਮਾਣ ਰਹੇਗਾ। ਉਹਨਾਂ ਕਿਹਾ ਕਿ ਬੇਸ਼ਕ ਉਹਨਾਂ ਦਾ ਤਬਾਦਲਾ ਪਟਿਆਲਾ ਹੋ ਗਿਆ ਹੈ ਲੇਕਿਨ ਉਹ ਸਰਬ ਨੌਜਵਾਨ ਸਭਾ ਨਾਲ ਜੁੜੇ ਰਹਿਣਗੇ ਅਤੇ ਸਮੇਂ-ਸਮੇਂ ਤੇ ਆਪਣਾ ਹਰ ਸੰਭਵ ਯੋਗਦਾਨ ਵੀ ਦੇਣਗੇ। ਫਗਵਾੜਾ ਦੇ ਨਵ ਨਿਯੁਕਤ ਸੀਨੀਅਰ ਐਕਸੀਅਨ ਪਰਮਿੰਦਰ ਸਿੰਘ ਨੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਵੀ ਸਭਾ ਦੇ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਜਰੂਰ ਪਾਉਣਗੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਵਰ ਕਾਮ ਨਾਲ ਸਬੰਧਤ ਕੋਈ ਵੀ ਮੁਸ਼ਕਲ ਪੇਸ਼ ਆਉਣ ਤੇ ਉਹ ਕਿਸੇ ਵੀ ਕੰਮ ਵਾਲੇ ਦਿਨ ਦਫਤਰੀ ਸਮੇਂ ਤੇ ਉਹਨਾਂ ਨਾਲ ਰਾਬਤਾ ਕਰ ਸਕਦੇ ਹਨ। ਸਮਾਗਮ ਦੌਰਾਨ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਅਡੀਸ਼ਨਲ ਐਸ.ਈ. (ਜਲੰਧਰ) ਪਵਨ ਕੁਮਾਰ ਬੀਸਲਾ ਤੇ ਹੋਰਨਾਂ ਵਲੋਂ ਫਗਵਾੜਾ ਤੋਂ ਵਿਦਾ ਹੋ ਰਹੇ ਪਾਵਰਕਾਮ ਦੇ ਐਸ.ਈ. ਅਸ਼ੋਕ ਸ¤ਭਰਵਾਲ ਅਤੇ ਨਵਨਿਯੁਕਤ ਸੀਨੀਅਰ ਐਕਸੀਅਨ ਪਰਮਿੰਦਰ ਸਿੰਘ ਨੂੰ ਸਨਮਾਨ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਮੰਚ ਸੰਚਾਲਨ ਹਰਜਿੰਦਰ ਗੋਗਨਾ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਕੌਂਸਲਰ ਪਰਮਜੀਤ ਕੌਰ ਕੰਬੋਜ, ਆਈ.ਕੇ. ਸ਼ਰਮਾ, ਅਸ਼ੋਕ ਗੁਪਤਾ ਪ੍ਰਧਾਨ ਲਘੂ ਉਦਯੋਗ ਭਾਰਤੀ, ਸਰਬਰ ਗੁਲਾਮ ਸ¤ਬਾ, ਸਵਰਨ ਸਿੰਘ, ਸੀਤਾ ਦੇਵੀ, ਸ਼ਵਿੰਦਰ ਨਿਸ਼ਚਲ, ਸੁਮਨ ਸ਼ਰਮਾ, ਹਰਵਿੰਦਰ ਸੈਣੀ, ਉਂਕਾਰ ਜਗਦੇਵ, ਨਰਿੰਦਰ ਸਿੰਘ ਬਿਲਖੂ, ਨਿਰਮਲਜੀਤ ਕਾਲਾ, ਪ੍ਰਿਤਪਾਲ ਕੌਰ ਤੁਲੀ, ਬਬਲੂ ਕੰਦੋਲਾ, ਪਰਵਿੰਦਰਜੀਤ ਸਿੰਘ, ਰਾਜਕੁਮਾਰ ਕਨੌਜੀਆ, ਮੋਨੂੰ ਸਰਵਟਾ, ਅਨੂਪ ਦੁ¤ਗਲ, ਡਾ. ਵਿਜੇ ਕੁਮਾਰ, ਬੀਬੀ ਹਰਜੀਤ ਕੌਰ, ਕੁਲਵੀਰ ਬਾਵਾ, ਹੈਪੀ ਬਰੋਕਰ, ਦੀਪਕ ਨਾਹਰ, ਜਸਵੰਤ ਸਿੰਘ, ਕਰਮਜੀਤ ਸੋਢੀ, ਹੰਸਰਾਜ, ਵਿਕਰਮਜੀਤ ਵਾਲੀਆ, ਰਵੀ ਚੌਹਾਨ, ਕੁਲਵਿੰਦਰ ਲ¤ਡੂ, ਪੰਕਜ, ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *