ਫਗਵਾੜਾ ਵਿਖੇ 31 ਅਗਸਤ ਨੂੰ ਡੇਅਰੀ ਉੱਦਮ ਸਿਖਲਾਈ ਲਈ ਕਾਉਂਸਲਿੰਗ

ਫਗਵਾੜਾ 20ਅਗਸਤ (ਚੇਤਨ ਸ਼ਰਮਾ) ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ, ਫਗਵਾੜਾ ਵਿਖੇ ਮਾਣਯੋਗ ਮੰਤਰੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰ.ਬਲਵੀਰ ਸਿੰਘ ਸਿੱਧੂ ਦੀ ਰਹਿਨਮਾਈ ਹੇਠ ਅਤੇ ਡਾਇਰੈਕਟਰ, ਵਿਕਾਸ ਡੇਅਰੀ ਵਿਭਾਗ, ਪੰਜਾਬ ਕਮ ਵਧੀਕ ਮੁੱਖ ਕਾਰਜਕਾਰੀ ਅਫਸਰ ਪੰਜਾਬ ਡੇਅਰੀ ਵਿਕਾਸ ਬੋਰਡ ਸ੍ਰ.ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ 4 ਹਫਤੇ ਦੇ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕਾਊਂਸਲਿੰਗ 31 ਅਗਸਤ 2018 ਨੂੰ ਸਵੇਰੇ 10 ਵਜੇ ਕੀਤੀ ਜਾ ਰਹੀ ਹੈ।ਇਹ ਸਿਖਲਾਈ ਲੈਣ ਲਈ ਜਿਲਾ ਸਿਖਿਆਰਥੀ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ,ਹੁਸ਼ਿਆਰਪੁਰ ਅਤੇ ਜਲੰਧਰ ਜਿਲਿਆਂ ਦੇ ਚਾਹਵਾਨ ਸਿਖਿਆਰਥੀ ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਪਾਸੋਂ 100/=ਰੁਪਏ ਦਾ ਪ੍ਰਾਸਪੈਕਟ ਲੈ ਕੇ ਬਿਨੈ ਪੱਤਰ ਨੂੰ ਮੁਕੰਮਲ ਕਰਕੇ ਸਬੰਧਤ ਡਿਪਟੀ ਡਾਇਰੈਕਟਰ ਡੇਅਰੀ ਪਾਸੋਂ ਵੈਰੀਫਾਈ ਕਰਵਾ ਕੇ ਕਾਉਂਸਲਿੰਗ ਵਿੱਚ ਭਾਗ ਲੈ ਸਕਦੇ ਹਨ।ਸਿਖਿਆਰਥੀਆਂ ਦੀ ਚੋਣ ਵਿਭਾਗੀ ਕਮੇਟੀ ਰਾਂਹੀ ਕੀਤੀ ਜਾਵੇਗੀ ਅਤੇ ਟ੍ਰੇਨਿੰਗ 10 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਡੇਅਰੀ ਵਿਕਾਸ ਅਫਸਰ ਕਮ ਸੀਨੀਅਰ ਕਾਰਜਕਾਰੀ ਅਫਸਰ ਪੀ.ਡੀ.ਡੀ.ਡੀ. ਫਗਵਾੜਾ ਸ਼੍ਰੀ ਰਾਮ ਲੁਭਾਇਆ ਨੇ ਦੱਸਿਆ ਕਿ ਉਮੀਦਵਾਰ ਦੀ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਵੇ ਅਤੇ ਉਮਰ 18 ਤੋਂ 45 ਸਾਲ ਹੋਵੇ।ਉਸ ਪਾਸ ਘੱਟੋ-ਘੱਟ 5 ਦੁਧਾਰੂ ਪਸ਼ੂਆਂ ਦਾ ਡੇਅਰੀ ਫਾਰਮ ਹੋਵੇ।ਜਨਰਲ ਕੈਟਾਗਰੀ ਦੇ ਉਮੀਦਵਾਰ ਵੱਲੋੰ 5000/= ਰੁਪਏ ਅਤੇ ਅਨੂਸੁਜਿਤ ਜਾਤਿ ਦੇ ਉਮੀਦਵਾਰ ਵੱਲੋਂ 4000/=ਰੁਪਏ ਸਿਖਲਾਈ ਫੀਸ ਚੋਣ ਉਪਰੰਤ ਮੌਕੇ ‘ਤੇ ਜਮਾਂ ਕਰਵਾਈ ਜਾਵੇਗੀ। ਇਸ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਿੰਗ ਬਾਰੇ, ਨਸਲਕਸ਼ੀ ਬਾਰੇ, ਮੁੱਢਲੀ ਸਹਾਇਤਾ, ਪਸ਼ੂਆਂ ਦੀ ਖੂਰਾਕ ਬਾਰੇ, ਸਾਫ ਦੁੂੱਧ ਦੀ ਪੈਦਾਵਾਰ ਅਤੇ ਦੂੱਧ ਪ੍ਰਬੰਧਨ ਬਾਰੇ,ਹਰੇ ਚਾਰਿਆਂ ਬਾਰੇ, ਮਾਡਰਨ ਕੈਟਲ ਸ਼ੈਡਾਂ ਬਾਰੇ, ਦੂੱਧ ਟੈਸ਼ਟਿੰਗ, ਦੂੱਧ ਪਦਾਰਥ ਬਨਾਉਣ ਬਾਰੇ ਅਤੇ ਬਨਾਵਟੀ ਗਰਭਦਾਨ ਬਾਰੇ ਵਿਸਥਾਰਪੂਰਵਕ ਥਿਊਰੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ।ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਤਾ ਨੂੰ ਸਿਖਲਾਈ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਚਾਹਵਾਨ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਉਪਲਬੱਧ ਸਹੂਲਤਾਂ ਦਿੱਤੀਆਂ ਜਾਣਗੀਆਂ।ਲਾਭਪਾਤਰੀ ਨੂੰ 2 ਤੋਂ 10 ਦੁਧਾਰੂ ਪਸ਼ੂ ਖਰੀਦਣ ਲਈ, 20 ਕੱਟੀਆਂ ਜਾਂ ਵੱਛੀਆਂ ਖਰੀਦਣ ਲਈ, ਦੂੱਧ ਚੋਣ ਵਾਲੀ ਮਸ਼ੀਨ ਖਰੀਦਣ ਲਈ, ਬਲਕ ਮਿਲਕ ਕੂਲਿੰਗ ਯੂਨਿਟ ਲਗਾਊਣ ਲਈ, ਡੇਅਰੀ ਪਾਰਲਰ ਬਣਾਉਣ ਲਈ ਅਤੇ ਡੇਅਰੀ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਵਿਭਾਗ ਦੁਆਰਾ ਬੈਂਕਾਂ ਤੋਂ ਕਰਜ਼ਾ ਅਤੇ ਨਬਾਰਡ ਤੋਂ ਸਬਸਿਡੀ ਦੀ ਸਹੂਲਤ ਦੁਆਈ ਜਾਂਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *