ਯੋਰਪ ਸਮਾਚਾਰ ਵਲੋ ਬੈਲਜੀਅਮ ਵਿਚ ਉਚ ਵਿਦਿਆ ਹਾਸਲ ਕਰਨ ਵਾਲੀਆ ਲੜਕੀਆ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਬੈਲਜੀਅਮ 25 ਅਗਸਤ (ਅਮਰਜੀਤ ਸਿੰਘ ਭੋਗਲ) ਸਮੇ ਸਮੇ ਮੁਤਾਬਕ ਇੰਟਰਨੈਟ ਤੇ ਰੋਜਾਨਾ ਛੱਪਦੇ ਅਖਬਾਰ ਯੋਰਪ ਸਮਾਚਾਰ ਵਲੋ ਪੰਜਾਬ,ਪੰਜਾਬੀ ਅਤੇ ਪੰਜਾਬੀਆਤ ਲਈ ਕੰਮ ਕਰਦੇ ਵੱਖ ਵੱਖ ਖੇਤਰਾ ਵਿਚ ਚਾਹੇ ਉਹ ਖੇਡਾ ਹੋਣ ਜਾ ਧਾਰਮਿਕ ਜਾ ਸਿਆਸੀ ਗਤੀਵਿਧੀਆ ਵਿਚ ਯੋਗਦਾਨ ਦੇਣ ਵਾਲੇ ਵਿਆਕਤੀਆ ਨੂੰ ਸਨਮਾਨ ਕੀਤਾ ਜਾਦਾ ਹੈ ਇਸੇ ਕੜੀ ਦੁਰਾਨ 8 ਸਤੰਬਰ ਨੂੰ ਯੀਲਕ ਵਿਖੇ ਤੀਆ ਦੇ ਮੇਲੇ ਦੁਰਾਨ ਯੋਰਪ ਸਮਾਚਾਰ ਵਲੋ ਪੰਜਾਬ ਜਾ ਬੈਲਜੀਅਮ ਦੀਆ ਜਮਪੱਲ ਲੜਕੀਆ ਜਿਨਾਂ ਨੇ ਉਚ ਵਿਦਿਆ ਹਾਸਲ ਕਰਕੇ ਬੈਲਜੀਅਮ ਵਿਚ ਆਪਣਾ ਤੇ ਪ੍ਰੀਵਾਰ ਦਾ ਨਾਮ ਰੋਸ਼ਨ ਕੀਤਾ ਹੈ, ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਇਕ ਮੋਮੈਨਟੋ, ਸ਼ਾਲ ਅਤੇ ਸਨਮਾਨ ਪੱਤਰ ਦਿਤਾ ਜਾਵੇਗਾ ਤਾ ਜੋ ਨਵੀ ਪੀੜੀ ਨੂੰ ਉਤਸ਼ਾਹ ਮਿਲ ਸਕੇ ਜਿਨਾਂ ਵਿਚ ਖਾਸ ਕਰਕੇ ਰੂਪ ਦਵਿੰਦਰ ਕੌਰ ਨਿਹਾਲ ਘੁੰਮਣ ਯੂ ਕੇ ਨੂੰ ਵਧੀਆ ਹੋਸਟ ਇਨ ਯੂਰਪ ਜਸਪ੍ਰੀਤ ਕੌਰ ਧਾਰਮਿੰਕ ਅਤੇ ਕੱਲਚਰ ਨੂਰਪ੍ਰੀਤ ਕੌਰ ਸਿਧੂ ਮਾਣ ਸੱਭਿਆਚਾਰ ਦਾ ਪਲਵਿੰਦਰ ਕੌਰ ਢਿਲੋ ਮਾਣ ਸੱਭਿਆਚਾਰ ਦਾ ਸਰਬਪ੍ਰੀਤ ਕੌਰ ਚੰਗੀ ਅਦਾਕਾਰਾ ਸੁਰਜੀਤ ਕੌਰ ਬੈਲਜੀਅਮ ਨੂੰ ਅਮਿੰ੍ਰਤਾ ਪ੍ਰੀਤਮ ਦੇ ਖਿਤਾਬ ਤੋ ਇਲਾਵਾ ਨਵਦੀਪ ਕੌਰ ਸਿਆਸਤ, ਗੁਰਪ੍ਰੀਤ ਕੌਰ ਭੋਗਲ ਦੋਭਾਸ਼ੀ, ਪ੍ਰੀਤੀ ਕੌਰ ਬਾਠ ਸਿਆਸਤ,ਸੋਨੀਆ ਸਾਹਰਨ ਹਿਸਾਬ ਕਿਤਾਬ, ਕੁਲਦੀਪ ਕੌਰ ਵਕੀਲ,ਹਿਨਾਂ ਅਰੋੜਾ ਵਕੀਲ ਨਵਜੋਤ ਕੌਰ ਘੁੰਮਣ ਦੁਵਾਈਆ ਅਤੇ ਨਵਦੀਪ ਕੌਰ ਢਿੰਲੋ ਨੂੰ ਮਾਣਮੱਤੀ ਧੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *