ਪਿੰਡ ਭੇਟਾਂ ਵਿਖੇ 33ਵਾਂ ਸਲਾਨਾ ਚਾਰ ਰੋਜ਼ਾ ਖੇਡ ਮੇਲਾ ਸ਼ੁਰੂ, ਪਹਿਲੇ ਦਿਨ ਫਸਵੇ ਮੁਕਾਬਲੇ

-ਖੇਡਾਂ ਸਾਡੇ ਸਰੀਰ ਨੂੰ ਨਰੋਗ ਅਤੇ ਤੰਦਰੁਸਤ ਰੱਖਦੀਆਂ-ਸੰਤ ਬਾਬਾ ਦਾਇਆ ਸਿੰਘ
ਕਪੂਰਥਲਾ, (ਇੰਦਰਜੀਤ ਸਿੰਘ)
ਬਾਬਾ ਪੁਰਾਣੀ ਬੇਰੀ ਸਪੋਰਟਸ ਕਲ¤ਬ ਵਲੋ ਬਾਬਾ ਪੁਰਾਣੀ ਬੇਰੀ ਦੇ ਅਸਥਾਨ ਪਿੰਡ ਭੇਟਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 33ਵਾਂ ਸਲਾਨਾ ਚਾਰ ਰੋਜ਼ਾ ਖੇਡ ਮੇਲਾ ਸ਼ੁਰੂ ਹੋ ਗਿਆ ਹੈ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆ ਨੇ ਕੀਤਾ ਤੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਨਰੋਗ ਅਤੇ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਬਚੇ ਰਹਿਣ ਲਈ ਖੇਡਾਂ ਨਾਲ ਜੁੜਨ, ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਨਾਲ ਸਿੱਖੀ ਸਰੂਪ ਵੀ ਅਪਣਾਉਣ ਦੀ ਅਪੀਲ ਕੀਤੀ। ਸਪੋਰਟਸ ਕਲ¤ਬ ਦੇ ਆਗੂਆਂ ਚਾਚਾ ਗਿੰਦਾ ਤੇ ਭਿੰਦਾ ਸਿ¤ਧੂ ਨੇ ਦ¤ਸਿਆ ਕਿ ਖੇਡ ਮੇਲੇ ਵਿਚ ਕਬ¤ਡੀ ਓਪਨ ਪਿੰਡ ਕਬ¤ਡੀ 65 ਕਿਲੋ ਭਾਰ ਵਰਗ, ਕਬ¤ਡੀ 75 ਕਿਲੋ ਭਾਰ ਵਰਗ ਤੇ ਕਬ¤ਡੀ 50 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਕਬ¤ਡੀ ਓਪਨ ਦਾ ਪਹਿਲਾ ਇਨਾਮ 41000 ਰੁਪਏ, ਦੂਜਾ ਇਨਾਮ 31000 ਰੁਪਏ, 75 ਕਿਲੋ ਭਾਰ ਵਰਗ ‘ਚ ਪਹਿਲਾ ਇਨਾਮ 16000 ਰੁਪਏ ਦੂਜਾ ਇਨਾਮ 13000 ਰੁਪਏ ਦਿ¤ਤਾ ਜਾਵੇਗਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਕਰਨਗੇ। ਖੇਡ ਮੇਲੇ ਦੇ ਪਹਿਲੇ ਦਿਨ ਕਬ¤ਡੀ 50 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਡੇਰਾ ਛਾਂਜਲੀ ਨੇ ਸ਼ਕਰਪੁਰ ਨੂੰ, ਇੱਬਣ ਨੇ ਪੰਡੋਰੀ ਨੂੰ, ਮੰਨਣ ਦੋਨਾ ਨੇ ¦ਡੇਵਾਲ ਨੂੰ, ਕੁਲਾਰਾਂ ਨੇ ਬਲ ਨੌ ਨੂੰ, ਟੁੱਟ ਕਲਾਂ ਨੇ ਗਾਖਲਾਂ ਨੂੰ, ਲੱਲੀਆਂ ਕਲਾਂ ਨੇ ਢਪੱਈ ਨੂੰ, ਭੇਟਾਂ ਨੇ ਅਲੋਦੀਪੁਰ ਦੀ ਟੀਮ ਨੂੰ ਹਰਾਇਆ। ਕਬੱਡੀ 38 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ’ਚ ਉਗੀ ਦੀ ਟੀਮ ਨੇ ਖੋਜੇਵਾਲ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਕਬ¤ਡੀ ਓਪਨ ਦੇ ਬੈਸਟ ਰੈਡਰ ਤੇ ਜਾਫੀ ਨੂੰ ਮੋਟਰਸਾਈਕਲ ਤੇ ਕਬ¤ਡੀ 75 ਕਿਲੋ ਭਾਰ ਵਰਗ ਦੇ ਬੈਸਟ ਰੈਡਰ ਤੇ ਜਾਫੀ ਨੂੰ ਸਕੂਟਰ ਦਿ¤ਤੇ ਜਾਣਗੇ। ਇਸ ਮੌਕੇ ਤੇ ਪ੍ਰਦੂਮਣ ਸਿੰਘ ਪ੍ਰਧਾਨ, ਦਲਬੀਰ ਸਿੰਘ ਸਰਪੰਚ, ਅਵਤਾਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਭਿੰਦਾ ਸਿ¤ਧੂ, ਚਾਚਾ ਗਿੰਦਾ, ਰਣਯੋਧ ਸਿੰਘ ਯੋਧਾ,ਗੁਰਮੀਤ ਸਿੰਘ, ਰਵੀਪਾਲ,ਗੁਰਦੇਵ ਸਿੰਘ,ਡਾ ਰਾਮ ਲੁਭਾਇਆ, ਰਣਧੀਰ ਸਿੰਘ ਧੀਰਾ, ਹਰਜੀਤ ਸਿੰਘ ਪੰਮਾ, ਗਗਨਦੀਪ ਸਿੰਘ, ਤਰਸੇਮ ਭ¤ਟੀ, ਗੁਰਵਿੰਦਰ ਸੋਢੀ, ਜਤਿੰਦਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।
ਤਸਵੀਰ-10ਕੇਪੀਟੀ-1,2
ਖੇਡ ਮੇਲੇ ਦਾ ਉਦਘਾਟਨ ਕਰਦੇ ਹੋਏ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਤੇ ਹੋਰ ਅਤੇ ਪਿੰਡ ਦੇ ਉਭਰਦੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਦਇਆ ਸਿੰਘ ਤੇ ਪ੍ਰਬੰਧਕ ਕਮੇਟੀ ਮੈਂਬਰ।

Geef een reactie

Het e-mailadres wordt niet gepubliceerd. Vereiste velden zijn gemarkeerd met *