ਯੁਵਾ ਮਾਰਸ਼ਲ ਆਰਟ ਕੋਚ ਨੂੰ ਕੀਤਾ ਸਨਮਾਨਿਤ

ਕਪੂਰਥਲਾ, ਇੰਦਰਜੀਤ ਸਿੰਘ
ਰਮਨ ਇਨਫਾਰਮੇਸ਼ਨ ਮਾਰਸ਼ਲ ਆਰਟਸ ਟੀਚਰ ਕਲੱਬ ਦੇ ਟੈਕਨੀਕਲ ਡਾਇਰੈਕਟਰ ਰਮਨ ਕੁਮਾਰ ਵਲੋ ਇੰਡੀਅਨ ਬੁੱਕ ਆਫ ਰਿਕਾਰਡ ਅਤੇ ਯੂਨਿਕ ਵਰਲਡ ਰਿਕਾਰਡ 2013-14 ਵਿਚ ਦੋ ਮਿੰਟ 23 ਸੈਕਿੰਡ ਵਿਚ 84 ਅਤੇ ਇਕ ਮਿੰਟ ਵਿਚ 47 ਬੋਤਲਾਂ ਬ੍ਰੇਕਿੰਗ ਕਰਵਾਉਣ ਵਾਲੇ ਜ਼ਿਲ੍ਹਾ ਕਪੂਰਥਲਾ ਦੇ ਪਹਿਲੇ ਯੁਵਾ ਮਾਰਸ਼ਲ ਆਰਟਸ ਕੋਚ ਸੁਰਖੀਆਂ ਵਿਚ ਆਏ ਸਨ। ਰਮਨ ਕੁਮਾਰ ਨੇ ਆਪਣੇ ਇਨ੍ਹਾਂ ਦੋਵਾ ਰਿਕਾਰਡ ਨੂੰ ਖੁਦ ਚੈਲੇਜ ਕਰਕੇ 2017 ਵਿਚ ਬਠਿੰਡਾ ਵਿਚ ਹੋਟਲ ਬਹੀਆ ਫੋਰਟ ਵਿਚ ਯੂਨਿਕ ਵਰਲਡ ਆਫ ਰਿਕਾਰਡ ਵਲੋ ਕਰਵਾਏ ਸਮਾਗਮ ਵਿਚ ਤੋੜੇ ਤੇ 30 ਸੈਕਿੰਡ ਵਿਚ 18 ਬੋਤਲਾਂ ਬ੍ਰੇਕ ਕਰਨ ਦਾ ਰਿਕਾਰਡ ਬਣਾਇਆ। ਯੂਨਿਕ ਵਰਲਡ ਬੁੱਕ ਆਫ ਰਿਕਾਡਰ ਵਿਚ ਨਾ ਦਰਜ ਕਰਵਾਉਣ ਵਾਲੇ ਰਮਨ ਕੁਮਾਰ ਨੂੰ ਅੱਜ ਜ਼ਿਲ੍ਹਾ ਕਪੂਰਥਲਾ ਦੇ ਸਹਾਇਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਰੇਸ਼ ਖੋਸਲਾ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *