ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਸੂਬਾ ਪ¤ਧਰੀ ਬਾਕਸਿੰਗ ਪ੍ਰਤਿਯੋਗਿਤਾ ’ਚ ਜਿ¤ਤੇ ਮੈਡਲ

ਫਗਵਾੜਾ 23 ਅਗਸਤ (ਚੇਤਨ ਸ਼ਰਮਾ) ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸੂਬਾ ਪ¤ਧਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਅਤੇ ਕਾਂਸੇ ਦੇ ਮੈਡਲ ਜਿ¤ਤ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਹ ਚੈਂਪੀਅਨਸ਼ਿਪ ਭਠਿੰਡਾ ਦੇ ਤਲਵੰਡੀ ਸਾਬੋ ਵਿਖੇ ਹੋਈ ਸੀ। ਜਿਸ ਵਿਚ ਸ¤ਤਵੀਂ ਕਲਾਸ ਦੀ ਵਿਦਿਆਰਥਣ ਖੁਸ਼ੀ ਨੇ 32 ਕਿਲੋ ਭਾਰ ਵਰਗ ਵਿਚ ਸੋਨੇ ਦਾ ਮੈਡਲ ਪ੍ਰਾਪਤ ਕੀਤਾ ਜਦਕਿ ਨੌਵੀਂ ਕਲਾਸ ਦੀ ਵਿਦਿਆਰਥਣ ਬਰੀਨਾ ਨੇ 36 ਤੋਂ 38 ਕਿਲੋ ਭਾਰ ਵਰਗ ਵਿਚ ਕਾਂਸੇ ਦਾ ਮੈਡਲ ਜਿ¤ਤਿਆ ਹੈ। ਦੋਵੇਂ ਵਿਦਿਆਰਥਣਾਂ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਜੈਨ, ਸਕ¤ਤਰ ਅਜੇ ਜੈਨ, ਕੈਸ਼ੀਅਰ ਸੁਭਾਸ਼ ਜੈਨ, ਪ੍ਰਿੰਸੀਪਲ ਮੁਨੀਸ਼ ਜੈਨ, ਡਾਇਰੈਕਟਰ ਆਰ.ਯੂ. ਤਿਵਾਰੀ, ਵਾਇਸ ਪ੍ਰਿੰਸੀਪਲ ਗਗਨਦੀਪ ਕੌਰ ਤੋਂ ਇਲਾਵਾ ਕੋਚ ਜਸਬੀਰ ਸਿੰਘ ਸ਼ੇਰਗਿਲ ਅਤੇ ਸਹਾਇਕ ਕੋਚ ਨਵਜੋਤ ਕੌਰ ਦੇ ਸਿਰ ਸਜਾਇਆ ਜਿਹਨਾਂ ਦੀ ਮਿਹਨਤ ਅਤੇ ਮਾਰਗ ਦਰਸ਼ਨ ਸਦਕਾ ਬਦੌਲਤ ਇਹ ਸ਼ਾਨਦਾਰ ਉਪਲਬਧੀ ਹਾਸਲ ਹੋਈ। ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਦੋਵੇਂ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਅਤੇ ਨਾਲ ਹੀ ਉਹਨਾਂ ਦੇ ਸੁਨਹਿਰੀ ਭਵਿ¤ਖ ਦੀ ਕਾਮਨਾ ਵੀ ਕੀਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *