ਪਿੰਡ ਪਲਾਹੀ ਦੇ ਸਰਕਾਰੀ ਹੈਲਥ ਸੈਂਟਰ ‘ਚ ਲੱਗਿਆ ਚੈਕਅੱਪ ਕੈਂਪ


ਫਗਵਾੜਾ29 ਅਗਸਤ(ਚੇਤਨ ਸ਼ਰਮਾ-ਰਵੀਪਾਲ ਸ਼ਰਮਾ)ਪਿੰਡ ਪਲਾਹੀ ਦੇ ਸਰਕਾਰੀ ਹੈਲਥ ਸੈਂਟਰ ‘ਚ ਇੱਕ ਮੈਡੀਕਲ ਕੈਂਪ ਦਾ ਆਯੋਜਿਨ ਐਸ.ਐਮ.ਓ. ਪਾਸ਼ਟਾ ਡਾ: ਅਨਿਲ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਗਿਆ, ਜਿਸ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੋਂੜੀਦੇ ਟੈਸਟ ਕੀਤੇ ਗਏ ਅਤੇ ਨਗਰ ਪੰਚਾਇਤ ਪਲਾਹੀ ਅਤੇ ਸ: ਅਮਰੀਕ ਸਿੰਘ ਵਿਰਕਇੰਗਲੈਂਡੀਅਨ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਬੋਲਦਿਆਂ ਡਾ: ਅਨਿਲ ਕੁਮਾਰ ਨੇ ਡੇਂਗੂ, ਮਲੇਰੀਆ, ਚਿਕਨਗੁਣੀਆਂ ਤੋਂ ਬਚਾਅ ਦੇ ਤਰੀਕੇ ਦਸਦਿਆਂ ਕਿਹਾ ਕਿ ਕੂਲਰਾਂ, ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜੇ ਪਾਣੀ ਨੂੰ ਸਾਫ ਕਰਨਾ ਚਾਹੀਦਾ ਹੈ, ਸੌਣ ਵੇਲੇ ਮੱਛਰਦਾਨੀ ਲਾਉਣੀ ਚਾਹੀਦੀ ਹੈ। ਟੁੱਟੇ ਬਰਤਨਾਂ, ਡਰੰਮਾਂ, ਟਾਇਰਾਂ ਆਦਿ ਨੂੰ ਖੁਲ੍ਹੇ ‘ਚ ਨਹੀਂ ਰੱਖਣ ਚਾਹੀਦਾ। ਪਿੰਡ ਦੀ ਪੰਚਾਇਤ ਨੇ ਗੁਰਪਾਲ ਸਿੰਘ ਸਰਪੰਚ ਦੀ ਅਗਵਾਈ ‘ਚ ਡਾਕਟਰਾਂ ਦੀ ਟੀਮਨੂੰ ਪੂਰਾ ਸਹਿਯੋਗ ਦਿੱਤਾ। ਡਾਕਟਰਾਂ ਦੀ ਟੀਮ ਵਿੱਚ ਡਾ: ਕਾਂਤਾ, ਡਾ: ਸੁਦੇਸ਼ ਕੁਮਾਰ , ਡਾ: ਸਤਿੰਦਰਜੀਤ, ਡਾ: ਪ੍ਰੇਮਪਾਲ ਸ਼ਾਮਲ ਸਨ। ਮੈਡੀਕਲ ਅਮਲੇ ‘ਚ ਸੁਖਦੇਵ ਸਿੰਘ ਹੈਲਥ ਇੰਸਪੈਕਟਰ ਬਲਿਹਾਰ ਚੰਦ, ਲਖਵਿੰਦਰ ਸਿੰਘ, ਮਨਜਿੰਦਰ ਕੁਮਾਰ, ਰਾਜਰਾਣੀ, ਜਸਵਿੰਦਰ ਕੌਰ, ਰੇਨੂੰ, ਸੁਮਨ ਬਾਲਾ, ਸਰਬਜੀਤ ਕੌਰ, ਜਸਵੀਰ ਕੌਰ ਸ਼ਾਮਲ ਸਨ। ਪਿੰਡ ਦੀਆਂ ਦੀਆਂ ਵੱਖੋ-ਵੱਖਰੀਆਂ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਅਹੁਦੇਦਾਰਾਂ ਮੋਹਨ ਸਿੰਘ, ਰਣਜੀਤ ਸਿੰਘ, ਜਸਬੀਰ ਸਿੰਘ ਬਸਰਾ, ਰਵੀ, ਜਸਵਿੰਦਰ ਪਾਲ ਪੰਚ, ਮਦਨ ਲਾਲ ਪੰਚ, ਜਸਵਿੰਦਰ ਸਿੰਘ ਸੱਲ, ਰਵੀ ਸੱਗੂ, ਗੁਰਨਾਮ ਸਿੰਘ, ਜੱਸੀ ਸੱਲ, ਗੋਬਿੰਦ ਸਿੰਘ ਕੋਚ, ਪਿੰਦਰ ਸਿੰਘ, ਰਾਮਪਾਲ ਪੰਚ, ਗੁਰਮਿੰਦਰ ਸਿੰਘ ਬਸਰਾ ਆਦਿ ਹਾਜ਼ਰ ਸਨ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਸ਼ਾਮਲ ਹੋਏ ਅਤੇ ਕੈਂਪ ਦੇ ਪ੍ਰਬੰਧਾਂ ਉਤੇ ਸੰਤੁਸ਼ਟੀ ਪ੍ਰਗਟ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *