ਬਰੱਸਲਜ ਗੁਰੂਘਰ ਸੰਗਤਾ ਲਈ ਖੁਲਾ ਪਰ ਹਾਲੇ ਬੜੇ ਦਿਵਾਨ ਨਹੀ ਲੱਗਣਗੇ

ਬੈਲਜੀਅਮ 28 ਅਗਸਤ (ਅਮਰਜੀਤ ਸਿੰਘ ਭੋਗਲ) ਦੋ ਕੁ ਸਾਲ ਪਹਿਲਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਫਿਲਫੋਰਦੇ ਵਿਖੇ ਸੰਗਤਾ ਤੇ ਪ੍ਰਬੰਧਕਾ ਦੁਰਾਨ ਝਗੜੇ ਨੂੰ ਲੈ ਕੇ ਸ਼ਹਿਰ ਦੇ ਮੈਅਰ ਵਲੋ ਗੁਰੂਘਰ ਬੰਦ ਕਰ ਦਿਤਾ ਸੀ ਜਿਸ ਨਾਲ ਸੰਗਤ ਵਿਚ ਗੁਰੂਘਰ ਦੀ ਕਮੇਟੀ ਪ੍ਰਤੀ ਕਾਫੀ ਰੋਸ ਸੀ ਪਰ ਕੋਈ ਹੱਲ ਨਹੀ ਹੋ ਰਿਹਾ ਸੀ ਜਿਸ ਨਾਲ ਗੁਰੂਘਰ ਦੁਬਾਰਾ ਖੁਲ ਸਕੇ ਬਜਾਏ ਇਕ ਦੁਜੇ ਉਪਰ ਦੂਸ਼ਣਬਾਜੀ ਦੇ ਪਰ ਇਸ ਮਸਲੇ ਦੇ ਹੱਲ ਲਈ ਗੁਰਦੀਪ ਸਿੰਘ ਮੱਲੀ ਵਲੋ ਵਿਸਾਖੀ ਤੇ ਸੰਗਤਾ ਵਲੋ ਕਰਵਾਏ ਜਾ ਰਹੇ ਪ੍ਰੌਗਰਾਮ ਦੁਰਾਨ ਇਹ ਬੀੜਾ ਚੁਕਣ ਦਾ ਸਾਹਸ ਕੀਤਾ ਤੇ ਪਿਛਲੇ ਮਹਿਨੇ ਉਨਾ ਦੀਆ ਮੇਅਰ ਨਾਲ ਕਈ ਮੀਟਿੰਗਾ ਤੋ ਬਾਦ ਮੇਅਰ ਵਲੋ ਗੁਰੂਘਰ ਦੁਬਾਰਾ ਖੋਲਣ ਦੀ ਹਾ ਕਰ ਦਿਤੀ ਪਰ ਲੰਮਾ ਸਮਾ ਗੁਰੂਘਰ ਬੰਦ ਰਹਿਣ ਕਾਰਨ ਮੈਅਰ ਵਲੋ ਸੰਗਤਾ ਦੇ 10-12 ਜਣਿਆ ਤੱਕ ਦੀ ਆਉਣੀ ਜਾਣੀ ਤੋ ਪਹਿਲਾ ਕੁਝ ਜਰੂਰੀ ਕੰਮਾ ਲਈ ਜਿਸ ਨਾਲ ਕੋਈ ਜਾਨੀ ਨਕੁਸਾਨ ਦਾ ਡਰ ਹੋ ਸਕਦਾ ਹੈ ਨੂੰ ਠੀਕ ਕਰਨ ਲਈ ਕਿਹਾ ਜਿਸ ਵਿਚ ਰਸੋਈ ਅਤੇ ਗੁਰੂਘਰ ਦੇ ਪਿਛਲੇ ਪਾਸੇ ਇਕ ਦਰਵਾਜਾ ਤਾ ਜੋ ਕਿਸੇ ਵੀ ਤਰਾ ਦੀ ਅਣਸੁਖਾਵੀ ਘਟਨਾ ਦੁਰਾਨ ਸੰਗਤ ਬਾਹਰ ਨਿਕਲ ਸਕੇ ਮੁਖ ਰੱਖੇ ਗਏ ਹਨ ਗੁਰਦੀਪ ਸਿੰਘ ਮੱਲੀ ਵਲੋ ਜਾਰੀ ਇਕ ਬਿਆਨ ਵਿਚ ਸੰਗਤਾ ਨੂੰ ਬੈਨਤੀ ਕੀਤੀ ਗਈ ਹੈ ਕਿ ਗੁਰੂਘਰ ਵਿਚ ਸੰਗਤਾ ਹਰ ਰੋਜ ਆ ਸਕਦੀਆ ਹਨ ਪਰ ਬੜੇ ਗਰੁੰਪ ਵਿਚ ਜਿਆਦਾ ਸੰਗਤਾ ਦੀ ਹਾਜਰੀ ਮੇਅਰ ਵਲੋ ਅਜੇ ਨਾਮਨਜੂਰ ਹੈ ਅਤੇ ਨਾ ਹੀ ਗੁਰੂਘਰ ਵਿਚ ਲੰਗਰ ਦੀ ਸੇਵਾ ਹੋ ਸਕਦੀ ਹੈ ਜਦੋ ਤੱਕ ਸਾਰੀਆ ਕਾਰਵਾਈਆ ਪੂਰੀਆ ਨਹੀ ਹੋ ਜਾਦੀਆ ਇਸ ਦੁਰਾਨ ਗੁਰਦੀਪ ਸਿੰਘ ਮੱਲੀ ਵਲੋ ਗੁਰੂਘਰ ਵਿਚ ਇਕ ਪੱਤਰ ਵੀ ਲਾ ਦਿਤਾ ਹੈ ਉਨਾ ਕਿਹਾ ਕਿ ਸੰਗਤਾ ਦਾ ਫਰਜ ਬਣਦਾ ਹੈ ਕਿ ਉਹ ਇਸ ਕਾਰਜ ਲਈ ਸਹਿਯੋਗ ਦੇਣ ਤਾ ਜੋ ਜਲਦੀ ਜਲਦੀ ਗੁਰੂਘਰ ਖੁਲ ਸਕੇ ।

Geef een reactie

Het e-mailadres wordt niet gepubliceerd. Vereiste velden zijn gemarkeerd met *