ਫਗਵਾੜਾ ’ਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਛ¤ਡ ਕੇ ਸੈਂਕੜੇ ਵਰਕਰ ਹੋਏ ਬਸਪਾ ਦੇ ਹਾਥੀ ਤੇ ਸਵਾਰ

* ਦਲਿਤਾਂ ਅਤੇ ਘ¤ਟ ਗਿਣਤੀਆਂ ਦੀ ਸੁਰ¤ਖਿਆ ਲਈ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਨਾਉਣਾ ਜਰੂਰੀ-ਰਸ਼ਪਾਲ ਰਾਜੂ
ਫਗਵਾੜਾ 9 ਅਗਸਤ (ਚੇਤਨ ਸ਼ਰਮਾ) ਬਹੁਜਨ ਸਮਾਜ ਪਾਰਟੀ ਨੂੰ ਹਲਕਾ ਵਿਧਾਨਸਭਾ ਫਗਵਾੜਾ ਵਿਚ ਉਸ ਸਮੇਂ ਭਾਰੀ ਸਿਆਸੀ ਬਲ ਮਿਲਿਆ ਜਦੋਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਛ¤ਡ ਕੇ ਇਹਨਾਂ ਪਾਰਟੀਆਂ ਦੇ ਬਹੁਤ ਸਾਰੇ ਸਾਥੀਆਂ ਨੇ ਬਸਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿ¤ਤਾ। ਬਸਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਬਲਾਕ ਸੰਮਤੀ ਮੈਬਰ ਰਜਨੀ ਬੰਗੜ, ਪਰਮਜੀਤ ਬੰਗੜ, ਬਲਵਿੰਦਰ ਸਿੰਘ, ਗੁਲਸ਼ਨ ਕੁਮਾਰ, ਪ੍ਰੇਮ ਕੁਮਾਰ, ਪਰਮਜੀਤ, ਅਕਾਸ਼ ਬੰਗੜ ਪ੍ਰਧਾਨ ਡਾ. ਅੰਬੇਡਕਰ ਬਲ¤ਡ ਆਰਗੇਨਾਈਜੇਸ਼ਨ ਪੰਜਾਬ, ਗੁਰਮੇਲ ਲਾਲ, ਰਮੇਸ਼ ਲਾਲ, ਗੁਰਚਰਨ ਸਿੰਘ, ਅਮਰੀਕ ਸਿੰਘ, ਸਨੀ, ਰਾਮ ਚੰਦ, ਸਤਵਿੰਦਰ ਕੁਮਾਰ, ਸੁਖਦੇਵ ਸਿੰਘ, ਪਰਮਜੀਤ ਸਿੰਘ, ਰਵਿੰਦਰ ਪਾਲ, ਅਜੇ ਕੁਮਾਰ, ਨਰਿੰਦਰ ਸਿੰਘ, ਰਾਮ ਜੀ, ਨਿਰਮਲ ਸਿੰਘ, ਗੁਰਜੋਤ ਸਿੰਘ, ਪੰਮਾ, ਸਾਬੀ, ਚਰਨਜੀਤ ਸਿੰਘ, ਮਨੀ, ਸੁ¤ਖਾ, ਰਾਕੇਸ਼, ਗੁਰਮੁਖ, ਅਮਨ ਅਤੇ ਇਹਨਾਂ ਦੇ ਸੈਂਕੜੇ ਸਾਥੀਆਂ ਦਾ ਸਵਾਗਤ ਕਰਨ ਲਈ ਬਸਪਾ ਪੰਜਾਬ ਦੇ ਪ੍ਰਧਾਨ ਸ੍ਰੀ ਰਸ਼ਪਾਲ ਰਾਜੂ ਵਿਸ਼ੇਸ਼ ਤੌਰ ਤੇ ਫਗਵਾੜਾ ਪੁ¤ਜੇ। ਉਹਨਾਂ ਸਥਾਨਕ ਰੈਸਟ ਹਾਉਸ ਅਤੇ ਭੁ¤ਲਾਰਾਈ ਵਿਖੇ ਆਯੋਜਿਤ ਦੋ ਵ¤ਖ ਵ¤ਖ ਸਮਾਗਮਾਂ ਵਿਚ ਸਮੂਹ ਵਰਕਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਭਰੋਸਾ ਦਿ¤ਤਾ ਕਿ ਉਹਨਾਂ ਨੂੰ ਬਸਪਾ ਵਿਚ ਪੂਰਾ ਮਾਣ ਸਤਿਕਾਰ ਮਿਲੇਗਾ। ਰਸ਼ਪਾਲ ਰਾਜੂ ਨੇ ਕਿਹਾ ਕਿ ਇਸ ਸਮੇਂ ਦੇਸ਼ ਬਹੁਤ ਹੀ ਨਾਜੁਕ ਦੌਰ ਵਿਚੋਂ ਗੁਜਰ ਰਿਹਾ ਹੈ ਅਤੇ ਭਾਰਤ ਅੰਦਰ ਮੋਦੀ ਰਾਜ ਵਿਚ ਦਲਿਤਾਂ ਅਤੇ ਘਟਗਿਣਤੀਆਂ ਤੇ ਅਤਿਆਚਾਰ ਬਹੁਤ ਵ¤ਧ ਗਏ ਹਨ। ਸਮੇਂ ਦੀ ਜਰੂਰਤ ਹੈ ਕਿ ਮੋਦੀ ਸਰਕਾਰ ਨੂੰ ਸ¤ਤਾ ਤੋਂ ਲਾਂਬੇ ਕਰਕੇ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਨਾਉਣ ਲਈ ਪੁਰਜੋਰ ਯਤਨ ਕੀਤੇ ਜਾਣ ਅਤੇ 2019 ਦੀਆਂ ਲੋਕਸਭਾ ਚੋਣਾਂ ਵਿਚ ਬਸਪਾ ਦੇ ਉਮੀਦਵਾਰਾਂ ਦੀ ਹਰ ਸੀਟ ਤੇ ਜਿ¤ਤ ਨੂੰ ਯਕੀਨੀ ਬਨਾਉਣ ਲਈ ਹੁਣ ਤੋਂ ਸਖਤ ਮਿਹਨਤ ਕੀਤੀ ਜਾਵੇ। ਉਹਨਾਂ ਨੇ ਨਵੇਂ ਸ਼ਾਮਲ ਹੋਏ ਅਤੇ ਮੌਕੇ ਤੇ ਹਾਜਰ ਪੁਰਾਣੇ ਬਸਪਾ ਵਰਕਰਾਂ ਨੂੰ ਨਿਰਦੇਸ਼ ਦਿ¤ਤਾ ਕਿ ਆਉਂਦੀਆਂ ਜਿਲ•ਾ ਪਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਨੂੰ ਲੋਕਸਭਾ ਚੋਣਾਂ ਦਾ ਟਰਾਇਲ ਸਮਝ ਕੇ ਇਹਨਾਂ ਚੋਣਾਂ ਵਿਚ ਬਸਪਾ ਉਮੀਦਵਾਰਾਂ ਦੀ ਜਿ¤ਤ ਨੂੰ ਯਕੀਨੀ ਬਨਾਉਣ ਲਈ ਵੋਟਰਾਂ ਨਾਲ ਘਰ-ਘਰ ਜਾ ਕੇ ਰਾਬਤਾ ਕਾਇਮ ਕਰਨ। ਇਸ ਮੋਕੇ ਤੇ ਜੋਨ ਇੰਚਾਰਜ ਰਮੇਸ਼ ਕੋਲ, ਜਲੰਧਰ ਪਾਰਲੀਮੈਂਟ ਇੰਚਾਰਜ ਡਾ. ਸੁਖਵੀਰ ਸਲਾਰਪੁਰ, ਜੋਨ ਇੰਚਾਰਜ ਲਾਲ ਚੰਦ ਔਜਲਾ, ਜਿਲਾ ਇੰਚਾਰਜ ਲੇਖ ਰਾਜ, ਜਿਲਾ ਇੰਚਾਰਜ ਰਾਮ ਸਰੂਪ ਸਰੋਆ, ਅਮ੍ਰਿਤਪਾਲ ਭੌਂਸਲੇ, ਪਰਮਜੀਤ ਖਲਵਾੜਾ, ਵਿਧਾਨ ਸਭਾ ਪ੍ਰਧਾਨ ਚਰੰਜੀ ਲਾਲ, ਪਰਮਿੰਦਰ ਬੋਧ ਅਦਿ ਤੋਂ ਇਲਾਵਾ ਬਸਪਾ ਦੀ ਸਮੁ¤ਚੀ ਲੀਡਰਸ਼ਿਪ ਹਾਜਰ ਸੀ।
ਤਸਵੀਰ-003-ਬਸਪਾ ਵਿਚ ਸ਼ਾਮਲ ਹੋਣ ਵਾਲੇ ਵ¤ਖ ਵ¤ਖ ਪਾਰਟੀ ਵਰਕਰਾਂ ਦਾ ਸਵਾਗਤ ਕਰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਰਾਜੂ, ਡਾ. ਸੁਖਵੀਰ ਸਲਾਰਪੁਰ, ਰਮੇਸ਼ ਕੌਲ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *