ਬਰਗਾੜੀ ਇਨਸਾਫ ਮੋਰਚੇ ਦਾ ਸੰਸਦ ਤੋਂ ਸੜਕ ਤੱਕ ਵਿਰੋਧ ਕਰਕੇ ਨੰਗੇ ਹੋਏ ਬਾਦਲ ਦਲ ਦੇ ਸਿੱਖ ਵਿਰੋਧੀ ਚਿਹਰੇ- ਯੂਨਾਈਟਿਡ ਸਿਂਖ ਮੂਵਮੈਂਟ।

(ਹਰਪ੍ਰੀਤ ਸਿੰਘ )ਅੱਜ ਜਦੋਂ ਸਾਰਾ ਸਿੱਖ ਜਗਤ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਸਿਰ ਧੜ ਦੀ ਬਾਜੀ ਲਾਈ ਬਰਗਾੜੀ ਵਿਖੇ ਸ਼ਾਂਤਮਈ ਧਰਨੇ ਤੇ ਬੈਠਾ ਹੈ ਤਾਂ ਪਤਾ ਨਹੀ ਕਿਉਂ ਬਾਦਲਕਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਜਿਥੇ ਇਕ ਪਾਸੇ ਚਿੱਟੇ ਦੀ ਦਲਦਲ ‘ਚ ਲਿਬੜਿਆ ਅੰਗਰੇਜ ਭਗਤ ਚੀਫੀਏ ਸਰਦਾਰਾਂ ਦਾ ਪੁੱਤ ਬਿਕਰਮ ਮਜੀਠਾ ਸਿੱਖ ਇਨਸਾਫ ਮੋਰਚੇ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰ ਰਿਹਾ ਹੈ ਤਾਂ ਉਥੇ 1986 ਵਿਚ ਅਕਾਲ ਤਖ਼ਤ ਸਾਹਿਬ ਉਤੇ ਗੋਲੀਆਂ ਚਲਾਉਣ ਵਾਲਾ ਪੁਰਾਣਾ ਕਾਮਰੇਡ ਚੰਦੂਮਾਜਰਾ ਪਾਰਲੀਮੈਂਟ ਵਿੱਚ ਇਨਸਾਫ ਮੋਰਚੇ ਦੀਆਂ ਤਾਰਾਂ ਕਾਂਗਰਸ ਨਾਲ ਜੋੜ ਰਿਹਾ ਹੈ। ਬਾਦਲ ਭੌਂਪੂ ਪੀ ਟੀ ਸੀ ਉੱਤੇ ਸਿੱਖ ਮੋਰਚੇ ਵਿਰੋਧੀ ਬਹਿਸਾਂ ਚਲਾਈਆਂ ਜਾ ਰਹੀਆਂ ਹਨ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਲਾਇਆ ਮੋਰਚਾ ਜੇ ਕਾਂਗਰਸ ਚਲਾ ਰਹੀ ਹੈ ਤਾਂ ਇਹਨਾਂ ਅਖੌਤੀ ਅਕਾਲੀਆਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੋ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਿੱਖ ਮੋਰਚੇ ਦਾ ਵਿਰੋਧ ਇਨ੍ਹੇ ਘਟੀਆ ਤਰੀਕੇ ਨਾਲ ਕਰ ਰਹੇ ਹਨ ਕਿ ਸਿੱਖ ਮੁਦਿਆਂ ਤੇ ਮੋਰਚੇ ਲਾਉਣ ਵਾਲੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕਰਕੇ ਝੋਲੀਚੁੱਕਾਂ ਦਾ ਦਲ ਬਣਾ ਦਿੱਤਾ ਹੈ। ਬਰਗਾੜੀ ਮੋਰਚੇ ਨੂੰ ਹਰ ਸਿੱਖ ਦੀ ਹਿਮਾਇਤ ਹੈ ਜਿਹਦੇ ਵਿਚ ਆਪਣੇ ਇਸ਼ਟ ਦੀ ਬੇਅਦਬੀ ਦੇ ਰੋਸ ਵਜੋਂ ਆਪਣੀ ਅਹੁਦੇਦਾਰੀਆਂ ਨੂੰ ਲੱਤ ਮਾਰਨ ਵਾਲੇ ਸਿੱਕੀ ਵਰਗੇ ਕਾਂਗਰਸੀ ਸਿੱਖ ਵੀ ਸ਼ਾਮਿਲ ਹਨ। ਫਿਰ ਇਕੱਲੇ ਬਾਦਲਕਿਆਂ ਨੂੰ ਹੀ ਇਸ ਮੋਰਚੇ ਦੀ ਏਨੀ ਤਕਲੀਫ਼ ਕਿਉਂ ਹੋ ਰਹੀ? ਕਿਧਰੇ ਮੁਜਰਿਮ ਚਿਹਰੇ ਦੇ ਨੰਗਾ ਹੋ ਜਾਣ ਦਾ ਡਰ ਤਾਂ ਨਹੀ ਸਤਾ ਰਿਹਾ? ਜਦਕਿ ਕਾਂਗਰਸੀ ਚਾਚੇ ਦੀ ਸਰਕਾਰ ਤਾਂ ਅੱਜ ਵੀ ਤੁਹਾਡੇ ਨਾਲ ਹੀ ਚਾਚਾਗਿਰੀ ਨਿਭਾ ਰਹੀ ਹੈ। ਜੋ ਤੁਹਾਡੇ ਕਹਿਣ ਉਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸੀਬੀਆਈ ਦੇ ਅੰਨ੍ਹੇ ਖੂਹ ਵਿੱਚ ਸੁੱਟਣ ਜਾ ਰਹੀ ਹੈ ਜਿਥੇ ਮੋਦੀ ਅੰਕਲ ਸਭ ਸੰਭਾਲ ਲੈਣ ਲਈ ਚੌਂਕੜਾ ਲਾਈ ਬੈਠੇ ਹਨ। ਯੂਨਾਈਟਿਡ ਸਿਂਖ ਮੂਵਮੈਂਟ ਦੇ ਆਗੂ ਡਾਕਟਰ ਭਗਵਾਨ ਸਿੰਘ, ਕੈਪਟਨ ਚੰਨਣ ਸਿੰਘ ਸਿੱਧੂ ਅਤੇ ਸ ਗੁਰਨਾਮ ਸਿੰਘ ਸਿੱਧੂ ਨੇ ਬਾਦਲਕਿਆਂ ਨੂੰ ਵੰਗਾਰਿਆ ਕਿ ਜੇ ਉਹਨਾਂ ਵਿਚ ਜਰਾ ਵੀ ਨੈਤਿਕਤਾ ਬਚੀ ਹੈ ਤਾਂ ਸੁਖਬੀਰ ਬਾਦਲ ਖੁਦ ਪ੍ਰੈਸ ਕਾਨਫਰੰਸ ਕਰਕੇ ਆਪਣੇ ਬਣਾਏ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਰਿਲੀਜ਼ ਕਰਕੇ ਸਪੱਸ਼ਟ ਕਰਨ ਕਿ ਉਹਨਾਂ ਦੀ ਸਰਕਾਰ ਪੂਰਾ ਇਨਸਾਫ ਕਰਕੇ ਮੁਜਰਿਮਾਂ ਨੂੰ ਸਜਾ ਵੀ ਦੇ ਚੁਕੀ ਹੈ ਇਸ ਲਈ ਬਰਗਾੜੀ ਮੋਰਚਾ ਕਾਂਗਰਸ ਦਾ ਡਰਾਮਾ ਹੈ। ਜਾਂ ਫਿਰ ਕਬੂਲ ਕਰਨ ਕਿ ਜੇ ਹਰ ਗੁਨਾਹਗਾਰ ਦੀ ਪੈੜ ਆ ਕੇ ਸਾਡੀ ਹਵੇਲੀ ਤੇ ਮੁੱਕਦੀ ਹੈ ਤਾਂ ਗੁਨਾਹਗਾਰਾਂ ਦੀ ਮਾਂ ਅਸੀਂ ਹੀ ਹਾਂ। ਕਾਂਗਰਸ ਕਾਂਗਰਸ ਦੀ ਕਾਂਵਾਂ ਰੌਲੀ ਨਾਲ ਉਹ ਕੁਝ ਵੀ ਹਾਸਿਲ ਨਹੀ ਕਰ ਸਕਣਗੇ ਸਿਵਾਏ ਬਦਨਾਮੀ ਤੋਂ। ਇਸ ਤੋਂ ਪਹਿਲਾਂ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਉਤੇ ਵੀ ਕਾਂਗਰਸੀ ਹੋਣ ਦਾ ਦੋਸ਼ ਲਾਇਆ ਸੀ ਪਰ ਆਪਣੀ ਕਰਨੀ ਨਾਲ ਉਹ ਇਹਨਾਂ ਦੇ ਮੂੰਹ ਉਤੇ ਸ਼ਰਮਿੰਦਗੀ ਦੀ ਕਾਲਖ ਮਲ ਗਿਆ ਜਿਸ ਨੂੰ ਪਛਤਾਵੇ ਦੇ ਹੰਝੂਆਂ ਨਾਲ ਧੋਣ ਦੀ ਬਜਾਏ ਇਹ ਉਹੀ ਗਲਤੀ ਸਿੱਖ ਮੋਰਚੇ ਦਾ ਵਿਰੋਧ ਕਰਕੇ ਦੁਹਰਾ ਰਹੇ ਹਨ। ਆਗੂਆਂ ਨੇ ਕਿਹਾ ਕਿ ਬਰਗਾੜੀ ਵਿਖੇ ਹਜਾਰਾਂ ਸੰਗਤਾਂ ਰੋਜਾਨਾ ਇਕੱਠੀਆਂ ਹੁੰਦੀਆਂ ਹਨ, ਆਪਣੇ ਲਿਆਂਦੇ ਤਿਲਫੁਲ ਨਾਲ ਲੰਗਰ ਸਜਾਉਂਦੀਆਂ ਹਨ ਅਤੇ ਦੀਵਾਨ ਵੀ ਲਗਦੇ ਹਨ। ਫਿਰ ਮਜੀਠੀਆ ਤੇ ਚੰਦੂਮਾਜਰਾ ਦੱਸਣ ਕਿ ਉੱਥੇ ਹੋ ਰਹੀ ਵਿਦੇਸ਼ੀ ਫੰਡਿੰਗ ਨਾਲ ਕਿਹੜੀਆਂ ਨਵੀਂਆਂ ਬੱਸਾਂ ਖਰੀਦੀਆਂ, ਨਵੇਂ ਚੰਡੀਗੜ ਵਿਚ ਹੋਟਲ ਉਸਾਰਿਆ, ਯੂਪੀ ਦੀਆਂ ਸ਼ੂਗਰ ਅਤੇ ਸ਼ਰਾਬ ਮਿਲਾਂ ਜਾਂ ਨਵੇਂ ਜਹਾਜ਼ ਖਰੀਦ ਲਏ? ਇਸ ਲੰਗਰ ਲਈ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਰਬਾਰ ਸਾਹਿਬ ਵੀ ਭੇਟ ਚੜਾਉਂਦੀਆਂ ਹਨ। ਕੀ ਉਹ ਵਿਦੇਸ਼ੀ ਫੰਡਿੰਗ ਨਹੀ ਜਿਸ ਨਾਲ ਤੁਹਾਡੀ ਸਾਰੀ ਰਾਜਨੀਤੀ ਚਲ ਰਹੀ ਹੈ ਅਤੇ ਤੁਹਾਡੇ ਮੋਇਆਂ ਦੇ ਸ਼ਰਾਧ ਵੀ ਉਹਨਾਂ ਪੈਸਿਆਂ ਨਾਲ ਹੀ ਹੁੰਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *