ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਦੀ ਪਰਮਾਨੈਂਟ ਇਨਵਾਈਟੀ ਵਜੋਂ ਨਿਯੁਕਤੀ ਦਾ ਸਵਾਗਤ

* ਮੋਹਨ ਲਾਲ ਸੂਦ ਦੀ ਅਗਵਾਈ ’ਚ ਵੰਡੇ ਲ¤ਡੂੁ
ਫਗਵਾੜਾ 23 ਅਗਸਤ (ਚੇਤਨ ਸ਼ਰਮਾ) ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੂੰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਾਨੈਂਟ ਇਨਵਾਈਟੀ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਫਗਵਾੜਾ ਦੇ ਸੀਨੀਅਰ ਕਾਂਗਰਸੀ ਆਗੂ ਮੋਹਨ ਲਾਲ ਸੂਦ (ਸੇਵਾ ਮੁਕਤ ਨਿਗਰਾਨ ਇੰਜੀਨੀਅਰ ਪੀ.ਡਬਲਯੂ.ਡੀ.) ਨੇ ਗੁਰੂ ਨਾਨਕ ਬਿਰਧ, ਅਪਾਹਜ ਅਨਾਥ ਆਸ਼ਰਮ ਸਪਰੋੜ ਵਿਖੇ ਆਸ੍ਰਿਤਾਂ ਨੂੰ ਲ¤ਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੋਹਨ ਲਾਲ ਸੂਦ ਜੋ ਕਿ ਬਾਬੂ ਜਗਜੀਵਨ ਰਾਮ ਸੇਵਾ ਸਮਾਜ ਸੰਮਤੀ ਪੰਜਾਬ ਦੇ ਪ੍ਰਧਾਨ ਵੀ ਹਨ ਉਹਨਾਂ ਕਿਹਾ ਕਿ ਸ੍ਰੀਮਤੀ ਮੀਰਾ ਕੁਮਾਰ ਬਹੁਤ ਹੀ ਸੂਝਵਾਨ ਕਾਂਗਰਸੀ ਆਗੂ ਹਨ ਜਿਹਨਾਂ ਨੂੰ ਇਹ ਗੁਣ ਆਪਣੇ ਪਿਤਾ ਅਤੇ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਸਵ. ਬਾਬੂ ਜਗਜੀਵਨ ਰਾਮ ਤੋਂ ਵਿਰਾਸਤ ਵਿਚ ਮਿਲੇ ਹਨ। ਉਹਨਾਂ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਵਜੋਂ ਮਾਣ ਦੇਣ ਲਈ ਉਹ ਰਾਸ਼ਟਰੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਡਾ. ਗੁਰਮੁਖ ਸਿੰਘ, ਕੁਲਦੀਪ ਝ¤ਲੀ, ਸੁਰਿੰਦਰ ਝ¤ਲੀ, ਭੁਪਿੰਦਰ ਝ¤ਲੀ, ਡਾ. ਸੁਮੇਸ਼ ਕੁਮਾਰ ਰਾਮ ਸਾਂਪਲਾ ਤੋਂ ਇਲਾਵਾ ਬਿਰਧ ਆਸ਼ਰਮ ਸਥਿਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ, ਸਕ¤ਤਰ ਚਰਨਜੀਤ ਸਿੰਘ ਸ਼ੇਰਗਿਲ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *