ਸ਼ਹੀਦ ਭਾਈ ਬਲਦੀਪ ਸਿੰਘ ਫੂਲ ਬੱਬਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਅਰਦਾਸ ਕਰਵਾਈ ਗਈ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 8 ਅਗਸਤ 1992 ਨੂੰ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਭਾਰਤੀ ਪੁਲਿਸ ਫੋਰਸਾਂ ਨਾਲ ਮੁਕਾਬਲੇ ਵਿੱਚ ਚੋਟੀ ਦੇ ਦੋ ਜੁਝਾਰੂਆਂ ਭਾਈ ਬਲਦੀਪ ਸਿੰਘ ਬੱਬਰ ਪਿੰਡ ਫੂਲ ਅਤੇ ਭਾਈ ਸੁਖਪਾਲ ਸਿੰਘ ਪਾਲ ਬੱਬਰ ਸ਼ਹੀਦੀਆਂ ਪ੍ਰਾਪਤ ਕਰ ਅਪਣਾ ਜੀਵਨ ਕੌਂਮੀ ਘਰ ਲਈ ਵਾਰ ਗਏ ਸਨ। ਕੁੱਝ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਵਾਂਗ ਭਾਈ ਬਲਦੀਪ ਸਿੰਘ ਦੇ ਪਰਿਵਾਰ ਦੀ ਵੀ ਤਰਾਸਦੀ ਹੈ ਕਿ ਪਿਛਲੇ ਢਾਈ ਦਹਾਕਿਆਂ ਵਿੱਚ ਕਿਸੇ ਪੰਥਕ ਜਥੇਬੰਦੀ ਨੇ ਪਰਿਵਾਰ ਦੀ ਸਾਰ ਨਹੀ ਲਈ ਸੀ। ਭਾਈ ਬਲਦੀਪ ਸਿੰਘ ਆਪ ਤਾਂ ਸਿੱਖ ਸੰਘਰਸ ਵਿੱਚ ਸਰਗਰਮ ਸਨ ਹੀ ਤੇ ਸ਼ਹੀਦੀ ਪਾ ਗਏ ਪਰ ਭਾਈ ਸਾਹਿਬ ਦੀਆਂ ਕੌਂਮੀ ਸੇਵਾਵਾਂ ਕਾਰਨ ਉਹਨਾਂ ਦੇ ਇੱਕ ਹੋਰ ਭਰਾ ਭਾਈ ਹਰਜੀਤ ਸਿੰਘ ਨੂੰ ਵੀ ਮਹਾਨ ਭਾਰਤ ਦੀ ਬਹਾਦਰ ਪੁਲਿਸ ਨੇ ਚੁੱਕ ਕੇ ਕਿਧਰੇ ਖਪਾ ਦਿੱਤਾ ਜਿਸ ਦਾ ਅੱਜ ਤੱਕ ਕੋਈ ਅਤਾ ਪਤਾ ਨਹੀ। ਸਿੱਖ ਸੰਘਰਸ਼ ਦੀ ਝੋਲੀ 2 ਪੁੱਤਰ ਪਾਉਣ ਵਾਲੇ ਵੈਦ ਹਰਬੰਸ ਲਾਲ ਜੀ ਵੀ ਕੁੱਝ ਮਹੀਨੇ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਗੁਰਪੁਰੀ ਸਿਧਾਰ ਗਏ ਤੇ ਉਹਨਾਂ ਦੇ ਭੋਗ ਤੇ ਵੀ ਰਿਸਤੇਦਾਰਾਂ ‘ਤੋਂ ਬਿਨਾਂ ਕਿਸੇ ਪੰਥਕ ਆਗੂ ਨੇ ਹਾਜਰੀ ਲਗਵਾਉਣੀ ਜਰੂਰੀ ਨਹੀ ਸਮਝੀ। ਪਰਿਵਾਰ ਤੇ ਮੁਸੀਬਤਾਂ ਦੇ ਝੁੱਲੇ ਝੱਖੜਾ ਬਾਰੇ ਸੁਣਦੇ-ਸੁਣਦੇ ਜਵਾਨ ਹੋਏ ਉਹਨਾਂ ਦੇ ਭਤੀਜੇ ਪ੍ਰਦੀਪ ਸ਼ਰਮਾ ਨੇ ਇਸ ਸਾਲ ਸ਼ਹੀਦ ਚਾਚਿਆਂ ਦੀ ਬਰਸੀ ਮਨਾਉਣ ਦੀ ਠਾਣੀ ਸੀ ਪਰ ਕੁੱਝ ਪੰਥਕ ਜਥੇਬੰਦੀਆਂ ਵੱਲੋਂ ਇਸ ਸਾਲ ਬਠਿੰਡੇ ਜਿ਼ਲ੍ਹੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸਾਲ ਸਮਾਗਮ ਰੱਖਣ ਦੀ ਸਲਾਹ ਕਾਰਨ ਫਿਰ ਹਮੇਸਾਂ ਵਾਂਗ ਪਿੰਡ ਫੁਲ ਦੇ ਗੁਰਦਵਾਰਾ ਸਿੰਘ ਸਭਾ ਪੱਤੀ ਜਟਾਣਾ ਵਿਖੇ ਅਰਦਾਸ ਕਰਵਾ ਕੇ ਭਾਈ ਬਲਦੀਪ ਸਿੰਘ ਬੱਬਰ, ਭਾਈ ਸੁਖਪਾਲ ਸਿੰਘ ਪਾਲਾ ਅਤੇ ਭਾਈ ਹਰਜੀਤ ਸਿੰਘ ਨੂੰ ਯਾਦ ਕਰ ਲਿਆ। ਪੰਥਕ ਜਥੇਬੰਦੀਆਂ ਲਈ ਸਮਰਪਤਿ ਉਹ ਸੂਝਵਾਂਨ ਨੌਜਵਾਂਨ ਵਧਾਈ ਦੇ ਪਾਤਰ ਹਨ ਜਿਹੜੇ ਕੁੱਝ ਦਿਨ ਪਹਿਲਾਂ ਇਸ ਪਰਿਵਾਰ ਨੂੰ ਮਿਲ ਕੇ ਤੇ ਸਨਮਾਨਿਤ ਕਰ ਕੇ ਆਏ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *