ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦਾ ਜਨਮਦਿਨ ਮਨਾਇਆ


ਫ਼ਿੰਨਲੈਂਡ 29 ਅਗਸਤ ( ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਓਲਿੰਪਿਕ ਸਟੇਡੀਅਮ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਆਪਣਾ ਅੱਜ ਦਾ ਟ੍ਰੇਨਿੰਗ ਸੈਸ਼ਨ ਹਾਕੀ ਦੇ ਜਾਦੂਗਰ ਅਤੇ ਮਹਾਨ ਸਤੰਬ ਮੇਜ਼ਰ ਧਿਆਨ ਚੰਦ ਨੂੰ ਸਮਰਪਿਤ ਕੀਤਾ। ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਫ਼ਿੰਨਲੈਂਡ ਵਿੱਚ ਪਹਿਲਾ ਹਾਕੀ ਕਲੱਬ ਹੈ ਜਿੱਥੇ 20 ਤੋਂ ਜਿਆਦਾ ਦੇਸ਼ਾਂ ਦੇ ਖ਼ਿਡਾਰੀ ਹਾਕੀ ਖੇਡਦੇ ਹਨ। ਜਿੱਥੇ ਜੂਨੀਅਰ ਹਾਕੀ ਟੀਮ ਵਿੱਚ ਸਾਰੇ ਪੰਜਾਬੀ ਖਿਡਾਰੀ ਹੀ ਖੇਡਦੇ ਹਨ। ਅੱਜ ਦੇ ਦਿਨ ਹਾਕੀ ਦਾ ਅਭਿਆਸ ਕਰਦਿਆਂ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਦੇ ਸਾਰੇ ਜੂਨੀਅਰ ਅਤੇ ਸੀਨੀਅਰ ਖਿਡਾਰੀਆਂ ਨੇ ਭਾਰਤ ਦੇ ਕੌਮੀ ਖੇਡ ਦਿਵਸ ਤੇ ਮੇਜ਼ਰ ਧਿਆਨ ਚੰਦ ਜੀ ਨੂੰ ਯਾਦ ਕੀਤਾ। ਮੇਜ਼ਰ ਧਿਆਨ ਚੰਦ ਨੂੰ ਖੇਡਾਂ ਦੀ ਦੁਨੀਆਂ ਵਿੱਚ ਹਾਕੀ ਦਾ ਸੰਸਾਰ ਪੱਧਰ ਦਾ ਮਹਾਨ ਖਿਡਾਰੀ ਮੰਨਿਆਂ ਜਾਂਦਾ ਹੈ। ਧਿਆਨ ਚੰਦ ਦੀ ਬਦੌਲਤ ਭਾਰਤ ਤਿੰਨ ਵਾਰ (1928,1932 ਅਤੇ 1936) ਸੰਸਾਰ ਹਾਕੀ ਜੇਤੂ ਰਿਹਾ।
ਸਾਨਫਰਾਂਸਿਸਕੋ 1932 (ਹੁਣ ਅਮਰੀਕਾ) ਵਿੱਚ ਹੋਈਆਂ ਉਲੰਪਿਕ ਖੇਡਾਂ ਦੇ ਹਾਕੀ ਫਾਈਨਲ ਵਿੱਚ ਅਮਰੀਕਾ ਦੇ ਹੀ ਖਿਲਾਫ਼ ਖੇਡਦਿਆਂ 24-1 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਭਾਰਤ ਨੂੰ ਲਗਾਤਾਰ ਦੂਜੀਵਾਰ ਗੋਲਡ ਮੈਡਲ ਦੁਆਇਆ। 1936 ਦੀਆਂ ਬਰਲਿਨ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ 19 ਅਗਸਤ ਦੇ ਦਿਨ ਜਦ ਭਾਰਤ ਨੇ ਜਰਮਨੀ ਨੂੰ 8-1 ਨਾਲ ਹਰਾਇਆ ਤਾਂ ਐਡੋਲਫ ਹਿਟਲਰ ਨੇ ਧਿਆਨ ਚੰਦ ਨੂੰ ਆਪਣੀ ਫ਼ੌਜ ਵਿੱਚ ਸੀਨੀਅਰ ਅਹੁਦੇ ਦੀ ਪੇਸ਼ਕਸ਼ ਕੀਤੀ ਜਿਸ ਨੂੰ ਧਿਆਨ ਚੰਦ ਨੇ ਬੜੀ ਨਿਮਰਤਾ ਨਾਲ ਠੁਕਰਾ ਦਿੱਤਾ। ਗੌਰਤਲਬ ਰਹੇ ਕੇ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਫ਼ਿੰਨਲੈਂਡ ਦੇ ਉਸੇ ਸਟੇਡੀਅਮ ਵਿੱਚ ਪ੍ਰੈਕਟਿਸ ਕਰਦੀ ਹੈ ਜਿੱਥੇ 1952 ਓਲਿੰਪਿਕ ਦੇ ਫ਼ਾਈਨਲ ਮੈਚ ਵਿੱਚ ਸੀਨੀਅਰ ਬਲਬੀਰ ਸਿੰਘ ਜੀ ਨੇ ਹਾਲੈਂਡ ਦੇ ਵਿਰੁੱਧ 5 ਗੋਲ ਕਰਕੇ ਰਿਕਾਰਡ ਬਣਾਇਆ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *