ਕਲਗੀਧਰ ਸਪੋਰਟਸ ਕਲੱਬ ਭੁਲਾਣਾ ਦੀ ਮੀਟਿੰਗ, ਜੈਲਾ ਮੁੜ ਬਣੇ ਕਲੱਬ ਪ੍ਰਧਾਨ

-50 ਪਿੰਡਾਂ ਦੇ ਸਹਿਯੋਗ ਨਾਲ ਹੋਵੇਗਾ ਭੁਲਾਣੇ ਦਾ ਕਬੱਡੀ ਕੱਪ
-ਮੋਹਨ ਸਿੰਘ ਬਾਜਵਾ ਸਰਪ੍ਰਸਤ, ਸਰੂਪ ਸਿੰਘ ਥਿੰਦ ਚੈਅਰਮੈਨ ਨਿਯੁਕਤ
ਕਪੂਰਥਲਾ, ਇੰਦਰਜੀਤ ਸਿੰਘ
ਉ¤ਭਰਦੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਲਗੀਧਰ ਸਪੋਰਟਸ ਕਲ¤ਬ ਭੁਲਾਣਾ ਵਲੋਂ 50 ਪਿੰਡਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਭੁਲਾਣਾ ਵਿਖੇ ਕਬ¤ਡੀ ਦਾ ਮਹਾਂਕੁੰਭ ਕਰਵਾਉਣ ਸਬੰਧੀ ਇਲਾਕੇ ਭਰਦੇ ਵ¤ਖ-ਵ¤ਖ ਪਿੰਡਾਂ ਦੇ ਆਗੂਆਂ ਦੀ ਅਗਵਾਈ ਹੇਠ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿਚ 200 ਤੋਂ ਵ¤ਧ ਖੇਡ ਪ੍ਰੇਮੀਆਂ ਨੇ ਭਾਗ ਲਿਆ । ਇਸ ਦੌਰਾਨ ਇਕ¤ਤਰ ਖੇਡ ਪ੍ਰੇਮੀਆਂ ਨੇ ਜਿ¤ਥੇ ਕਲਗੀਧਰ ਸਪੋਰਟਸ ਕਲ¤ਬ ਭੁਲਾਣਾ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਜੈਲਾ ਭੁਲਾਣਾ ਨੂੰ ਮੁੜ ਕਲ¤ਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਉ¤ਥੇ ਸਰਪੰਚ ਮੋਹਨ ਸਿੰਘ ਬਾਜਵਾ ਨੂੰ ਕਲ¤ਬ ਦਾ ਸਰਪ੍ਰਸਤ, ਸਰੂਪ ਸਿੰਘ ਥਿੰਦ ਚੇਅਰਮੈਨ, ਜਗਤਾਰ ਸਿੰਘ ਮ¤ਲ੍ਹੀ ਉਪ ਚੇਅਰਮੈਨ, ਗੁਨਿੰਦਰਪਾਲ ਸਿੰਘ ਬਾਜਵਾ ਕੈਸ਼ੀਅਰ, ਹਕੂਮਤ ਸਿੰਘ ਬਾਜਵਾ ਜਰਨਲ ਸਕ¤ਤਰ ਅਤੇ ਰਣਜੀਤ ਗੁਰਾਇਆ ਨੂੰ ਮੀਤ ਪ੍ਰਧਾਨ ਚੁਣਿਆ ਗਿਆ । ਇਸ ਦੌਰਾਨ ਸਰਬਸੰਮਤੀ ਨਾਲ ਕਲ¤ਬ ਦਾ ਮੁੜ ਪ੍ਰਧਾਨ ਬਣਾਉਣ ਤੇ ਜੈਲਾ ਭੁਲਾਣਾ ਨੇ ਇਕ¤ਤਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਜਲਦ ਹੀ ਕਲ¤ਬ ਦੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਕਲ¤ਬ ਦੇ ਬਾਕੀ ਮੈਂਬਰਾਂ ਦੀ ਚੋਣ ਕਰ ਲਈ ਜਾਵੇਗੀ ਜਦਕਿ ਇਸ ਵਾਰ ਕਰਵਾਏ ਜਾ ਰਹੇ ਕਬ¤ਡੀ ਦੇ ਮਹਾਂਕੁੰਭ ਵਿਚ ਦਿਲਚਸਪ ਫਸਵੇਂ ਮੁਕਾਬਲੇ ਕਰਵਾਉਣ ਲਈ ਅੰਤਰਰਾਸ਼ਟਰੀ ਕਬ¤ਡੀ ਕੋਚ ਤਰਲੋਕ ਸਿੰਘ ਮ¤ਲ੍ਹੀ, ਨਿਰਮਲ ਸਿੰਘ ਹੁੰਦਲ, ਮ¤ਟਾ ਟਿ¤ਬਾ ਅਤੇ ਸਮਿ¤ਤਰ ਸਿੰਘ ਉ¤ਚ ਕੋਟੀ ਦੀਆਂ ਨਾਮਵਰ ਟੀਮਾਂ ਦੀ ਚੋਣ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਟੀਟਾ, ਪਹਿਲਵਾਨ ਜਗਦੀਪ ਸਿੰਘ ਵੰਝ, ਨੰਬਰਦਾਰ ਸਤਨਾਮ ਸਿੰਘ ਖੈੜਾ, ਕੁਲਵਿੰਦਰ ਸਿੰਘ ਕਿੰਦਾ ਖੈੜਾ, ਕੁਲਬੀਰ ਸਿੰਘ ਖੈੜਾ, ਪਿਆਰਾ ਸਿੰਘ ਸ਼ਾਹ, ਦਵਿੰਦਰ ਸਿੰਘ ਰਾਜਾ, ਅਵਤਾਰ ਸਿੰਘ ਸੋਢੀ ਬੀਬੜੀ, ਸੁ¤ਖ ਬਾਜਵਾ, ਹਰਵਿੰਦਰ ਸਿੰਘ ਆਰ.ਸੀ.ਐਫ., ਸਰਪੰਚ ਰਣਜੀਤ ਸਿੰਘ ਢੁ¤ਡੀਆਂਵਾਲ, ਸਰਪੰਚ ਗੁਰਜੀਤ ਸਿੰਘ ਖਿੰਡਾ ਹੁਸੈਨਾਬਾਦ, ਗੁਰਨਾਮ ਬਾਜਵਾ, ਮਲਕੀਤ ਸਿੰਘ ਝ¤ਲ, ਰੂਪ ਸਿੰਘ ਗਿ¤ਲ, ਨਛ¤ਤਰ ਸਿੰਘ ਖਾਲੂ, ਪੰਮਾ ਰਾਵਲ, ਲਾਡੀ ਰਾਵਲ, ਬਹਾਦਰ ਸਿੰਘ ਨਸੀਰਪੁਰ, ਦਿਲਬਾਗ ਸਿੰਘ ਗਿ¤ਲ, ਮੇਸ਼ੀ ਦੁਰਗਾਪੁਰ, ਮੁਕੇਸ਼ ਲਾਟੀ ਤੋਂ ਇਲਾਵਾ ਵ¤ਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *