ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਲਗਾਤਾਰ ਚੌਥੀ ਵਾਰ ਬਣਿਆ ਚੈਂਪੀਅਨ

ਫ਼ਿੰਨਲੈਂਡ 5 ਸਤੰਬਰ 2018 (ਵਿੱਕੀ ਮੋਗਾ) ਪਿਛਲੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਓਲਿੰਪਿਕ ਹਾਕੀ ਸਟੇਡੀਅਮ ਵਿੱਚ 13 ਸਾਲਾਂ ਦੇ ਵਰਗ ਵਿੱਚ ਆਊਟਡੋਰ ਸੀਜ਼ਨ ਦਾ ਫ਼ਾਈਨਲ ਲੀਗ ਮੁਕਾਬਲਾ ਵਾਰੀਅਰਜ਼ ਹਾਕੀ ਕਲੱਬ ਅਤੇ ਵਾਨਤਾ ਹਾਕੀ ਕਲੱਬ ਦਰਮਿਆਨ ਖੇਡਿਆ ਗਿਆ ਜੋ 0-0 ਦੀ ਬਰਾਬਰੀ ਤੇ ਰਿਹਾ। ਦੋਨੋਂ ਟੀਮਾਂ ਲੀਗ ਦੇ ਅਖ਼ੀਰ ਤੱਕ 29-29 ਅੰਕ ਹਾਸਿਲ ਕਰਕੇ ਬਰਾਬਰੀ ਤੇ ਰਹੀਆਂ ਪਰ ਪੰਜਾਬੀਆਂ ਦੇ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਬੇਹਤਰੀਨ ਗੋਲ ਔਸਤ ਦੇ ਅਧਾਰ ਤੇ ਸੋਨੇ ਦਾ ਤਮਗਾ ਜਿੱਤਿਆ। ਵਾਰੀਅਰਜ਼ ਹਾਕੀ ਕਲੱਬ ਨੇ ਲਗਾਤਾਰ ਦੋ ਇਨਡੋਰ ਅਤੇ ਦੋ ਆਊਟਡੋਰ ਸੀਜ਼ਨ ਜਿੱਤਕੇ ਚੌਥੀ ਵਾਰ ਖ਼ਿਤਾਬ ਤੇ ਕਬਜ਼ਾ ਕੀਤਾ। ਇਸ ਸਾਲ 13 ਸਾਲਾਂ ਵਰਗ ਦੇ ਮੁਕਾਬਲਿਆਂ ਵਿੱਚ 7 ਟੀਮਾਂ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ, ਵਾਨਤਾ ਹਾਕੀ ਕਲੱਬ, ਸੇਈਨਾਜੋਕੀ ਯੂਨਾਈਟਡ ਕਲੱਬ, ਹੁਮਪੀਲਾ ਹਾਕੀ ਕਲੱਬ, ਤੁਰਕੂ ਕਿਲਪਰੀ ਹਾਕੀ ਕਲੱਬ, ਨਾਰੂਕੇਰਾ ਹਾਕੀ ਕਲੱਬ ਪੋਰੀ ਅਤੇ ਉਰੀਆਲਾ ਹਾਕੀ ਕਲੱਬ ਨੇ ਹਿੱਸਾ ਲਿਆ ਜਿਸ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ11 ਵਿਚੋਂ 9 ਮੈਚ ਜਿੱਤੇ ਅਤੇ 2 ਮੈਚਾਂ ਵਿੱਚ ਬਰਾਬਰੀ ਤੇ ਰਿਹਾ ਅਤੇ ਲੀਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਗੌਰਤਲਬ ਰਹੇ ਕਿ ਫ਼ਿੰਨਲੈਂਡ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਇੱਕੋ- ਇੱਕ ਹਾਕੀ ਕਲੱਬ ਹੈ ਜਿਸ ਵਿੱਚ ਕੇਵਲ ਭਾਰਤੀ ਮੂਲ ਦੇ ਬੱਚੇ ਖੇਡਦੇ ਹਨ। ਇਸ ਸਾਲ ਆਊਟਡੋਰ ਲੀਗ ਵਿੱਚ ਵਾਰੀਅਰਜ਼ ਟੀਮ ਵਲੋਂ ਮਨਰਾਜ ਸਿੰਘ ਸਹੋਤਾ ਨੇ ਸੱਭ ਤੋਂ ਜ਼ਿਆਦਾ 24 ਗੋਲ ਅਤੇ 15 ਪਾਸ ਰਾਹੀਂ 39 ਅੰਕ ਹਾਸਿਲ ਕਰਕੇ ਹਾਸਿਲ ਕੀਤਾ ਜਦਕਿ ਟੀਮ ਦੇ ਸੱਭ ਤੋਂ ਜੂਨੀਅਰ ਖਿਡਾਰੀ 9 ਸਾਲਾਂ ਅਰਜੁਨਜੀਤ ਸਿੰਘ 15 ਗੋਲ ਤੇ 7 ਪਾਸ ਕਰਕੇ 22 ਅੰਕਾਂ ਨਾਲ ਲੀਗ ਵਿੱਚ 4ਥੇ ਸਥਾਨ ਤੇ ਰਿਹਾ। ਵਾਰੀਅਰਜ਼ ਹਾਕੀ ਕਲੱਬ ਦੇ ਗੋਲਕੀਪਰ ਸੁਮੀਤ ਸੈਣੀ ਨੇ ਸਾਰੀ ਲੀਗ ਵਿੱਚ ਕੇਵਲ 7 ਗੋਲ ਖਾਧੇ ਅਤੇ ਵਧੀਆ ਪ੍ਰਦਰਸ਼ਨ ਕੀਤਾ ਜਦਕਿ ਟੀਮ ਦੇ ਬਾਕੀ ਖਿਡਾਰੀਆਂ ਜੋਬਨਵੀਰ ਸਿੰਘ ਖਹਿਰਾ, ਗੁਰਦਿੱਤ ਸਿੰਘ ਗਿੱਲ, ਆਦਿੱਤ ਫੁੱਲ, ਸਾਤਵਿਕ ਵੇਲਪੁਲਾ, ਮੈਕਸਿਮ ਅਰੇਟਸ, ਕਰਮ ਸਿੰਘ ਗਿੱਲ ਅਤੇ ਜਾਰਕੋ ਹਾਕਾਲਾ ਨੇ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਈ। ਟੀਮ ਦੀ ਜਿੱਤ ਵਿੱਚ ਫਿੱਟਨੈਸ ਟਰੇਨਰ ਨੋਏਲ ਕਾਵੇਰਨੇਲਿਸ ਦਾ ਵੀ ਅਹਿਮ ਰੋਲ ਰਿਹਾ। ਟੀਮ ਦੀ ਇਸ ਜਿੱਤ ਦੀ ਖੁਸ਼ੀ ਲਈ ਭਾਰਤੀ ਫ਼ਿੰਨਲੈਂਡ ਸੋਸਾਇਟੀ ਦੇ ਪ੍ਰਧਾਨ ਮਾਰਕੂ ਲੇਮੇਟੀ, ਗੁਰੂਦਵਾਰਾ ਵਾਨਤਾ ਦੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਾਸੀ ਅਤੇ ਰਣਜੀਤ ਸਿੰਘ ਗਿੱਲ, ਲੱਖਾ ਗਿੱਲ, ਸੋਨੀ ਸਹੋਤਾ, ਤੇਜਿੰਦਰਪਾਲ ਸਿੰਘ ਨਿੱਕੂ, ਮਾਨਵ ਫੁੱਲ ਅਤੇ ਸਮੂਹ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੇ ਪੂਰੀ ਟੀਮ ਅਤੇ ਕੋਚ ਬਿਕਰਮਜੀਤ ਸਿੰਘ ਵਿੱਕੀ ਮੋਗਾ ਨੂੰ ਵਧਾਈ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *