ਯੂ. ਕੇ. ਗੱਤਕਾ ਫੈਡਰੇਸ਼ਨ ਵੱਲੋਂ 6ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ

ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਗਰੇਵਜੈਂਡ ਜੇਤੂ ਰਿਹਾ

ਸਲੋਹ/ ਚੰਡੀਗੜ 3 ਸਤੰਬਰ : ਯੂ. ਕੇ. ਗ¤ਤਕਾ ਫੈਡਰੇਸ਼ਨ ਵ¤ਲੋਂ ਸਥਾਨਕ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਸਿ¤ਖ ਸਪੋਰਟਸ ਸੈਂਟਰ ਸਲੋਹ ਵਿਖੇ 6ਵੀਂ ਰਾਸ਼ਟਰੀ ਗ¤ਤਕਾ ਚੈਂਪੀਅਨਸ਼ਿਪ -2018 ਕਰਵਾਈ ਗਈ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪ੍ਰਧਾਨ ਯੂ.ਕੇ. ਗੱਤਕਾ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ ‘ਚ ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਸਾਊਥਾਲ, ਮਾਨਚੈਸਟਰ, ਡਾਰਲਿੰਗਟਨ ਤੋਂ 12 ਗ¤ਤਕਾ ਅਖਾੜਿਆਂ ਦੇ ਬ¤ਚੇ-ਬ¤ਚੀਆਂ ਨੇ ਹਿ¤ਸਾ। ਸਲੋਹ ਦੇ ਮੇਅਰ ਹਰਮੋਹਿੰਦਰ ਸਿੰਘ ਸੋਹਲ ਤੇ ਨੈਸ਼ਨਲ ਗ¤ਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਇਨਾਮਾਂ ਦੀ ਵੰਡ ਕੀਤੀ। ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ । ਸਮੂਹ ਟੀਮਾਂ ਨੂੰ 12000 ਪੌਂਡ ਨਕਦ ਰਾਸ਼ੀ ਦੇ ਇਨਾਮ ਨਾਲ ਸਨਮਾਨ ਕੀਤਾ। ਸਵੇਰੇ 11 ਵਜੇ ਤੋਂ ਸ਼ਾਮ 8 ਵਜੇ ਤ¤ਕ ਚ¤ਲੇ ਸੋਟੀ-ਫਰੀ ਮੁਕਾਬਲਿਆਂ ਵਿ¤ਚ ਮਰਦਾਂ ਵਿ¤ਚੋਂ 18 ਸਾਲ ਤੋਂ ਵ¤ਧ ਉਮਰ ਵਰਗ ਵਿਚ ਬਾਬਾ ਫਤਿਹ ਸਿੰਘ ਗ¤ਤਕਾ ਅਖਾੜਾ ਗਰੇਵਜੈਂਡ ਪਹਿਲੇ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੂਜੇ ਸਥਾਨ ‘ਤੇ ਆਇਆ।

ਇਸੇ ਤਰਾਂ ਵਿਅਕਤੀਗਤ ਔਰਤਾਂ ਦੇ 18 ਸਾਲ ਤੋਂ ਵ¤ਧ ਉਮਰ ਵਰਗ ਵਿ¤ਚ ਡਾਰਲਿੰਗਟਨ ਤੋਂ ਸੰਦੀਪ ਕੌਰ ਪਹਿਲੇ ਅਤੇ ਡਰਬੀ ਤੋਂ ਉਪਦੇਸ਼ ਕੌਰ ਦੂਜੇ ਸਥਾਨ ‘ਤੇ ਆਈ।

ਉਧਰ ਲੜਕਿਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿ¤ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗ¤ਤਕਾ ਅਖਾੜਾ ਸਮੈਦਿਕ (ਟੀਮ ਏ) ਪਹਿਲੇ ਸਥਾਨ ‘ਤੇ ਜਦਕਿ ਅਕਾਲ ਸਹਾਇ ਗ¤ਤਕਾ ਅਖਾੜਾ, ਸਾਊਥਹਾਲ (ਟੀਮ ਬੀ) ਦੂਜੇ ਸਥਾਨ ‘ਤੇ ਰਿਹਾ। ਇਸੇ ਤਰਾਂ ਵਿਅਕਤੀਗਤ ਕੁੜੀਆਂ ਦੇ 17 ਸਾਲ ਤੋਂ ਘ¤ਟ ਉਮਰ ਵਿਚ ਦਮਦਮੀ ਟਕਸਾਲ ਗ¤ਤਕਾ ਅਖਾੜਾ ਡਰਬੀ ਦੀ ਜੀਵਨ ਕੌਰ ਜੇਤੂ ਰਹੀ ਜਦਕਿ ਅਕਾਲ ਸਹਾਇ ਗੱਤਕਾ ਅਖਾੜਾ ਸਾਊਥਾਲ ਦੀ ਕੋਮਲਪ੍ਰੀਤ ਕੌਰ ਦੂਜੇ ਸਥਾਨ ‘ਤੇ ਆਈ।

ਉਧਰ ਲੜਕਿਆਂ ਦੇ 14 ਸਾਲ ਤੋਂ ਘ¤ਟ ਉਮਰ ਵਰਗ ਵਿਚ ਬਾਬਾ ਬੰਦਾ ਸਿੰਘ ਬਹਾਦਰ ਗ¤ਤਕਾ ਅਖਾੜਾ ਡਰਬੀ ਦੀ ਟੀਮ ਬੀ ਪਹਿਲੇ ਅਤੇ ਇਸੇ ਅਖਾੜੇ ਦੀ ਟੀਮ ਏ ਦੂਜੇ ਸਥਾਨ ‘ਤੇ ਰਹੀ। ਵਿਅਕਤੀਗਤ ਕੁੜੀਆਂ ਦੇ 14 ਸਾਲ ਤੋਂ ਘ¤ਟ ਦੀ ਉਮਰ ਵਰਗ ਵਿ¤ਚ ਦਮਦਮੀ ਟਕਸਾਲ ਗ¤ਤਕਾ ਅਖਾੜਾ ਡਰਬੀ ਦੀ ਗੁਰਲੀਨ ਕੌਰ ਪਹਿਲੇ ਜਦਕਿ ਅਕਾਲ ਸਹਾਇ ਗਤਕਾ ਅਖਾੜਾ ਸਾਊਥਹਾਲ ਦੀ ਨਵਜੀਤ ਕੌਰ ਦੂਜੇ ਸਥਾਨ ‘ਤੇ ਆਈ।

ਇਸ ਮੌਕੇ ਵਰਡਲ ਗ¤ਤਕਾ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿ¤ਖ ਮਾਰਸ਼ਲ ਆਰਟ ਅਕੈਡਮੀ ਵਲੋਂ ਗ¤ਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ ਨੇ ਤਨਮਨਜੀਤ ਸਿੰਘ ਢੇਸੀ ਨੂੰ ਸਨਮਾਨਿਤ ਕੀਤਾ। ਮੰਗੀ ਮਾਹਲ ਨੇ ਸਰਦਾਰੀਆਂ ਗੀਤ ਨਾਲ ਹਾਜ਼ਰੀ ਲਵਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੂ.ਕੇ. ਗ¤ਤਕਾ ਫੈਡਰੇਸ਼ਨ ਦੇ ਸਕ¤ਤਰ ਹਰਮਨ ਸਿੰਘ, ਗੁਰਦਵਾਰਾ ਸਿੰਘ ਸਭਾ ਸਲੋਹ ਦੇ ਪ੍ਰਧਾਨ ਜੋਗਿੰਦਰ ਸਿੰਘ ਬ¤ਲ, ਰਾਮਗੜ੍ਹੀਆ ਸਭਾ ਸਲੋਹ ਦੇ ਹਰਜਿੰਦਰ ਸਿੰਘ ਗਹੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮ¤ਲੀ, ਕੇਵਲ ਸਿੰਘ ਰੰਧਾਵਾ, ਸੁਖਦੇਵ ਸਿੰਘ ਸੋਖਾ ਉਦੋਪੁਰ, ਸਰਬਜੀਤ ਸਿੰਘ ਵਿਰਕ, ਬਲਿਹਾਰ ਸਿੰਘ, ਲ¤ਖਾ ਸਿੰਘ, ਸੋਢੀ ਫ਼ਤਹਿ ਸਕੈਫਫੋਲਡਿੰਗ, ਤਜਿੰਦਰ ਸਿੰਘ ਸੇਖੋਂ, ਸ਼ਮਿੰਦਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਰੇਵਾਲ, ਸਾਧੂ ਸਿੰਘ ਜੋਗੀ, ਪ੍ਰਭਜੋਤ ਸਿੰਘ ਬਿ¤ਟੂ ਮੋਹੀ, ਤਲਵਿੰਦਰ ਸਿੰਘ ਢਿ¤ਲੋਂ, ਗੁਰਚਰਨ ਸਿੰਘ ਸੂਜਾਪੁਰ, ਹਰਜਿੰਦਰ ਸਿੰਘ ਮੰਡੇਰ, ਗਿਆਨੀ ਪਿਆਰਾ ਸਿੰਘ ਡਰਬੀ, ਹਰਬਿੰਦਰ ਸਿੰਘ ਗੜੀਬਖ਼ਸ਼ ਆਦਿ ਹਾਜ਼ਰ ਸਨ। ਚੈਂਪੀਅਨਸ਼ਿਪ ਦੀ ਕੁਮੈਂਟਰੀ ਦਵਿੰਦਰ ਸਿੰਘ ਪਤਾਰਾ ਅਤੇ ਸੋਖਾ ਢੇਸੀ ਨੇ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *