ਤਾਲਮੇਲ ਵਧਾਉਣ ਲਈ ਡੇਅਰੀ ਵਿਭਾਗ, ਸਿਹਤ ਵਿਭਾਗ, ਵੇਰਕਾ ਅਤੇ ਪੀ.ਡੀ.ਐਫ.ਏ. ਦੀ ਸਾਂਝੀ ਮੀਟਿੰਗ

ਲੁਧਿਆਣਾ, 8 ਅਗਸਤ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਵਿੱਚ ਮਿਲਾਵਟੀ ਅਤੇ ਨਕਲੀ ਦੁੱਧ ਦੇ ਸੌਦਾਗਰਾਂ ਉੱਤੇ ਨਕੇਲ ਕੱਸਣ ਦੇ ਚਲਦਿਆਂ ਮਿਸ਼ਨ ਤੰਦਰਸਤ ਪੰਜਾਬ ਤਹਿਤ ਅੱਜ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵਿਖੇ ਮਿਲਾਵਟ ਰਹਿਤ, ਸਾਫ਼ ਸੁਥਰਾ ਦੁੱਧ ਪੈਦਾ ਕਰਨ ਅਤੇ ਖਪਤਕਾਰ ਨੂੰ ਚੰਗੀ ਕੁਆਲਿਟੀ ਦਾ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਦੌਰਾਨ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਆਪਸ ਵਿੱਚ ਤਾਲਮੇਲ ਵਧਾਉਣ ‘ਤੇ ਜ਼ੋਰ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਬੀ ਆਰ ਮਦਾਨ ਜਨਰਲ ਮੈਨੇਜਰ ਵੇਰਕਾ ਲੁਧਿਆਣਾ, ਡਾ. ਮਨਜੀਤ ਸਿੰਘ ਸਹਾਇਕ ਸਿਵਲ ਸਰਜਨ ਲੁਧਿਆਣਾ,ਦਿਲਬਾਗ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਵਿਭਾਗ, ਡਾ. ਯੋਗੇਸ ਗੋਇਲ ਫੂਡ ਸੇਫਟੀ ਅਫਸਰ, ਦਲਜੀਤ ਸਿੰਘ ਪ੍ਰਧਾਨ ਪ੍ਰੋਗਰੇਸਿਵ ਡੇਅਰੀ ਫਾਰਮਰਜ ਐਸੋਸੀਏਸਨ ਅਤੇ ਹੋਰ ਪ੍ਰੋਗਰੇਸਿਵ ਫਾਰਮਰਾਂ ਤੋਂ ਇਲਾਵਾ ਮੈਨੇਜਰ ਪ੍ਰੋਡਕਸਨ, ਮੈਨੇਜਰ ਦੁੱਧ ਪ੍ਰਾਪਤੀ ਅਤੇ ਇੰਚਾਰਜ ਕੁਆਲਿਟੀ ਕੰਟਰੋਲ, ਵੇਰਕਾ ਲੁਧਿਆਣਾ ਨੇ ਭਾਗ ਲਿਆ।
ਡਾ. ਮਨਜੀਤ ਸਿੰਘ ਵੱਲੋਂ ਜ਼ਿਲਾ ਲੁਧਿਆਣਾ ਅੰਦਰ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਜਾਣਕਾਰੀ ਦੇਣ ਤੇ ਤੁਰੰਤ ਅਤੇ ਵਿਆਪਕ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਦੱਸਿਆ ਕਿ ਇਸ ਸਬੰਧੀ ਵਿਚ ਦਿੱਤੀ ਗਈ ਜਾਣਕਾਰੀ ਗੁਪਤ ਰੱਖੀ ਜਾਵੇਗੀ ਤਾਂ ਜੋ ਅਜਿਹੇ ਅਨਸਰਾਂ ਦੇ ਖ਼ਿਲਾਫ਼ ਸਖ਼ਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਡਾਇਰੈਕਟਰ ਡੇਅਰੀ ਦਿਲਬਾਗ ਸਿੰਘ ਵੱਲੋਂ ਸਮੂਹ ਦੁੱਧ ਉਤਪਾਦਕਾਂ ਨੂੰ ਪੰਜਾਬ ਵਾਸੀਆਂ ਦੀ ਚੰਗੀ ਸਿਹਤ ਲਈ ਜ਼ਿਲਾ ਲੁਧਿਆਣਾ ਵਿੱਚ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਤੋਂ ਇਲਾਵਾ ਹੋਰ ਖਾਧ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਲਈ ਇੱਕਠੇ ਹੋ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਪੂਰਜੋਰ ਅਪੀਲ ਕੀਤੀ ਗਈ ਕਿਉਕਿ ਇੱਕ ਸਿਹਤਮੰਦ ਵਿਅਕਤੀ ਹੀ ਇੱਕ ਚੰਗਾ ਸਮਾਜ ਸਿਰਜ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *