ਲੋਕ ਇਨਸਾਫ ਪਾਰਟੀ ਵਲੋ ਇਕ ਇਕੱਤਰਤਾ ਕੇਪਟਨ ਨੂੰ ਲਿਆ ਲੰਬੇ ਹੱਥੀ

ਬੈਲਜੀਅਮ 30 ਅਗਸਤ (ਅਮਰਜੀਤ ਸਿੰਘ ਭੋਗਲ) ਲੋਕ ਇਨਸਾਫ ਪਾਰਟੀ ਯੂਰਪ ਦੇ ਸਮੂਹ ਆਗੂਆ ਵਲੋ ਪੰਜਾਬ ਵਿਚ ਕੇਪਟਨ ਸਰਕਾਰ ਵਲੋ ਬਰਗਾੜੀ ਕਾਂਡ ਅਤੇ ਵੱਖ ਵੱਖ ਥਾਵਾ ਤੇ ਹੋਈ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਜੋ ਸ਼ਪੇਸ਼ਲ ਸ਼ੇਸਨ ਬੁਲਾਕੇ ਲੋਕਾ ਨੂੰ ਗੁਮਰਾਹ ਕੀਤਾ ਗਿਆ ਹੈ ਵਾਰੇ ਕਾਫੀ ਲੰਬੀ ਵਿਚਾਰ ਚਰਚਾ ਹੋਈ ਇਸ ਇਕੱਤਰਤਾ ਵਿਚ ਯੁਰਪ ਦੇ ਪ੍ਰਧਾਨ ਕੁਲਦੀਪ ਸਿੰਘ ਪੱਡਾ,ਜਨਰਲ ਸਕੱਤਰ ਕਿਰਪਾਲ ਸਿੰਘ ਬਾਜਵਾ ਮੁਖ ਬੁਲਾਰੇ ਜਗਤਾਰ ਸਿੰਘ ਮਾਹਲ, ਦਵਿੰਦਰ ਸਿੰਘ ਮੱਲੀ, ਸ਼ਮਸ਼ੇਰ ਸਿੰਘ ਪ੍ਰਮਿੰਦਰ ਸਿੰਘ ਹਾਲੈਂਡ ਅਤੇ ਬੈਲਜੀਅਮ ਦੇ ਪ੍ਰਧਾਨ ਰਿੰਕੂ ਸਮਰਾ ਅਤੇ ਸਮੂਹ ਮੈਂਬਰ ਨੇ ਭਾਗ ਲਿਆ ਜਿਨਾ ਵਲੋ ਕੇਪਟਨ ਸਰਕਾਰ ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਅਤੇ ਵਿਦੇਸ਼ਾ ਵਿਚ ਵਸਦੇ ਪੰਜਾਬੀ ਬੜੀ ਉਮੀਦ ਨਾਲ ਸੱਤ ਘੰਟੇ ਟੀਵੀ ਮੋਹਰੇ ਬੇਠੇ ਰਹੇ ਕਿ ਅੱਜ ਕੇਪਟਨ ਸਰਕਾਰ ਕੁਝ ਅਹਿਮ ਫੇਸਲਾ ਕਰਕੇ ਲੋਕਾ ਦੇ ਮਨਾ ਨੂੰ ਜਿਤ ਲਵੇਗੀ ਪਰ ਪੁਟਿਆ ਪਹਾੜ ਤੇ ਨਿਕਲਿਆ ਚੂੰਹਾ ਵਾਲੀ ਹੋਈ ਜਦ ਕੇ ਬਾਦਲ ਅਤੇ ਉਨਾ ਦੀ ਜੁਡਲੀ ਤੇ ਸੰਗੀਨ ਧਰਾਵਾ ਲਾ ਕੇ ਹਵਾਲਾਤ ਵਿਚ ਬੰਦ ਕਰਨਾ ਚਾਹੀਦਾ ਸੀ ਤਾ ਜੋ ਸਿੱਖਾ ਦੇ ਜਖਮੀ ਦਿਲਾ ਤੇ ਮੱਲਮ ਲਾਈ ਜਾਦੀ ਪਰ ਕੇਪਟਨ ਨੇ ਤਾ ਆਪਣੇ ਝੋਲੀ ਅੱਡਦੇ ਮੰਤਰੀਆ ਦੀ ਵੀ ਫੂਕ ਕੱਢ ਦਿਤੀ ਜਿਸ ਨਾਲ ਹਰ ਇਕ ਦੇ ਦਿਲ ਵਿਚ ਕੇਪਟਨ ਪ੍ਰਤੀ ਰੋਸ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *