ਫੂਡ ਸੇਫਟੀ ਟੀਮ ਵੱਲੋਂ ਘਟੀਆ ਕੁਆਲਿਟੀ ਦਾ 120 ਕਿਲੋ ਪਨੀਰ ਜ਼ਬਤ

ਫਗਵਾੜਾ 26 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ‘ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ’ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀਆਂ ਹਦਾਇਤਾਂ ’ਤੇ ਜ਼ਿਲ•ੇ ਵਿਚ ਦੁੱਧ ਅਤੇ ਦੁੱਧ ਪਦਾਰਥਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸ੍ਰੀ ਸਤਨਾਮ ਸਿੰਘ ’ਤੇ ਆਧਾਰਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਅੱਜ ਤੜਕੇ 4.30 ਵਜੇ ਅੰਬੇਡਕਰ ਪਾਰਕ, ਪਲਾਹੀ ਰੋਡ, ਫਗਵਾੜਾ ਵਿਖੇ ਪਨੀਰ ਦੇ ਵਪਾਰ ਨਾਲ ਸਬੰਧਤ ਇਕ ਰਿਹਾਇਸ਼ੀ-ਕਮ-ਵਪਾਰਕ ਸਥਾਨ ’ਤੇ ਅਚਨਚੇਤ ਚੈਕਿੰਗ ਦੌਰਾਨ 120 ਕਿਲੋ ਘਟੀਆ ਕੁਆਲਿਟੀ ਦਾ ਪਨੀਰ ਜ਼ਬਤ ਕਰਕੇ ਉਸ ਨੂੰ ਲੋੜੀਂਦੇ ਤਾਪਮਾਨ ’ਤੇ ਸੀਲ ਕਰ ਦਿੱਤਾ। ਇਹ ਪਨੀਰ ਗੁਰਦਾਸਪੁਰ ਤੋਂ ਸਪਲਾਈ ਕੀਤਾ ਗਿਆ ਸੀ। ਟੀਮ ਵੱਲੋਂ ਪਨੀਰ ਨੂੰ ਸੀਲ ਕਰਨ ਤੋਂ ਪਹਿਲਾਂ ਉਸ ਦੇ 2 ਸੈਂਪਲ ਭਰੇ ਗਏ। ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਲਏ ਗਏ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਭੇਜੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸੈਂਪਲ ਫੇਲ• ਹੋਣ ਦੀ ਸੂਰਤ ਵਿਚ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਆਮ ਪਨੀਰ ਮਾਰਕੀਟ ਵਿਚ ਕਰੀਬ 260 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ ਜਦਕਿ ਮਿਲਾਵਟੀ ਪਨੀਰ ਹੋਰਨਾਂ ਜ਼ਿਲਿ•ਆਂ ਵਿਚੋਂ 140-150 ਰੁਪਏ ਕਿਲੋ ਦੇ ਹਿਸਾਬ ਨਾਲ ਲਿਆਂਦਾ ਜਾਂਦਾ ਹੈ। ਉਨ•ਾਂ ਕਿਹਾ ਕਿ ਅਜਿਹੇ ਪਨੀਰ ਵਿਚ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਇਹ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਸ਼ੁੱਧ, ਸਿਹਤ ਵਰਧਕ ਅਤੇ ਉ¤ਚ ਕੁਆਲਿਟੀ ਦੇ ਭੋਜਨ ਪਦਾਰਥ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ ਲਈ ਇਹ ਚੈਕਿੰਗ ਲਗਾਤਾਰ ਜਾਰੀ ਰੱਖੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *