ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕੀਤਾ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦਾ ਦੌਰਾ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਰਜਨ ਐਵਾਰਡੀ ਓਲੰਪੀਅਨ ਸ: ਸੁਰਿੰਦਰ ਸਿੰਘ ਸੋਢੀ ਨੇ ਅਪਣੇ ਬੈਲਜ਼ੀਅਮ ਦੌਰੇ ਦੌਰਾਂਨ ਇਤਿਹਾਸਿਕ ਸ਼ਹਿਰ ਈਪਰ ਅਤੇ ਨੇੜਲੇ ਇਲਾਕਿਆਂ ਵਿੱਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦੇ ਦਰਸਨ ਕੀਤੇ। ਬੈਲਜ਼ੀਅਮ ਰਹਿੰਦੇ ਨਾਂਮੀ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨਾਲ ਇਹ ਇਤਿਹਾਸਿਕ ਯਾਦਗਾਰਾਂ ਦੇਖਣ ਪਹੁੰਚੇ ਸ: ਸੋਢੀ ਨੇ ਹੋਲੇਬੇਕੇ ਸਮਾਰਕ ਅਤੇ ਬੈਡਫੋਰਡ ਹਾਊਸ ਸਮੈਟਰੀ ਬਾਅਦ ਮੀਨਨ ਗੇਟ ਤੇ ਜਾ ਕੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਮੂਹ ਫੋਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ: ਸੋਢੀ ਨੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਖਾਸ ਕਰ ਸਿੱਖ ਫੋਜੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਡੂੰਘੀ ਦਿਲਸਚਪੀ ਦਿਖਾਈ। ਜਿਕਰਯੋਗ ਹੈ ਕਿ ਸਾਬਕਾ ਹਾਕੀ ਖਿਡਾਰੀ ਸ: ਸੋਢੀ ਦਾ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਸੋਨ ਤਗਮਾਂ ਜਿਤਾਉਣ ਵਿੱਚ ਵੱਡਾ ਰੋਲ ਹੈ ਜਿਨ੍ਹਾਂ ਨੇ ਫਾਈਨਲ ਵਿੱਚ ਸਪੇਨ ਖਿਲਾਫ 2 ਗੋਲ ਕੀਤੇ ਤੇ ਇਹਨਾਂ ਹੀ ਖੇਡਾਂ ਵਿੱਚ ਤਨਜਾਨੀਆਂ ਖਿਲਾਫ 5 ਤੇ ਕਿਊਬਾ ਖਿਲਾਫ 4 ਗੋਲ ਕਰਦਿਆਂ ਕੁੱਲ 15 ਗੋਲ ਕੀਤੇ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *